ਹਰੀਕੇ ਪੱਤਣ : ਬੀਤੀ ਦੇਰ ਰਾਤ ਹਰੀਕੇ ਪੱਤਣ ਨਜ਼ਦੀਕ ਬੂਹ ਪੁਲ ਬਾਈਪਾਸ ‘ਤੇ ਸਕਰਾਪੀਓ ਸਵਾਰ ਚਾਰ ਅਣਪਛਾਤੇ ਨੌਜਵਾਨਾਂ ਨੇ ਟਰੱਕ ਡਰਾਈਵਰ ਨੂੰ ਗੋਲੀ ਮਾਰ ਕੇ ਨਗਦੀ ਅਤੇ ਮੋਬਾਈਲ ਖੋਹ ਲਿਆ। ਜਾਣਕਾਰੀ ਅਨੁਸਾਰ, ਡਰਾਈਵਰ ਕਿਸ਼ਨ ਸਿੰਘ ਵਾਸੀ ਕੋਟ ਭਾਰਾ ਬਠਿੰਡਾ ਟਰੱਕ ‘ਤੇ ਚੌਲ ਲੱਦ ਕੇ ਬਠਿੰਡਾ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਕਿ ਰਾਤ 1 ਵਜੇ ਦੇ ਕਰੀਬ ਹਰੀਕੇ ਪੱਤਣ ਨਜ਼ਦੀਕ ਬਾਰਸ਼ ਸ਼ੁਰੂ ਹੋ ਗਈ । ਡਰਾਈਵਰ ਬੂਹ ਪੁਲ ਥੱਲੇ ਟਰੱਕ ਰੋਕ ਕੇ ਤਰਪਾਲ ਪਾਉਣ ਲੱਗਾ ਜਦ ਤਰਪਾਲ ਪਾ ਕੇ ਤੁਰਨ ਲੱਗਾ ਤਾਂ ਕਾਲੇ ਰੰਗ ਦੀ ਬਿਨਾਂ ਨੰਬਰੀ ਸਕਾਰਪੀਓ ਗੱਡੀ ਸਵਾਰ ਚਾਰ ਅਣਪਛਾਤੇ ਨੌਜਵਾਨ ਆਏ ਅਤੇ ਟਰੱਕ ਵਿਚ ਬੈਠੇ ਡਰਾਈਵਰ ਕਿਸ਼ਨ ਸਿੰਘ ਨੂੰ ਗੋਲੀ ਮਾਰ ਦਿੱਤੀ ਅਤੇ ਉਸ ਕੋਲੋਂ 2 ਹਜ਼ਾਰ ਰੁਪਏ ਨਗਦ ਅਤੇ ਮੋਬਾਈਲ ਖੋਹ ਕੇ ਲੈ ਗਏ । ਬਾਂਹ ‘ਤੇ ਗੋਲੀ ਲੱਗਣ ਕਾਰਨ ਜ਼ਖ਼ਮੀ ਡਰਾਈਵਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਸੰਬੰਧੀ ਹਰੀਕੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।