ਪੰਜਾਬ ਰਾਸਾ ਦੇ ਸਰਪ੍ਰਸਤ ਓਮ ਪ੍ਰਕਾਸ਼ ਸੋਨੀ ਦੇ ਉੱਪ ਮੁੱਖ ਮੰਤਰੀ ਬਣਨ ਤੇ ਰਾਸਾ ਜ਼ਿਲਾ ਅੰਮ੍ਰਿਤਸਰ, ਗੁਰਦਾਸਪੁਰ ਦੇ ਮੈਂਬਰਾਂ ਵੱਲੋਂ ਪੰਜਾਬ ਰਾਸਾ ਦੇ ਜਨਰਲ ਸਕੱਤਰ ਸ੍ਰੀ ਸੁਜੀਤ ਸ਼ਰਮਾ ਬੱਬਲੂ ਅਤੇ ਜ਼ਿਲ੍ਹਾ ਪ੍ਰਧਾਨ ਸ ਕਮਲਜੋਤ ਸਿੰਘ ਕੋਹਲੀ ਦੀ ਅਗਵਾਈ ਵਿੱਚ ਸੋਨੀ ਨਿਵਾਸ ਪੁੱਜ ਕੇ ਵਿਕਾਸ ਸੋਨੀ ਨੂੰ ਸਨਮਾਨਿਤ ਕੀਤਾ l ਸੁਜੀਤ ਸ਼ਰਮਾ ਨੇ ਸਮੂਹ ਸੋਨੀ ਪਰਿਵਾਰ ਨੂੰ ਪੰਜਾਬ ਰਾਸਾ ਦੇ ਚੇਅਰਮੈਨ ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ, ਸੂਬਾ ਪ੍ਰਧਾਨ ਡਾਕਟਰ ਰਵਿੰਦਰ ਸਿੰਘ ਮਾਨ, ਸਮੂਹ ਸੂਬਾ ਕਾਰਜਕਰਨੀ, ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਕਾਰਜਕਰਨੀਆਂ ਅਤੇ ਪੰਜਾਬ ਰਾਸਾ ਦੇ ਸਮੂਹ ਮੈਂਬਰਾਂ ਵੱਲੋਂ ਵਧਾਈਆਂ ਦਿੱਤੀਆਂ। ਇਸ ਮੌਕੇ ਸੂਬਾ ਅਹੁਦੇਦਾਰ ਜਗਤਪਾਲ ਮਹਾਜਨ, ਸ:ਜਗਜੀਤ ਸਿੰਘ,ਸ: ਚਰਨਜੀਤ ਸਿੰਘ ਪਾਰੋਵਾਲ ਨੇ ਕਿਹਾ ਕਿ ਬਤੌਰ ਸਿੱਖਿਆ ਮੰਤਰੀ ਸੋਨੀ ਸਾਹਬ ਨੇ ਸਕੂਲਾਂ ਦੀ ਭਲਾਈ ਲਈ ਬਹੁਤ ਸਹੂਲਤਾਂ ਦਿੱਤੀਆਂ ਸਨ ਅਤੇ ਅੱਗੇ ਵੀ ਪੰਜਾਬ ਰਾਸਾ ਨੂੰ ਸੋਨੀ ਜੀ ਤੋਂ ਬਹੁਤ ਆਸਾਂ ਹਨ lਉਨ੍ਹਾਂ ਕਿਹਾ ਕਿ ਪੰਜਾਬ ਰਾਸਾ ਸੋਨੀ ਦੇ ਸਨਮਾਨ ਵਿਚ ਸੂਬਾ ਪੱਧਰੀ ਸਮਾਰੋਹ ਦਾ ਆਜੋਜਨ ਜਲਦੀ ਹੀ ਅੰਮ੍ਰਿਤਸਰ ਵਿਖੇ ਕਰੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਸ਼ਦੀਪ ਸਿੰਘ ਰੰਧਾਵਾ, ਮੁਕੇਸ਼ ਪੁਰੀ, ਸੁਮਿਤ ਪੁਰੀ,ਅਭਿਸ਼ੇਕ ਪੁਰੀ,ਸੋਹਣ ਸਿੰਘ, ਸ਼ਹਿਬਾਜ਼ ਸਿੰਘ,ਸੁਨੀਤ ਸ਼ਰਮਾ ਟੀਨੀ, ਯਾਦਵਿੰਦਰ ਸਿੰਘ, ਦਵਿੰਦਰ ਪਿਪਲਾਨੀ, ਸੁਸ਼ੀਲ ਅਗਰਵਾਲ, ਕੁਨਾਲ ਕਪੂਰ,ਰਾਜੇਸ਼ ਪ੍ਰਭਾਕਰ , ਦਿਨੇਸ਼ ਕਪੂਰ,ਸਮੀਰ ਭਾਟੀਆ, ਮਨਿੰਦਰ ਸਿੰਘ, ਨਵਜੀਤ ਸਿੰਘ, ਡਾ: ਨਵਦੀਪ ਸਿੰਘ ਸੇਖੋਂ, ਸੁਮੀਤ ਪੁਰੀ, ਐਡਵੋਕੇਟ ਮੈਅੰਕ ਕਪੂਰ,ਅਮਰਪ੍ਰੀਤ ਸਿੰਘ,ਦੀਪਇੰਦਰ ਸਿੰਘ ਚਿਮਨੀ, ਅਰੁਣ ਮਨਸੋਤਰਾ, ਗੌਰਵ ਅਰੋੜਾ,ਨਵਜੋਤ ਸਿੰਘ ਭੰਗੂ, ਬਿਕਰਮ ਜੀਤ ਚੀਮਾ, ਗੁਰਜੀਤ ਸਿੰਘ, ਕੁਲਬੀਰ ਮਾਨ, ਗੁਰਸੇਵਕ ਸਿੰਘ, ਸੂਰਜ ਸਿੰਘ,ਨਿਸ਼ਾਨ ਸਿੰਘ, ਪ੍ਰੇਮ ਸਿੰਘ ਐਡਵੋਕੇਟ ਰਾਜਪ੍ਰੀਤ ਕੌਰ, ਪੁਨੀਤ ਗੁਪਤਾ, ਸੁਖਰਾਜ ਸਿੰਘ, ਕੁਲਦੀਪ ਸ਼ਰਮਾ, ਦਰਸ਼ਪ੍ਰੀਤ ਸਿੰਘ, ਅਮਰਪ੍ਰੀਤ ਸਿੰਘ ਆਦਿ ਹਾਜ਼ਰ ਸਨ