ਜਲੰਧਰ : ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਅੱਜ ਗਾਂਧੀ
ਵਨਿਤਾ ਆਸ਼ਰਮ ਦੇ ਬੱਚਿਆਂ ਨੂੰ ਸ਼ਹਿਰ ਦੇ 10 ਵੱਖ-ਵੱਖ ਨਾਮੀ ਸਕੂਲਾਂÎ ਵਿਚ
ਗੁਣਵੱਤਾ ਭਰਪੂਰ ਸਿੱਖਿਆ ਗ੍ਰਹਿਣ ਕਰਨ ਦੇ ਮਕਸਦ ਨਾਲ ਭੇਜਣ ਲਈ ਬੱਸਾਂ
ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਅੱਜ ਇੱਥੇ ਐਸ.ਡੀ.ਐਮ. ਪਰਮਵੀਰ ਸਿੰਘ ਦੇ ਨਾਲ ਬੱਸਾਂ ਨੂੰ ਰਵਾਨਾ ਕਰਨ
ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਜਿਨ੍ਹਾਂ 10
ਵਿਦਿਅਕ ਸੰਸਥਾਵਾਂ ਨਾਲ ਐਮ.ਓ.ਯੂ. ਸਾਇਨ ਕੀਤਾ ਗਿਆ ਹੈ ਉਨ੍ਹਾਂ ਵਿਚ
ਸੀ.ਟੀ. ਗਰੁੱਪ ਆਫ ਇੰਸਟੀਚਿਊਟ, ਸੇਂਟ ਸੋਲਜ਼ਰ ਗਰੁੱਪ ਆਫ ਇੰਸਟੀਚਿਊਟ ,
ਐਮ.ਜੀ.ਐਨ. ਪਬਲਿਕ ਸਕੂਲ, ਐਚ.ਐਮ.ਵੀ ਕਾਲਜ, ਸਰਕਾਰੀ ਸੀ. ਸੈ. ਸਕੂਲ
ਨਹਿਰੂ ਗਾਰਡਨ, ਸਰਕਾਰੀ ਸੀ. ਸੈ. ਸਕੂਲ ਆਦਰਸ਼ ਨਗਰ ਫਾਰ ਗਰਲਜ਼,
ਸਰਕਾਰੀ ਪ੍ਰਾਇਮਰੀ ਸਕੂਲ ਆਦਰਸ਼ ਨਗਰ, ਡੀ.ਐਸ. ਐਸ.ਡੀ. ਸੀ. ਸੈ. ਸਕੂਲ
ਬਸਤੀ ਨੌਂ ਤੇ ਐਸ.ਡੀ. ਫੁੱਲਰਵਾਨ ਗਰਲਜ਼ ਸੀ. ਸੈ. ਸਕੂਲ ਸ਼ਾਮਿਲ ਹਨ। ਉਨ੍ਹਾਂ
ਕਿਹਾ ਕਿ ਇਹ ਸਾਰੇ ਵਿਦਿਅਕ ਅਦਾਰੇ ਗਾਂਧੀ ਵਨਿਤਾ ਆਸ਼ਰਮ ਦੇ ਬੱਚਿਆਂ ਨੂੰ
ਬਿਲਕੁਲ ਮੁਫਤ ਸਿੱਖਿਆ ਪ੍ਰਦਾਨ ਕਰਨਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ
ਚੰਗੀ ਸਿੱਖਿਆ ਦਾ ਪ੍ਰਬੰਧ ਕਰਨਾ ਸਾਡਾ ਫਰਜ਼ ਹੈ , ਜਿਸ ਲਈ ਇਹ ਵਿਸ਼ੇਸ
ਪਹਿਲਕਦਮੀ ਕੀਤੀ ਗਈ ਹੈੈ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ ਬੱਚਿਆਂ ਨੂੰ
ਗੁਣਾਤਮਕ ਸਿੱਖਿਆ ਮਿਲੇਗੀ ਸਗੋਂ ਉਹ ਆਪਣੇ ਭਵਿੱਖ ਦੇ ਸੁਪਨਿਆਂ ਨੂੰ
ਅਮਲੀ ਜਾਮਾ ਪਹਿਨਾਉਣ ਦੇ ਕਾਬਿਲ ਹੋ ਸਕਣਗੇ। ਉਨ੍ਹਾਂ ਕਿਹਾ ਕਿ ਇਸ
ਫੈਸਲੇ ਨਾਲ ਇਹ ਬੱਚੇ ਜਿੱਥੇ ਮੁੱਖ ਧਾਰਾ ਨਾਲ ਸਿੱਧੇ ਤੌਰ ’ਤੇ ਜੁੜ ਸਕਣਗੇ ਉੱਥੇ
ਹੀ ਉਨ੍ਹਾਂ ਦੀ ਸਫਲਤਾ ਦੀਆਂ ਅਸੀਮ ਸੰਭਾਵਨਾਵਾਂ ਪੈਦਾ ਹੋਣਗੀਆਂ।
ਇਸ ਮੌਕੇ ਜਿਲ੍ਹਾ ਪ੍ਰੋਗਰਾਮ ਅਫਸਰ ਅਮਰਜੀਤ ਸਿੰਘ ਤੇ ਹੋਰ ਅਧਿਕਾਰੀ
ਹਾਜ਼ਰ ਸਨ।