ਫਗਵਾੜਾ, 12 ਅਕਤੂਬਰ (ਸ਼ਿਵ ਕੋੜਾ) : ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪ੍ਰਸਿੱਧ ਵਾਤਾਵਰਨ ਪ੍ਰੇਮੀ ਡਾ: ਅਮਰਜੀਤ ਚੌਸਰ ਐਮ.ਡੀ. ਦਾ ਅੱਜ ਦਿਹਾਂਤ ਹੋ ਗਿਆ ਹੈ। ਉਹ 72 ਵਰ੍ਹਿਆਂ ਦੇ ਸਨ। ਉਹ ਆਪਣੇ ਪਿੱਛੇ ਪਤਨੀ, ਪੁੱਤਰ, ਪੁੱਤਰੀ, ਦੋਹਤੇ, ਦੋਹਤੀਆਂ ਅਤੇ ਵੱਡਾ ਵਾਤਾਵਰਨ ਪਰਿਵਾਰ ਛੱਡ ਗਏ ਹਨ, ਜਿਹਨਾ ਨੂੰ ਉਹ ਅੰਤਾਂ ਦਾ ਮੋਹ ਕਰਦੇ ਸਨ। ਡਾ: ਅਮਰਜੀਤ ਚੌਸਰ ਹੱਥੀਂ ਟੋਏ ਪੁੱਟਕੇ, ਥਾਂ-ਥਾਂ ਪੌਦੇ ਲਗਾਉਂਦੇ ਅਤੇ ਉਹਨਾ ਦੀ ਪਾਲਣਾ ਕਰਦੇ ਸਨ। ਉਹਨਾ ਦੇ ਅਕਾਲ ਚਲਾਣੇ ਉਤੇ ਕੇ.ਕੇ. ਸਰਦਾਨਾ ਪ੍ਰਧਾਨ, ਮਲਕੀਅਤ ਸਿੰਘ ਰਘਬੋਤਰਾ ਜਨਰਲ ਸਕੱਤਰ, ਡਾ: ਸ਼ਮਸ਼ੇਰ ਸਿੰਘ ਵਰਕਿੰਗ ਪ੍ਰਧਾਨ, ਗੁਰਮੀਤ ਸਿੰਘ ਪਲਾਹੀ, ਹਰਬੰਸ ਲਾਲ, ਐਡਵੋਕੇਟ ਐਸ.ਐਲ. ਵਿਰਦੀ, ਅਮਨ ਕਮੇਟੀ ਫਗਵਾੜਾ ਦੇ ਪ੍ਰਧਾਨ ਸ਼੍ਰੀ ਐੱਮ ਐੱਲ ਕੌੜਾ,ਸਵੱਛਤਾ ਅਭਿਆਨ ਸੁਸਾਇਟੀ ਦੇ ਪ੍ਰਧਾਨ ਮਦਨ ਮੋਹਨ ਖੱਟਰ, ਸੀਨੀਅਰ ਉਪ ਪ੍ਰਧਾਨ ਸ਼ਿਵ ਕੌੜਾ,ਸੁਖਵਿੰਦਰ ਸਿੰਘ ਪ੍ਰਧਾਨ ਸਰਬ ਨੌਜਵਾਨ ਸਭਾ,ਪਰਵਿੰਦਰ ਜੀਤ ਸਿੰਘ ਜਨਰਲ ਸਕੱਤਰ ਸਕੇਪ ਸਾਹਿੱਤਕਰ ਸੰਸਥਾ ਆਦਿ ਦਰਜਨਾਂ ਸੰਸਥਾਵਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ !