ਫਗਵਾੜਾ (ਸ਼ਿਵ ਕੋੜਾ) ਗੁਰਦੁਵਾਰਾ ਚੌਤਾ ਸਾਹਿਬ ਪਿੰਡ ਬੰਬੇਲੀ ਤਹਿਸੀਲ ਫਗਵਾੜਾ ਵਿਖੇ ਅੱਸੂ ਦੀ ਸੰਗਰਾਦ ਦਾ ਪਵਿੱਤਰ ਦਿਹਾੜਾ ਪਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ  ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾਪੂਰਵਕ ਮਨਾਇਆ ਗਿਆ । ਇਸ ਮੌਕੇ ਸ਼ੀਰੀ ਅਖੰਡ ਪਾਠ ਦੇ ਭੋਗ ਉਪਰੰਤ   ਭਾਈ ਲਖਵਿੰਦਰ ਸਿੰਘ ਨੇ ਸਰਬਤ ਦੇ ਭਲੇ ਅਤੇ ਕੋਰੋਨਾ ਮਹਾਮਾਰੀ ਦੀ ਮੁਕਤੀ ਲਈ ਅਰਦਾਸ ਵੀ ਕੀਤੀ ਗਈ ।ਸਮਾਗਮ ਦੌਰਾਨ ਢਾਡੀ ਜੱਥਾ ਜੱਥੇਦਾਰ ਮਨਪਰੀਤ ਸਿੰਘ ਅਕਾਲਗ਼ੜ ਵਾਲਿਆ ਨੇ ਸੰਗਤਾਂ ਨੂੰ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ ਗਿਆ ।  ਇਸ ਮੌਕੇ ਕਮੇਟੀ ਬਲਦੇਵ ਸਿੰਘ , ਰਜਿੰਦਰ ਸਿੰਘ , ਕੁੰਦਨ ਸਿੰਘ , ਰਨਜੀਤ ਸਿੰਘ ,ਬੂਟਾ ਸਿੰਘ,ਇਕਬਾਲ ਸਿੰਘ , ਸੋਢੀ ਸਿੰਘ , ਜੋਧ ਸਿੰਘ , ਹਰਜਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਵੀ ਹਾਜਰ ਸਨ ।