ਜਲੰਧਰ (16-07-2021): ਬਰਸਾਤੀ ਮੌਸਮ ਦੇ ਚਲਦਿਆਂ ਡੇਂਗੂ, ਮਲੇਰੀਆ ਅਤੇ ਦੂਸ਼ਿਤ ਪਾਣੀ 'ਤੇ ਭੋਜਨ ਤੋਂ ਹੋਣ ਵਾਲੀਆਂ ਬਿਮਾਰੀਆਂ
ਡਾਇਰੀਆ, ਪੀਲੀਆ, ਹੈਪੇਟਾਈਟਸ ਏ/ਈ , ਹੈਜ਼ਾ ਅਤੇ ਟਾਈਫਾਇਡ ਆਦਿ ਬਿਮਾਰੀਆਂ ਫੈਲਣ ਦਾ ਖਤਰਾ ਵਧੇਰੇ ਹੋਣ ਕਰਕੇ ਇਨ੍ਹਾਂ
ਬਿਮਾਰੀਆਂ ਤੋਂ ਬਚਾਅ ਪ੍ਰਤੀ ਜਾਗਰੂਕ ਹੋਣਾ ਵੀ ਜਰੂਰੀ ਹੈ।
ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਂਟੀ ਲਾਰਵਾ ਟੀਮਾਂ ਵਲੋਂ ਨੈਸ਼ਨਲ ਵੈਕਟਰ ਐਂਡ ਵਾਟਰ
ਬੌਰਨ ਡਿਜੀਜ਼ ਕੰਟਰੋਲ ਪ੍ਰੋਗਰਾਮ ਦੇ ਅੰਤਰਗਤ ਸ਼ੁੱਕਰਵਾਰ ਨੂੰ ਡਰਾਈ ਡੇ- ਫਰਾਈ ਡੇ ਗਤੀਵਿਧੀਆਂ ਦੇ ਤਹਿਤ ਲੋਕਾਂ ਨੂੰ ਡੇਂਗੂ ਬੁਖਾਰ
ਤੋਂ ਬਚਾਓ ਲਈ ਜਾਗਰੂਕ ਕੀਤਾ ਗਿਆ ਅਤੇ ਹਰ ਸ਼ੁੱਕਰਵਾਰ ਨੂੰ ਆਪਣੇ ਕੂਲਰ ਖਾਲੀ ਕਰਕੇ ਪਾਣੀ ਬਦਲਣ ਲਈ ਪ੍ਰੇਰਿਤ ਕੀਤਾ ਗਿਆ
ਤਾਂ ਜੋ ਡੇਂਗੂ ਮੱਛਰ ਦੇ ਫੈਲਾਓ ਉੱਤੇ ਕਾਬੂ ਰੱਖਿਆ ਜਾ ਸਕੇ। ਟੀਮਾਂ ਵਲੋਂ ਜਲੰਧਰ ਸ਼ਹਿਰ ਦੇ ਵੱਖ-ਵੱਖ ਖੇਤਰਾਂ ਖਾਂਬਰਾ ਕਲੌਨੀ, ਜਨਰਲ
ਪੋਸਟ ਆਫਿਸ ਜਲੰਧਰ, ਖੇਤਰੀ ਦਫ਼ਤਰ ਪੰਜਾਬ ਸਕੂਲ ਸਿੱਖਿਆ ਬੋਰਡ, ਬਾਬਾ ਦੀਪ ਸਿੰਘ ਨਗਰ, ਨੀਲਾ ਮਹਿਲ, ਕਿਸ਼ਨਪੁਰਾ ਆਦਿ
ਵਿੱਚ ਜਾ ਕੇ ਡੇਂਗੂ ਲਾਰਵੇ ਦੀ ਸ਼ਨਾਖਤ ਕੀਤੀ ਗਈ।
ਟੀਮਾਂ ਵਲੋਂ 301 ਘਰਾਂ ਵਿੱਚ 102 ਕੂਲਰ, 442 ਨਾ ਵਰਤੋ ਯੋਗ ਕੰਨਟੇਨਰ ਅਤੇ 14 ਨਾ ਵਰਤੋਂਯੋਗ ਟਾਇਰ ਚੈੱਕ ਕੀਤੇ ਗਏ। ਜਾਂਚ
ਦੌਰਾਨ 11 ਥਾਂਵਾਂ ਤੇ ਡੇਂਗੂ ਲਾਰਵਾ ਵੀ ਮਿਲਿਆ ਜੋ ਟੀਮਾਂ ਵਲੋਂ ਨਸ਼ਟ ਕੀਤਾ ਗਿਆ। ਟੀਮਾਂ ਵਲੋਂ ਮੱਛਰਾਂ ਦੀ ਰੋਕਥਾਮ ਲਈ ਦਵਾਈ ਦਾ
ਛਿੜਕਾਅ ਵੀ ਕੀਤਾ ਗਿਆ। ਲੋਕਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਗਿਆ ਕਿ ਥੋੜ੍ਹੀ ਜਿਹੀ ਸਾਵਧਾਨੀ ਵਰਤਣ ਨਾਲ ਬਿਮਾਰੀਆਂ ਤੋਂ
ਬਚਿਆ ਜਾ ਸਕਦਾ ਹੈ। ਸਾਨੂੰ ਉਬਲਿਆ ਹੋਇਆ ਜਾਂ ਕਲੋਰੀਨੇਟਡ ਪਾਣੀ ਪੀਣਾ ਚਾਹੀਦਾ ਹੈ। ਬਾਜ਼ਾਰ ਵਿੱਚ ਮਿਲਣ ਵਾਲੇ ਕੱਟੇ ਹੋਏ ਫਲ,
ਤਲੀਆਂ ਹੋਈਆਂ ਅਤੇ ਜ਼ਿਆਦਾ ਮਸਾਲੇਦਾਰ ਖਾਣ-ਪੀਣ ਵਾਲੀਆਂ ਵਸਤਾਂ, ਪੀਜਾ, ਕੋਲਡ ਡਰਿੰਕਸ ਆਦਿ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ।
ਸੰਤੁਲਿਤ ਆਹਾਰ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਘਰ ਵਿੱਚ ਤਿਆਰ ਕੀਤੇ ਹੋਏ ਭੋਜਨ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।
ਬਰਸਾਤ ਦੇ ਮੌਸਮ ਵਿੱਚ ਬੱਚਿਆਂ ਦਾ ਡਾਇਰੀਏ ਨਾਲ ਪੀੜ੍ਹਿਤ ਹੋਣਾ ਆਮ ਹੈ। ਡਾਇਰੀਏ ਦੌਰਾਨ ਬੱਚੇ ਵਿੱਚ ਨਮਕ ਅਤੇ ਪਾਣੀ ਦੀ ਕਮੀ ਹੋ
ਜਾਂਦੀ ਹੈ ਅਤੇ ਬੱਚਾ ਡੀਹਾਈਡਰੇਸ਼ਨ ਤੋਂ ਪ੍ਰਭਾਵਿਤ ਹੋ ਜਾਂਦਾ ਹੈ। ਇਸ ਹਾਲਤ ਵਿੱਚ ਓ.ਆਰ.ਐਸ. ਦਾ ਘੋਲ ਦੇਣਾ ਬਹੁਤ ਜਰੂਰੀ ਹੈ ਜੋ ਕਿ
ਅਜਿਹੀ ਸੂਰਤ ਵਿੱਚ ਜੀਵਨ ਰੱਖਿਅਕ ਘੋਲ ਹੈ। ਡੇਂਗੂ ਬੁਖਾਰ ਤੋਂ ਬਚਾਅ ਲਈ ਸਰੀਰ ਨੂੰ ਪੂਰੀ ਤਰ੍ਹਾਂ ਨਾਲ ਢੱਕ ਕੇ ਰੱਖਣ ਵਾਲੇ ਕੱਪੜੇ
ਪਹਿਨਣੇ ਚਾਹੀਦੇ ਹਨ। ਮੱਛਰ ਦੇ ਕੱਟਣ ਤੋੰ ਬਚਾਓ ਲਈ ਮੱਛਰਦਾਨੀਆਂ ਅਤੇ ਮੱਛਰ ਭਜਾਊ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਕੂਲਰਾਂ ਅਤੇ ਗਮਲਿਆਂ ਦੀਆਂ ਟ੍ਰੇਆਂ ਵਿੱਚ ਖੜ੍ਹੇ ਪਾਣੀ ਨੂੰ ਹਫਤੇ ਵਿੱਚ ਇੱਕ ਵਾਰ ਜਰੂਰ ਸਾਫ ਕਰਨਾ ਚਾਹੀਦਾ ਹੈ। ਟੁੱਟੇ ਬਰਤਨਾਂ, ਡਰੰਮਾ
ਅਤੇ ਟਾਇਰਾਂ ਆਦਿ ਨੂੰ ਖੁੱਲੇ ਵਿੱਚ ਨਾ ਰੱਖੋ। ਛੱਤਾਂ `ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾ ਨੂੰ ਚੰਗੀ ਤਰ੍ਹਾਂ ਬੰਦ ਰੱਖਿਆ ਜਾਵੇ ਤਾਂ ਜੋ
ਮੱਛਰ ਦੇ ਲਾਰਵੇ ਦੇ ਫੈਲਾਅ ਨੂੰ ਰੋਕਿਆ ਜਾ ਸਕੇ।