ਫਗਵਾੜਾ 16 ਜਨਵਰੀ (ਸ਼ਿਵ ਕੋੜਾ) ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਚਾਰ ਵਾਰ ਮੁੱਖ ਮੰਤਰੀ ਰਹੀ ਭੈਣ ਮਾਇਆਵਤੀ ਦਾ ਜਨਮ ਦਿਨ ਫਗਵਾੜਾ ਦੇ ਹਦੀਆਬਾਦ ਹਾਕੂਪੁਰਾ ਸਥਿਤ ਡਾ. ਬੀ.ਆਰ. ਅੰਬੇਡਕਰ ਪਾਰਕ ਵਿਖੇ ਬਸਪਾ ਦੇ ਸੂਬਾ ਜਨਰਲ ਸਕੱਤਰ ਰਮੇਸ਼ ਕੌਲ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਐਲ.ਈ.ਡੀ. ਸਕ੍ਰੀਨ ਰਾਹÄ ਉੱਤਰ ਪ੍ਰਦੇਸ਼ ਦੀ ਮੁੱਖਮੰਤਰੀ ਵਜੋਂ ਮਾਇਆਵਤੀ ਵਲੋਂ ਕੀਤੇ ਲੋਕ ਹਿਤ ਅਤੇ ਸੂਬੇ ਦੇ ਵਿਕਾਸ ਦੇ ਕਾਰਜਾਂ ‘ਤੇ ਅਧਾਰਿਤ ਇਕ ਡਾਕਿਯੂਮੈਂਟਰੀ ਫਿਲਮ ਵੀ ਦਿਖਾਈ ਗਈ ਅਤੇ ਸਕੂਲੀ ਵਿਦਿਆਰਥੀਆਂ ਨੂੰ ਸਟੇਸ਼ਨਰੀ ਦੀ ਵੰਡ ਕੀਤੀ ਗਈ। ਰਮੇਸ਼ ਕੌਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੋਵੇਂ ਪਾਰਟੀਆਂ ਨੇ ਕਿਸਾਨਾ ਦੇ ਹਿਤਾਂ ਨਾਲ ਖਿਲਵਾੜ ਕੀਤਾ ਹੈ ਜਿਸਦੇ ਚੱਲਦੇ ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਅੰਦੋਲਨ ਕਰਨ ਲਈ ਮਜਬੂਰ ਹੈ। ਜੇਕਰ ਦੇਸ਼ ਤੇ ਰਾਜ ਕਰਨ ਵਾਲੀਆਂ ਇਹ ਦੋਵੇਂ ਪਾਰਟੀਆਂ ਕਿਸਾਨਾਂ ਪ੍ਰਤੀ ਇਮਾਨਦਾਰ ਹੁੰਦੀਆਂ ਤਾਂ ਅੱਜ ਕਿਸਾਨ ਦੀ ਇਹ ਦੁਰਦਸ਼ਾ ਨਾ ਹੁੰਦੀ ਅਤੇ ਭਾਰਤ ਦਾ ਅੰਨਦਾਤਾ ਕਿਸਾਨ ਖੁਸ਼ਹਾਲ ਜੀਵਨ ਵਤੀਤ ਕਰਦਾ। ਉਹਨਾਂ ਫਗਵਾੜਾ ਕਾਰਪੋਰੇਸ਼ਨ ਚੋਣਾਂ ‘ਚ ਬਸਪਾ ਦੀ ਇਤਿਹਾਸਕ ਜਿੱਤ ਅਤੇ ਚੋਣਾਂ ਤੋਂ ਬਾਅਦ ਕਾਰਪੋਰੇਸ਼ਨ ‘ਤੇ ਬਸਪਾ ਦੇ ਕਬਜੇ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਲੋਕ ਹੁਣ ਕਾਂਗਰਸ, ਅਕਾਲੀ ਅਤੇ ਭਾਜਪਾ ਤੋਂ ਬੁਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ। ਲੋਕਾਂ ਦੀ ਆਸ ਹੁਣ ਬਸਪਾ ਤੋਂ ਹੀ ਹੈ। ਸ਼ਹਿਰ ਦਾ ਸਾਫ ਸੁਥਰਾ ਅਤੇ ਬਿਨਾ ਭੇਦਭਾਵ ਦੇ ਵਿਕਾਸ ਕਰਵਾਉਣ ਲਈ ਇਸ ਵਾਰ ਸ਼ਹਿਰ ਦੇ ਲੋਕ ਬਸਪਾ ਨੂੰ ਹੀ ਵੋਟ ਪਾਉਣਗੇ। ਇਸ ਮੌਕੇ ਸ੍ਰੀਮਤੀ ਸੀਤਾ ਕੌਲ ਪ੍ਰਧਾਨ ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਸੁਸਾਇਟੀ, ਬਿਹਾਰੀ ਲਾਲ ਮਾਹੀ ਕੈਸ਼ੀਅਰ, ਮਾਸਟਰ ਸਾਧੂ ਰਾਮ, ਅਮਰਜੀਤ ਕੌਲ, ਰਾਕੇਸ਼ ਕੁਮਾਰ, ਲੁਭਾਇਆ ਰਾਮ, ਅਸ਼ੋਕ ਰਾਮਪੁਰਾ, ਹੈੱਪੀ ਕੌਲ, ਰਾਮਧਨ ਬੱਬੀ, ਭਾਰਤ ਭੂਸ਼ਣ ਕੌਲ, ਜੱਸੀ ਝੱਲੀ ਆਦਿ ਹਾਜਰ ਸਨ।