ਜਲੰਧਰ:  ਸੰਸਕ੍ਰਿਤੀ ਕੇ ਐਮ ਵੀ ਸਕੂਲ ਨੇ ਜੇ ਈ ਈ (ਮੁੱਖ) 2025 ਵਿੱਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ । ਸਕੂਲ ਵਿੱਚ ਅਸਾਧਾਰਨ ਉਪਲਬੱਧੀਆਂ ਦਾ
ਜਸ਼ਨ ਮਨਾਇਆ ਗਿਆ ਜਿਸ ਵਿੱਚ ਸ਼ਾਨਦਾਰ ਨਤੀਜਾ, ਅਕਾਦਮਿਕ ਉੱਤਮਤਾ ਦੀ ਪ੍ਰਤੀਯੋਗਤਾ ਦੀ ਸਮਰੱਥਾ ਸਕੂਲ ਦੇ ਵਿਦਿਆਰਥੀ ਨੇ ਦਿਖਾਈ।ਸੰਯੁਕਤ ਦਾਖਲਾ ਪ੍ਰੀਖਿਆ (ਮੁੱਖ) 2025 ਵਿੱਚ ਸਕੂਲ ਦੇ ਵਿਦਿਆਰਥੀ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ।ਜੇ ਈ ਈ ਮੁੱਖ ਵਿੱਚ ਸਕੂਲ ਵਿਦਿਆਰਥੀ ਵਾਹਿਨੂਰ ਸਿੰਘ ਸਪੁੱਤਰ ਸ਼੍ਰੀਮਤੀ ਰੁਮਿੰਦਰਜੀਤ ਕੋਰ ਅਤੇ ਸ਼੍ਰੀ ਅਜਿੰਦਰਪਾਲ ਸਿੰਘ ਨੇ 99.0867332ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਵਿਸ਼ੇਸ਼ ਨਾਮਣਾ ਖੱਟਿਆ ਹੈ। ਇਸ ਤਰ੍ਹਾਂ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਦ੍ਰਿੜ ਸੰਕਲਪ ਅਤੇ ਅਟੁੱਟ ਫੋਕਸ ਦਾ ਪ੍ਰਮਾਣ ਹੈ। ਸਕੂਲ ਵਿਦਿਆਰਥੀ ਵਾਹਿਨੂਰ ਸਿੰਘ ਨੇ ਗਣਿਤ ਵਿੱਚ 99.5533328, ਭੌਤਿਕ ਵਿਗਿਆਨ ਵਿੱਚ 96.6314225, ਰਸਾਇਣ ਵਿਗਿਆਨ ਵਿੱਚ 95.0594801 ਅੰਕਾਂ ਨਾਲ ਵਿਸ਼ੇਸ਼ ਪ੍ਰਾਪਤੀ ਕੀਤੀ ਹੈ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰਚਨਾ ਮੋੰਗਾ ਨੇ ਜੇਈਈ(ਮੁੱਖ) 2025 ਵਿੱਚ ਵਿਦਿਆਰਥੀ ਦੀ ਇਸ ਸਫਲਤਾ ਉੱਪਰ ਬਹੁਤ ਮਾਣ ਪ੍ਰਗਟ ਕੀਤਾ ਹੈ। ਪ੍ਰਿੰਸੀਪਲ ਸਾਹਿਬਾਨ ਜੀ ਨੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ, ਉਨ੍ਹਾਂ ਦੀ ਸਿੱਖਿਆ ਦੇ ਹੁਨਰ, ਸੰਪੂਰਨਤਾ ਅਤੇ ਦ੍ਰਿੜਤਾ ਲਈ ਉਨ੍ਹਾਂ ਦੇ ਪਰਿਵਾਰ ਅਤੇ ਵਿਦਿਆਰਥੀ ਨੂੰ ਦਿਲੋਂ ਵਧਾਈ ਦਿੱਤੀ। ਉਹਨਾਂ ਨੇ ਸੰਸਕ੍ਰਿਤੀ ਕੇ ਐਮ ਵੀ ਸਕੂਲ ਦੇ ਵਿਦਿਆਰਥੀ ਨੂੰ ਉਹਨਾਂ ਦੇ ਸੁਪਨਿਆਂ ਦੀ ਮਦਦ ਕਰਨ ਲਈ ਸਭ ਤੋਂ ਵਧੀਆ ਸਿੱਖਿਆ ਅਤੇ ਸਹਾਇਤਾ ਪ੍ਰਦਾਨ ਕਰਨ ਸੰਬੰਧੀ ਸਕੂਲ ਦੀ ਪੁਸ਼ਟੀ ਕੀਤੀ ਹੈ। ਇਸ ਵਿਸ਼ੇਸ਼ ਪ੍ਰਾਪਤੀ ਵਿੱਚ ਪਰਿਵਾਰ ਅਤੇ ਸਕੂਲ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।ਆਰੀਆ ਸਿੱਖਿਆ ਮੰਡਲ ਦੇ ਪ੍ਰਧਾਨ ਸ਼੍ਰੀ ਚੰਦਰ ਮੋਹਨ ਜੀ ਨੇ ਵਿਦਿਆਰਥੀ ਦੀ ਸ਼ਾਨਦਾਰ ਸਫਲਤਾ ਉੱਪਰ ਪ੍ਰਸੰਨਤਾ ਪ੍ਰਗਟ ਕੀਤੀ ਹੈ ਅਤੇ ਕਿਹਾ ਕਿ ਇਹ ਸ਼ਾਨਦਾਰ ਪ੍ਰਦਰਸ਼ਨ ਉਸ ਦੀ ਕਰੜੀ ਮਿਹਨਤ, ਦ੍ਰਿੜ ਸੰਕਲਪ ਅਤੇ ਸੰਸਕ੍ਰਿਤੀ ਕੇ ਐਮ ਵੀ ਸਕੂਲ ਦੁਆਰਾ ਸਹੀ ਮਾਰਗਦਰਸ਼ਨ ਪ੍ਰਦਾਨ ਕਰਨ ਵਾਲੀ ਗੁਣਵੱਤਾ ਹੈ । ਉਨ੍ਹਾਂ ਨੇ ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਉਸ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸਕੂਲ ਵਿਦਿਆਰਥੀ ਹਮੇਸ਼ਾਂ ਤਰੱਕੀ ਦੇ ਰਾਸਤੇ ਵੱਲ ਵੱਧਦੇ ਰਹਿਣ।