ਅੰਮ੍ਰਿਤਸਰ : ਪਿਛਲੇ ਲੰਮੇ ਸਮੇਂ ਤੋਂ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਜਿਲ੍ਹਾ ਸਿੱਖਿਆ ਦਫ਼ਤਰ ਦੀ ਵੱਡੀ ਅਣਗਹਿਲੀ ਕਾਰਨ ਅਧਿਆਪਕਾਂ ਦੀਆਂ ਰੁਕੀਆਂ ਤਰੱਕੀਆਂ ਦੇ ਮਸਲੇ ਨੂੰ ਲੈ ਕੇ ਇਕਜੁੱਟ ਹੋਈਆਂ ਅਧਿਆਪਕ ਜਥੇਬੰਦੀਆਂ ਦੇ ਵੱਡੇ ਰੋਸ ਨੂੰ ਵੇਖਦਿਆਂ ਹੋਇਆਂ ਅੱਜ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਲਵਿੰਦਰ ਸਿੰਘ ਸਮਰਾ ਨੇ ਅਧਿਆਪਕ ਜਥੇਬੰਦੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਜਿਸ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਫਸਰ ਰੇਖਾ ਮਹਾਜਨ ਵੀ ਮੌਜੂਦ ਰਹੇ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਅਧਿਆਪਕ ਆਗੂਆਂ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆਂ ਨਾ ਹੋਣ ਕਾਰਨ ਐਲੀਮੈਂਟਰੀ ਅਧਿਆਪਕਾਂ ਦੇ ਮਨਾਂ ਅੰਦਰ ਭਾਰੀ ਰੋਸ ਹੈ,ਜਿਸ ਕਾਰਨ ਅਧਿਆਪਕ ਜਥੇਬੰਦੀਆਂ ਵੱਲੋਂ ਇੱਕ ਝੰਡੇ ਹੇਠ ਇਕੱਠਿਆਂ ਹੋ ਕੇ ਵੱਡੇ ਸੰਘਰਸ਼ ਦਾ ਬਿਗਲ ਵਜਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਦੇ ਰੋਸ ਨੂੰ ਵੇਖਦਿਆਂ ਹੋਇਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਅੱਜ ਕੀਤੀ ਗਈ ਮੀਟਿੰਗ ਦੌਰਾਨ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਸਾਹਮਣੇ ਫੈਸਲਾ ਕੀਤਾ ਹੈ ਕਿ ਸ਼ੁੱਕਰਵਾਰ ਤੱਕ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਕੋਲੋਂ ਪ੍ਰਮੋਟ ਹੋਣ ਵਾਲੇ ਹੈੱਡਟੀਚਰ/ਸੈੰਟਰ ਹੈੱਡਟੀਚਰ ਅਧਿਆਪਕਾਂ ਨਾਲ ਸਬੰਧਿਤ ਜਰੂਰੀ ਰਿਕਾਰਡ ਲੈ ਕੇ ਬੁੱਧਵਾਰ (25 ਮਾਰਚ) ਨੂੰ ਜ਼ਿਲ੍ਹੇ ਅੰਦਰ ਹਰ ਹਾਲਤ ‘ਚ ਤਰੱਕੀਆਂ ਦੇ ਆਰਡਰ ਜਾਰੀ ਕਰ ਦਿੱਤੇ ਜਾਣਗੇ ।
ਉਨ੍ਹਾਂ ਇਹ ਵੀ ਦੱਸਿਆ ਕਿ ਮੀਟਿੰਗ ‘ਚ ਸ਼ਾਮਿਲ ਅਧਿਆਪਕ ਜਥੇਬੰਦੀਆਂ ਵਲੋਂ ਪ੍ਰਮੋਸ਼ਨਾਂ ਤੁਰੰਤ ਕਰਾਉਣ ਦੇ ਮਕਸਦ ਲਈ ਦਫ਼ਤਰ ਵੱਲੋਂ ਤਿਆਰ ਕੀਤੇ ਗਈ ਸੀਨੀਅਰਤਾ ਸੂਚੀ/ਰੋਸਟਰ ਤੇ ਕੋਈ ਇਤਰਾਜ ਨਾ ਹੋਣ ਦੀ ਆਪਣੀ ਲਿਖਤੀ ਸਹਿਮਤੀ ਵੀ ਦੇ ਦਿੱਤੀ ਹੈ,ਜਿਸ ਪਿੱਛੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਅੱਜ ਹੀ ਤਰੱਕੀਆਂ ਸਬੰਧੀ ਪੱਤਰ ਜਾਰੀ ਕਰਨ ਦਾ ਵਾਅਦਾ ਵੀ ਕੀਤਾ ਹੈ।ਇਸ ਮੌਕੇ ਐਲੀਮੈਂਟਰੀ ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ,ਗੁਰਿੰਦਰ ਸਿੰਘ ਘੁੱਕੇਵਾਲੀ, ਮਲਕੀਤ ਸਿੰਘ ਕੱਦਗਿੱਲ,ਗੁਰਪ੍ਰੀਤ ਸਿੰਘ ਥਿੰਦ,ਸੁਖਵਿੰਦਰ ਸਿੰਘ ਮਾਨ,ਬਲਕਾਰ ਸਿੰਘ ਸਫਰੀ, ਸੰਜੀਵ ਕਾਲੀਆ, ਦਿਲਬਾਗ ਸਿੰਘ ਬਾਜਵਾ,ਨਵਦੀਪ ਸਿੰਘ ਅੰਮ੍ਰਿਤਸਰ, ਸੁਧੀਰ ਢੰਡ, ਲਖਵਿੰਦਰ ਸਿੰਘ ਸੰਗੂਆਣਾ, ਸੁਖਦੇਵ ਸਿੰਘ ਵੇਰਕਾ, ਗੁਰਪ੍ਰੀਤ ਸਿੰਘ ਵੇਰਕਾ, ਸੁਖਜਿੰਦਰ ਸਿੰਘ ਹੇਰ, ਤਜਿੰਦਰ ਸਿੰਘ ਸੋਹੀ, ਦਿਲਰਾਜ ਸਿੰਘ, ਮਨਿੰਦਰ ਸਿੰਘ, ਪਰਮਬੀਰ ਸਿੰਘ ਵੇਰਕਾ, ਰਵਿੰਦਰ ਸ਼ਰਮਾ, ਨਿਸ਼ਾਨ ਸਿੰਘ ਰਈਆ, ਕਰਮਜੀਤ ਸਿੰਘ ਰਈਆ, ਗੁਰਮੀਤ ਸਿੰਘ ਰਈਆ,ਰਾਜਵਿੰਦਰ ਸਿੰਘ ਲੁੱਧੜ, ਸਰਬਜੀਤ ਸਿੰਘ ਤਰਸਿੱਕਾ, ਰਣਜੀਤ ਸਿੰਘ ਰਾਣਾ,ਹਰਦਿਆਲ ਸਿੰਘ, ਯਾਦਵਿੰਦਰ ਸਿੰਘ, ਰਕੇਸ਼ ਕੁਮਾਰ, ਸੁਰੇਸ਼ ਖੁੱਲਰ, ਮਨਜਿੰਦਰ ਸਿੰਘ ਸਮੇਤ ਵੱਡੀ ਗਿਣਤੀ ‘ਚ ਆਗੂ ਸ਼ਾਮਿਲ ਸਨ।