ਜਲੰਧਰ : ਇਸ ਬਾਰੇ ਉਨ੍ਹਾਂ ਕਿਹਾ ਕਿ ਇੰਡੀਅਨ ਏਅਰ ਫ਼ੋਰਸ ਪੰਜ ਤੋਂ ਅੱਠ ਤਰੀਕ ਤੱਕ ਜਲੰਧਰ ਦੇ ਵਿੱਚ ਰਿਕਵਾਇਰਮੈਂਟ ਰੈਲੀ ਕਰ ਰਹੀ ਹੈ। ਇਹ ਰਿਕਵਾਇਰਮੈਂਟ ਦੋ ਬਰਾਂਚਾਂ ਲਈ ਹੋਵੇਗੀ ਜਿਸ ਵਿੱਚ ਆਟੋ ਟੈਕਨੀਸ਼ਨ ਅਤੇ ਪੁਲਿਸ ਲਈ ਹੋਵੇਗੀ। ਇਸ ਵਿੱਚ ਪੰਜਾਬ ਦੇ ਬਾਰਾਂ ਜ਼ਿਲ੍ਹਿਆਂ ਦੇ ਨੌਜਵਾਨ ਭਾਗ ਲੈ ਸਕਦੇ ਹਨ । ਅਤੇ ਉਨ੍ਹਾਂ ਕੋਲ ਦਸਵੀਂ ਬਾਰਵੀਂ ਦਾ ਸਰਟੀਫਿਕੇਟ ਦੇ ਨਾਲ ਉਨ੍ਹਾਂ ਦੀ ਰੀਸੈਂਟ ਪਾਸਪੋਰਟ ਫ਼ੋਟੋਆਂ ਹੋਣੀਆਂ ਜ਼ਰੂਰੀ ਹਨ। ਉਨ੍ਹਾਂ ਦੀ ਉਮਰ ਉੱਨੀ ਜੁਲਾਈ ਉੱਨੀ ਸੌ ਨੜਿਨਵੇਂ ਤੋਂ ਲੈ ਕੇ ਇੱਕ ਜੁਲਾਈ ਦੋ ਹਜ਼ਾਰ ਤਿੰਨ ਤੱਕ ਹੋਣੀ ਜ਼ਰੂਰੀ ਹੈ।ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਸਵੀਂ ਬਾਰ੍ਹਵੀਂ ਚੋਂ ਪੰਜਾਹ ਪਰਸੈਂਟ ਨੰਬਰ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਇੰਗਲਿਸ਼ ਚੋਂ ਵੀ ਅੱਛੀ ਪਕੜ ਹੋਣੀ ਚਾਹੀਦੀ ਹੈ। ਇਹ ਰੈਲੀ ਜਲੰਧਰ ਦੇ ਪੀ ਏ ਪੀ ਵਿਖੇ ਕਰਵਾਈ ਜਾਏਗੀ