ਜਲੰਧਰ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਇਨੋਸੈਂਟ ਹਾਰਟਸ ਗਰੂੱਪ ਆਫ ਇੰਸਟੀਟਯੂਸ਼ਨਸ ਦੇ ਆਈ ਟੀ ਅਤੇ ਮੈਨੇਜਮੈਂਟ ਵਿਭਾਗ ਵਲੋਂ ਸੁਲਤਾਨਪੁਰ ਲੋਧੀ ਅਤੇ ਗੋਇੰਦਵਾਲ ਸਾਹਿਬ ਵਿਖੇ ਇਕ ਦਿਨ ਦੀ ਯਾਤਰਾ ਦਾ ਆਯੋਜਨ ਕੀਤਾ ਗਿਆ।

ਯਾਤਰਾ ਦਾ ਉਦੇਸ਼ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੇ ਜੀਵਨ ਨਾਲ ਸੰਬੰਧਿਤ ਗੁਰੂ ਧਾਮਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਪ੍ਰਦਾਨ ਕਰਨਾ ਸੀ। ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਵਿਖੇ ਆਪਣੇ ਜੀਵਨ ਦੇ 14 ਸਾਲ ਬਿਤਾਏ ਅਤੇ ਪਵਿੱਤਰ ਬੇਈ ਵਿੱਚ ਡੁੱਬਕੀ ਲਗਾਉਣ ਤੋ ਬਾਦ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਅਤੇ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਸਮੇਂ ਤੋਂ ਹੀ ਸਿੱਖ ਧਰਮ ਦਾ ਇੱਕ ਲਾਜ਼ਮੀ ਕੇਂਦਰ ਮੰਨਿਆ ਜਾਂਦਾ ਹੈ।
ਯਾਤਰਾ ਦੌਰਾਨ ਮੈਨੇਜਮੈਂਟ ਵਿਦਿਆਰਥੀਆਂ ਨੇ ਗੁਰੂਦੁਆਰਾ ਬੇਰ ਸਾਹਿਬ, ਪਵਿੱਤਰ ਬੇਈ, ਟੇਂਟ ਸਿਟੀ ਅਤੇ ਗੁਰੂਦੁਆਰਾ ਹਾੱਟ ਸਾਹਿਬ ਜੀ ਦੇ ਦਰਸ਼ਨ ਕਿਤੇ ਅਤੇ ਆਈ ਟੀ ਵਿਦਿਆਰਥੀਆਂ ਨੇ ਗੋਇੰਦਵਾਲ ਸਾਹਿਬ ਜੀ ਅਤੇ ਖਡੂਰ ਸਾਹਿਬ ਜੀ ਦੇ ਦਰਸ਼ਨ ਕੀਤੇ।

ਸਮੂਹ ਵਿਦਿਆਰਥੀਆਂ ਲਈ ਇਹ ਇੱਕ ਮਨੋਰੰਜਕ ਅਤੇ ਵਿਦਿਅਕ ਯਾਤਰਾ ਰਹੀ। ਯਾਤਰਾ ਦਾ ਆਯੋਜਨ ਡਾ. ਉਪਦੇਸ਼ ਖਿੰਡਾ ਅਤੇ ਸ਼੍ਰੀਮਤੀ ਪੁਨੀਤ ਕੁਮਾਰੀ ਦੁਆਰਾ ਡਾ. ਸ਼ੈਲੇਸ਼ ਤ੍ਰਿਪਾਠੀ ਦੀ ਰਹਨੁਮਾਈ ਹੇਠ ਕੀਤਾ ਗਿਆ।