ਬਠਿੰਡਾ ਦੇ ਸੈਸ਼ਨ ਜੱਜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸੈਸ਼ਨ ਜੱਜ ਚੰਡੀਗੜ੍ਹ ਤੋਂ ਹਨ ਅਤੇ ਉੱਥੇ ਹੀ ਡਾਕਟਰੀ ਦੇਖ ਰੇਖ ਵਿਚ ਹਨ। ਸਵੇਰੇ 3 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਮਿਲੀ ਸੀਓਧਰ ਜਲੰਧਰ ਦੇ ਪਿੰਡ ਸਮਰਾਏ ਦੇ ਸਾਬਕਾ ਸਰਪੰਚ ਜੋ ਕਿ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਕੱੁਝ ਦਿਨਾਂ ਤੋਂ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਹਨ ਦੇ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਕੁੱਲ 30 ਪਿੰਡ ਵਾਸੀਆਂ ਦੇ ਸਿਹਤ ਵਿਭਾਗ ਵੱਲੋਂ ਕੋਰੋਨਾ ਸੈਂਪਲ ਲਏ ਗਏ ਸਨ। ਮੁੱਢਲਾ ਸਿਹਤ ਕੇਂਦਰ ਜੰਡਿਆਲਾ ਦੇ ਐੱਸ.ਐਮ.ਓ ਡਾਕਟਰ ਪਰਮਿੰਦਰ ਕੌਰ ਨੇ ਦੱਸਿਆ ਕਿ ਸਮਰਾਏ ਦੇ 30 ਵਿਅਕਤੀਆਂ ਵਿਚੋਂ 22 ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਜਦ ਕਿ ਸਾਬਕਾ ਸਰਪੰਚ ਦੇ 7 ਪਰਿਵਾਰਕ ਮੈਂਬਰ ਅਤੇ ਇੱਕ ਕਰੀਬੀ ਵਿਅਕਤੀ ਪਾਜ਼ੀਟਿਵ ਪਾਏ ਗਏ ਹਨ।