ਫਗਵਾੜਾ 6 ਮਾਰਚ (ਸ਼ਿਵ ਕੋੜਾ) ਮੇਹਲੀ ਗੇਟ ਮੁਹੱਲਾ ਸਿੱਖਾਂ ਵਿਚ ਸੀਵਰੇਜ ਕਾਫ਼ੀ ਸਮੇਂ ਤੋਂ ਜਾਮ ਸੀ ਅਤੇ ਸਾਰਾ ਗੰਦ ਓਵਰ ਫਲੋਂ ਹੋਕੇ ਸੜਕ ਤੇ ਫੈਲਿਆ ਰਹਿੰਦਾ ਸੀ,ਜਿਸ ਕਰ ਕੇ ਮੁਹੱਲਾ ਵਾਸੀਆਂ ਅਤੇ ਲੰਘਣ ਵਾਲੇ ਰਾਹਗੀਰਾਂ ਨੂੰ ਕਾਫ਼ੀ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਸੀ। ਵਾਰਡ ਨੰਬਰ 19 ਦੇ ਕਾਂਗਰਸੀ ਨੇਤਾ ਸਤੀਸ਼ ਸਲਹੋਤਰਾ ਵੱਲੋਂ ਇਸ ਸਮੱਸਿਆ ਸੰਬੰਧੀ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈ.ਏ.ਐਸ.) ਦੇ ਧਿਆਨ ਵਿਚ ਲਿਆ ਕੇ ਇਸ ਦੇ ਹੱਲ ਦੀ ਮੰਗ ਕੀਤੀ ਤਾਂ ਜੋ ਇਲਾਕਾ ਵਾਸੀਆਂ ਨੂੰ ਕਿਸੇ ਤਰਾਂ ਦੀ ਸਮੱਸਿਆ ਪੇਸ਼ ਨਾ ਆਵੇ। ਸ.ਧਾਲੀਵਾਲ ਨੇ ਤੁਰੰਤ ਗ਼ੌਰ ਕਰਦੇ ਹੋਏ ਇਸ ਸਮੱਸਿਆ ਦੇ ਹੱਲ ਲਈ ਪੰਜਾਬ ਸੀਵਰੇਜ ਬੋਰਡ ਦੇ ਐਸ.ਡੀ.ੳ ਪ੍ਰਦੀਪ ਚੁਟਾਨੀ ਨੂੰ ਨਿਰਦੇਸ਼ ਦਿੱਤੇ। ਜਿੰਨਾ ਵੱਲੋਂ ਆਪਣੀ ਟੀਮ ਨਾਲ ਨਵੀਂ ਲਿਆਂਦੀ ਮਸ਼ੀਨ ਨਾਲ ਸੀਵਰੇਜ ਨੂੰ ਖੌਲਣ ਦੀ ਕਾਰਵਾਈ ਸ਼ੁਰੂ ਕਰਵਾਈ। ਜਿਸ ਦਾ ਸ.ਧਾਲੀਵਾਲ ਨੇ ਉਦਘਾਟਨ ਕੀਤਾ ਅਤੇ ਕਾਂਗਰਸੀ ਨੇਤਾ ਸਤੀਸ਼ ਸਲਹੋਤਰਾ ਨੇ ਨਾਰੀਅਲ ਤੋੜ ਕੇ ਕੰਮ ਸ਼ੁਰੂ ਕਰਵਾਇਆ। ਸ.ਧਾਲੀਵਾਲ ਨੇ ਕਿਹਾ ਕਿ ਇੱਸ ਸਮੱਸਿਆ ਤੋਂ ਲੋਕ ਕਾਫ਼ੀ ਪਰੇਸ਼ਾਨ ਸਨ,ਪਰ ਇਸ ਦਾ ਕੋਈ ਹੱਲ ਨਹੀਂ ਹੋ ਰਿਹਾ ਸੀ। ਪੰਜਾਬ ਸੀਵਰੇਜ ਬੋਰਡ ਵੱਲੋਂ ਨਵੀਂ ਲਿਆਂਦੀ ਮਸ਼ੀਨ ਨਾਲ ਇਸ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਹੈ। ਉਨਾਂ ਦੱਸਿਆ ਕਿ ਵਿਸ਼ੇਸ਼ ਯਤਨ ਕਰਕੇ ਉਨਾਂ ਨੇ ਸੀਵਰੇਜ ਬੋਰਡ ਵੱਲੋਂ ਸ਼ਹਿਰ ਲਈ ਚਾਰ ਨਵੀਆਂ ਸੱਕਰ ਮਸ਼ੀਨਾ ਲਿਆਂਦੀਆਂ ਗਈਆ ਹਨ ਅਤੇ ਇਸ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ। ਇਸ ਨਾਲ ਸ਼ਹਿਰ ਦੀ ਸਫਾਈ ਵਿਵਸਥਾ ਵੀ ਵੱਧੀਆ ਹੋਵੇਗੀ। ਉਨਾਂ ਕਿਹਾ ਕਿ ਉਹ ਅਤੇ ਉਨਾਂ ਦੀ ਟੀਮ ਹਮੇਸ਼ਾ ਹੀ ਲੋਕਾਂ ਦੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਦੇ ਹੱਲ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਕੋਈ ਵੀ ਇਲਾਕਾ ਵਾਸੀ ਕੋਈ ਵੀ ਸਮੱਸਿਆ ਲੈ ਕੇ ਉਨਾਂ ਦੇ ਘਰ ਆਕੇ ਮਿਲ ਸਕਦਾ ਹੈ। ਇਸ ਮੌਕੇ ਸਤੀਸ਼ ਸਲਹੋਤਰਾ ਨੇ ਸ.ਧਾਲੀਵਾਲ ਸਾਹਿਬ ਦਾ ਧੰਨਵਾਦ ਕੀਤਾ ਕਿ ਇਸ ਸੰਬੰਧੀ ਜਦੋਂ ਉਨਾਂ ਦੇ ਧਿਆਨ ਵਿਚ ਲਿਆਂਦਾ ਤਾਂ ਉਨਾਂ ਵੱਲੋਂ ਫ਼ੌਰੀ ਤੋਰ ਤੇ ਇਸ ਦੇ ਹੱਲ ਲਈ ਕਾਰਵਾਈ ਕੀਤੀ ਗਈ। ਮੁਹੱਲਾ ਵਾਸੀ ਵੀ ਉਨਾਂ ਦੇ ਬਹੁਤ ਧੰਨਵਾਦੀ ਹਨ। ਇਸ ਮੌਕੇ ਪੀਪੀਸੀਸੀ ਦੇ ਸਾਬਕਾ ਸਕੱਤਰ ਮਨੀਸ਼ ਭਾਰਦਵਾਜ, ਬਲਾਕ ਕਾਂਗਰਸ ਦੇ ਪ੍ਰਧਾਨ ਸੰਜੀਵ ਬੁੱਗਾ, ਬਲਾਕ ਸੰਮਤੀ ਦੇ ਚੇਅਰਮੈਨ ਗੁਰਦਿਆਲ ਸਿੰਘ ਭੁਲਾਰਾਈ, ਮੀਡੀਆ ਐਡਵਾਈਜ਼ਰ ਗੁਰਜੀਤ ਪਾਲ ਵਾਲੀਆ, ਸਾਬਕਾ ਕੌਂਸਲਰ ਰਾਮ ਪਾਲ ਉੱਪਲ਼,ਵਿਕੀ ਸੂਦ, ਅਵਿਨਾਸ਼ ਗੁਪਤਾ, ਬੌਬੀ ਵੋਹਰਾ,ਧਰਮਵੀਰ ਸੇਠੀ,ਕੁੰਦਨ ਲਾਲ ਕਲਿਆਣ,ਮੁੰਨਾ ਸਲਹੋਤਰਾ,ਐਸਡੀੳ ਪ੍ਰਦੀਪ ਚੁਟਾਨੀ,ਜੇਈ ਸੁਖਵਿੰਦਰ ਸਿੰਘ, ਅਮਨਦੀਪ ਸਿੰਘ ਆਦਿ ਮੌਜੂਦ ਸਨ।