ਬੜਵਾਨੀ, – ਇਹ ਅੰਜਡ ਦੀ ਅਸ਼ਵਨੀ ਭਾਮਰੇ ਹੈ ਜੋ ਸਮਾਜਿਕ ਪਰੰਪਰਾ ਨਿਭਾਉਂਦੀ ਹੋਈ ਵਿਆਹ ਤੋਂ ਪਹਿਲਾਂ ਕੱਢੇ ਜਾਣ ਵਾਲੇ ਚਲ ਸਮਾਗਮ ‘ਚ ਘੋੜਸਵਾਰੀ ਕਰ ਰਹੀ ਹੈ। ਘੋੜੇ, ਹਾਥੀ ਤੇ ਬੱਘੀ ‘ਤੇ ਤਾਂ ਲਾੜੀਆਂ ਦੀ ਬਰਾਤ ਨਿਕਲਦੀ ਬਹੁਤ ਦੇਖੀ ਪਰ ਅਜਿਹਾ ਘੱਟ ਹੀ ਹੁੰਦਾ ਹੈ ਜਦੋਂ ਦੁਲਹਣ ਘੋੜੇ ‘ਤੇ ਬੈਠ ਕੇ ਮੁੱਖ ਮਾਰਗ ‘ਤੇ ਨਿਕਲੇ। ਅੰਜਡ ‘ਚ ਮੰਗਲਵਾਰ ਨੂੰ ਮਰਾਠਾ ਸਮਾਜ ਦੀ ਪਰੰਪਰਾ ਅਨੁਸਾਰ ਜਦੋਂ ਦੁਲਹਣ ਬਣੀ ਅਸ਼ਵਨੀ ਘੋੜੇ ‘ਤੇ ਬੈਠ ਕੇ ਬਰਾਤੀਆਂ ਸਮੇਤ ਨਿਕਲੀ ਤਾਂ ਦੇਖਣ ਵਾਲੇ ਦੇਖਦੇ ਹੀ ਰਹਿ ਗਏ। ਬੇਟੀ ਅਸ਼ਵਨੀ ਦੇ ਮਾਤਾ-ਪਿਤਾ ਨੇ ਇਹ ਰਸਮ ਬਾਖ਼ੂਬੀ ਨਿਭਾਈ। ਸ਼ਿੰਗਾਰ ਕਰ ਕੇ ਤੇ ਹੱਥਾਂ ‘ਚ ਤਲਵਾਰ ਲੈ ਕੇ ਦੁਲਹਣ ਨੂੰ ਲੋਕਾਂ ਨੇ ਜਦੋਂ ਘੋੜੇ ‘ਤੇ ਬੇਠੀ ਦੇਖਿਆ ਤਾਂ ਭੀੜ ਜਮ੍ਹਾਂ ਹੋ ਗਈ। ਅਸ਼ਵਨੀ ਭਾਮਰੇ ਜੋ ਕਿ ਪਹਿਲਾਂ 12ਵੀਂ ਤਕ ਪੜ੍ਹਾਈ ਕਰਨ ਤੋਂ ਬਾਅਦ ਬਿਊਟੀ ਪਾਰਲਰ ਚਲਾ ਰਹੀ ਹੈ, ਦਾ ਵਿਆਹ 29 ਜਨਵਰੀ ਨੂੰ ਤੈਅ ਹੋਇਆ। ਅੰਜਡ ਦੇ ਇਕ ਮੱਧ ਵਰਗੀ ਪਰਿਵਾਰ ‘ਚ ਜੰਮੀ-ਪਲ਼ੀ ਅਸ਼ਵਨੀ ਦੇ ਪਿਤਾ ਪੇਸ਼ੇ ਵਜੋਂ ਟਰੱਕ ਡਰਾਈਵਰ ਹਨ, ਜਿਉਂ ਹੀ ਦੁਲਹਣ ਘੋੜੇ ‘ਤੇ ਸਵਾਰ ਹੋ ਕੇ ਸ਼ਹਿਰ ‘ਚ ਨਿਕਲੀ ਕਿਸੇ ਨੇ ਲਕਸ਼ਮੀ ਬਾਈ ਕਿਹਾ ਤਾਂ ਕੋਈ ਬਾਜੀਰਾਓ ਮਸਤਾਨੀ ਦਾ ਫਿਲਮੀ ਸੀਨ ਯਾਦ ਕਰਨ ਲੱਗਾ। ਪਿਤਾ ਵਿੱਠਲ ਤੇ ਮਾਂ ਅਲਕਾ ਨੇ ਦੱਸਿਆ ਕਿ ਸਾਰੇ ਭਾਈਚਾਰਿਆਂ ‘ਚ ਬੇਟਿਆਂ ਨੂੰ ਘੋੜੇ ‘ਤੇ ਬਿਠਾਉਣ ਦੀ ਰਸਮ ਹੁੰਦੀ ਹੈ, ਸਾਡੇ ਪਰਿਵਾਰ ਦੀ ਇਹ ਚਾਹ ਸੀ ਕਿ ਸਾਡੀ ਧੀ ਦਾ ਅਸੀਂ ਚਲ ਸਮਾਗਮ ਕਢੀਏ ਤੇ ਵਿਆਹ ਵੇਲੇ ਦੁਲਹਣ ਘੋੜੇ ‘ਤੇ ਬੈਠ ਕੇ ਨਿਕਲੇ ਕਿਉਂਕਿ ਬੇਟੀਆਂ ਨੂੰ ਸਮਾਜ ‘ਚ ਬੇਟਿਆਂ ਬਰਾਬਰ ਦਰਜਾ ਮਿਲਣਾ ਚਾਹੀਦਾ ਹੈ। ਬੀਤੀ ਰਾਤ ਦੁਲਹਣ ਵਾਲੀ ਅਸ਼ਵਨੀ ਦੇ ਬਾਨਾ ਸਮਾਗਮ ‘ਚ ਪਰਿਵਾਰ ਵਾਲਿਆਂ ਦੇ ਨਾਲ-ਨਾਲ ਰਿਸ਼ਤੇਦਾਰ ਵੀ ਉਸੇ ਤਰ੍ਹਾਂ ਨੱਚ ਰਹੇ ਸਨ, ਜਿਵੇਂ ਲਾੜੇ ਦੀ ਬਰਾਤ ‘ਚ ਨੱਚਦੇ ਹਨ।