ਜਲੰਧਰ: ਜਲੰਧਰ ਕੈਂਟ ਵਿਧਾਨਸਭਾ ਹਲਕੇ ਦੇ ਪਿੰਡ, ਫੂਲਪੁਰ ਵਿੱਖੇ ਸ਼੍ਰੋਮਣੀ ਅਕਾਲੀ ਦਲ ਇਸਤ੍ਰੀ ਵਿੰਗ ਦੇ ਔਹਦੇਦਾਰ ਨਿਯੁਕਤ ਕਰਨ ਲਈ ਬੀਤੇ ਦਿਨ ਸ ਗੁਰਨਾਮ ਦਾਸ ਅਤੇ ਸ ਪ੍ਰਤਾਪ ਸਿੰਘ ਦੋਨੋ ਪੰਚ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪਿੰਡ ਤੌ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀਆਂ ਵਰਕਰਾਂ ਅਤੇ ਨੇ ਹਿੱਸਾ ਲਿਆ, ਇਸ ਮੀਟਿੰਗ ਵਿੱਚ ਸ ਸਰਬਜੀਤ ਸਿੰਘ ਮੱਕੜ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਜਲੰਧਰ ਕੈਂਟ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ ਇਸ ਮੌਕੇ ਸ ਸਰਬਜੀਤ ਸਿੰਘ ਮੱਕੜ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆਂ ਦੱਸਿਆ ਕਿ ਕਿਸੇ ਵੀ ਪਾਰਟੀ ਦੇ ਵਰਕਰ ਉਸ ਪਾਰਟੀ ਦੀ ਰੀੜ ਦੀ ਹੱਡੀ ਹੁੰਦੀ ਹਨ ਜਿਹੜੇ ਕੇ ਹਰ ਪੱਖ ਤੋਂ  ਪਾਰਟੀ ਦੀ ਚੜ੍ਹਦੀ ਕਲਾ ਲਈ ਸਦਾ ਤਤਪਰ ਰਹਿੰਦੇ ਹਨ ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਨੂੰ ਆਪਣੀ ਪਾਰਟੀ ਦੇ ਦੋਹਾਂ ਵਿੰਗਾਂ ਦੇ ਵਰਕਰਾਂ ਤੇ ਬੜਾ ਮਾਣ ਜਿਹੜੇ ਕੇ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਘਰ ਘਰ ਪਹੁੰਚਾਉਣ ਲਈ ਸਹਾਈ ਹੁੰਦੇ ਹਨ. ਉਹਨਾਂ ਦੱਸਿਆ ਕਿ ਉਹਨਾਂ ਨੇ ਬੀਬੀ ਰਾਜਬੀਰ ਕੌਰ ਜ਼ਿਲ੍ਹਾ ਦਿਹਾਤੀ ਪ੍ਰਧਾਨ ਇਸਤ੍ਰੀ ਵਿੰਗ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਪਿੰਡ ਫੂਲਪੁਰ ਵਿੱਖੇ ਇਸਤ੍ਰੀ ਵਿੰਗ ਦੇ ਔਹਦੇਦਾਰ ਨਿਯੁਕਤ ਕੀਤੇ ਹਨ ਜਿਹਨਾਂ ਵਿੱਚ ਬੀਬੀ ਸੰਤੋਸ਼ ਕੁਮਾਰੀ ਨੂੰ ਪ੍ਰਧਾਨ, ਬੀਬੀ ਬਲਵਿੰਦਰ ਕੌਰ ਨੂੰ ਮੀਤ ਪ੍ਰਧਾਨ, ਬੀਬੀ ਦੇਵੀ ਨੂੰ ਸਕੱਤਰ,ਬੀਬੀ ਰਾਜਵਿੰਦਰ ਕੌਰ ਨੂੰ ਉਪ ਸਕੱਤਰ, ਬੀਬੀ ਪਰਮਜੀਤ ਕੌਰ ਨੂੰ ਖ਼ਜ਼ਾਨਚੀ, ਅਤੇ ਬੀਬੀ ਕੁਲਵਿੰਦਰ ਕੌਰ ਨੂੰ ਉਪ ਖ਼ਜ਼ਾਨਚੀ, ਬਣਾਇਆ ਗਿਆ ਹੈ, ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਗੁਰਨਾਮ ਦਾਸ ਅਤੇ ਪ੍ਰਤਾਪ ਸਿੰਘ ਨੇ ਦੱਸਿਆ ਕੇ ਪਾਰਟੀ ਵਲੋਂ ਪਿੰਡ ਵਿੱਚ ਮਹਿਲਾਵਾਂ ਦਾ ਵਿੰਗ ਸਥਾਪਿਤ ਹੋਣ ਨਾਲ ਜਿੱਥੇ ਮਹਿਲਾਵਾਂ ਪਿੰਡ ਦੇ ਵਿਕਾਸ ਵਿੱਚ ਅਪਣਾ ਯੋਗਦਾਨ ਪਾ ਸਕਣਗਿਆ ਉਥੇ ਉਸ ਦੇ ਨਾਲ ਹੀ ਉਹ ਪਾਰਟੀਆਂ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਵੀ ਘਰ ਘਰ ਪਹੁੰਚਾ ਸਕਣਗੀਆਂ. ਇਸ ਮੌਕੇ ਪਿੰਡ ਵਿੱਚ ਬਣਾਏ ਗਏ ਪਾਰਟੀ ਦੇ ਇਸਤਰੀ ਵਿੰਗ ਨੂੰ ਸ ਸਰਬਜੀਤ ਸਿੰਘ ਮੱਕੜ ਅਤੇ ਸ਼੍ਰੀ ਗੁਰਨਾਮ ਦਾਸ ਅਤੇ ਪ੍ਰਤਾਪ ਸਿੰਘ ਨੇ ਸਿਰਪਾਓ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ. ਇਸ ਮੀਟਿੰਗ ਵਿੱਚ ਹੋਰਨਾ ਤੌ ਇਲਾਵਾਂ,ਬੀਬੀ ਲਕਸਮੀ, ਬੀਬੀ ਜਸਬੀਰ ਕੌਰ, ਬੀਬੀ ਗੀਤਾ, ਬੀਬੀ ਪਰਮਜੀਤ, ਬੀਬੀ ਸਿਮਰਨ ਕੌਰ, ਜਸਪ੍ਰੀਤ ਸਿੰਘ ਮੱਕੜ, ਹਰਜਿੰਦਰ ਕੁਮਾਰ ਪ੍ਰਤਾਪ ਸਿੰਘ ਗੁਰਨਾਮ ਦਾਸ, ਰਮੇਸ਼ ਪੱਪੀ, ਪਿਆਰਾ ਲਾਲ, ਅਮਰੀਕ ਲਾਲ, ਰੋਬਿਨ ਮਸੀਹ, ਚਿਲਮਨ ਸਿੰਘ, ਦਵਿੰਦਰ ਸਿੰਘ ਅਤੇ ਕਮਲਜੀਤ ਸਿੰਘ ਆਦਿ ਵੀ ਹਾਜ਼ਿਰ ਸਨ।