
ਜਲੰਧਰ : ਜ਼ਿਲ੍ਹੇ ‘ਚ ਕੋਰੋਨਾ ਪੀੜਤ 2 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਿਸ ਦੀ ਪਹਿਚਾਣ 45 ਸਾਲ ਦੇ ਰਾਕੇਸ਼ ਕੁਮਾਰ ਵਾਸੀ ਸੰਜੇ ਨਗਰ ਅਤੇ ਵਿਪਨ ਕੁਮਾਰ 58 ਪਿੰਡ ਰਾਏਪੁਰ ਰਸੂਲਪੁਰ ਵਜੋਂ ਹੋਈ ਹੈ।ਰਾਕੇਸ਼ ਨੂੰ ਕੱਲ੍ਹ ਸਿਵਲ ਹਸਪਤਾਲ ਲਿਆਂਦਾ ਗਿਆ ਸੀ, ਜਿਥੇ ਉਸ ਦੀ ਹਾਲਤ ਗੰਭੀਰ ਹੋਣ ਕਰਕੇ ਬੀਤੀ ਰਾਤ ਉਸ ਦੀ ਮੌਤ ਹੋ ਗਈ।ਇਸ ਸਮੇ ਜਲੰਧਰ ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ ਹੈ ਇਹ ਦੱਸਣਯੋਗ ਹੈ ਕਿ ਵਿਪਨ ਕੁਮਾਰ ਅਖਵਾਰ ਹਾਕਰ ਹੈ ਇਸ ਦੀ ਮੌਤ ਤੋਂ ਬਾਦ ਅਨੇਕਾਂ ਪਿੰਡਾਂ ਜਿਵੇ ਰੇਰੂ, ਰਾਏਪੁਰ, ਬੁਲੰਦਪੁਰ , ਕਾਹਨ ਪੁਰ ਆਦਿ ਦੇ ਲੋਕਾਂ ਵਿਚ ਹੜ੍ਹਕਮ ਮੱਚ ਗਿਆ ਹੈ।