ਜਲੰਧਰ : ਵਾਰਡ ਨੰਬਰ-20 ਡਾ ਜਸਲੀਨ ਸੇਠੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਸਰਕਾਰੀ ਬੱਸਾ ਵਿੱਚ ਮਹਿਲਾਵਾਂ ਲਈ ਕਿਰਾਇਆ ਮਾਫ ਕਰਨ ਤੇ ਬੱਸ ਸਟੈਂਡ ਜਲੰਧਰ ਵਿੱਖੇ ਜਾ ਕੇ ਮਹਿਲਾਵਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਪਹਿਲੀ ਫ੍ਰੀ ਯਾਤਰਾ ਤੇ ਉਨ੍ਹਾਂ ਨੂੰ ਫੁੱਲ ਦੇ ਕੇ ਸ਼ੁਭ ਕਾਮਨਾਵਾ ਦਿੱਤੀਆ। ਇਸ ਮੌਕੇ ਡਾ ਜਸਲੀਨ ਸੇਠੀ ਨੇ ਕਿਹਾ ਕਿ ਪੰਜਾਬ ਵਿੱਚ ਮਹਿਲਾਵਾਂ ਲਈ ਮੁਫਤ ਸਫਰ ਕਰਨ ਦਾ ਫੈਸਲਾ ਇਤਿਹਾਸਕ ਫੈਸਲਾ ਹੈ ਇਸ ਤਹਿਤ ਪੰਜਾਬ ਰੋਡਵੇਜ ਦੀਆਂ ਸਾਰੀਆਂ ਬੱਸਾ ਵਿੱਚ ਮਹਿਲਾਵਾਂ ਦਾ ਕਿਰਾਇਆ ਬਿਲਕੁਲ ਮੁੱਫਤ ਕਰ ਦਿੱਤਾ ਗਿਆ ਜਿਸ ਲਈ ਅਸੀ ਸਾਰੇ ਪੰਜਾਬ ਦੇ ਮੁੱਖ ਮੰਤਰੀ ਕੌਪਟਨ ਅਮਰਿੰਦਰ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ। ਡਾ ਸੇਠੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਕਦਮ ਤੋ ਮਹਿਲਾਵਾਂ ਬਹੁੱਤ ਖੁੱਸ਼ ਹਨ ਇਸ ਦਾ ਪ੍ਰਗਟਾਵਾ ਅੱਜ ਜਲੰਧਰ ਬੱਸ ਸਟੈਂਡ ਤੇ ਸਾਫ ਦੇਖਣ ਨੂੰ ਮਿਲਿਆ ਮਹਿਲਾਵਾਂ ਵਿੱਚ ਮੁਫਤ ਸਫਰ ਕਰਨ ਲਈ ਉਤਸ਼ਾਹ ਵੀ ਬਹੁੱਤ ਸੀ ਕਿਉਕਿ ਕਈ ਮਹਿਲਾਵਾਂ ਜੋ ਕਿਰਾਏ ਕਰ ਕੇ ਇਧਰ-ਉਧਰ ਆ ਜਾ ਨਹੀ ਸਕਦੀਆਂ ਸਨ ਉਹ ਹੁਣ ਮੁਫਤ ਸਫਰ ਕਰ ਸਕਦੀਆਂ ਹਨ ਇਸ ਲਈ ਬੱਸਾ ਵਿੱਚ ਬੈਠੀਆਂ ਸਾਰੀਆਂ ਮਹਿਲਾਵਾਂ ਨੇ ਪੰਜਾਬ ਦੇ ਮੁੱਖ ਮੰਭਰੀ ਕੈਂਪਟਨ ਅਮਰਿੰਦਰ ਸਿੰਘ ਜੀ ਦਾ ਧੰਨਵਾਦ ਕੀਤਾ ਤੇ ਅਸੀਸਾ ਦਿੱਤੀਆ ਅਤੇ ਕਿਹਾ ਕਿ ਕੈਪਟਨ ਅਮਰਿੰਦਰ ਜੀ ਦੀ ਅਗਵਾਈ ਵਿੱਚ ਕਾਂਗਰਸ ਸਰਕਾਰ ਮੁੜ 2022 ਵਿੱਚ ਸੱਤਾ ਵਿੱਚ ਆਵੇਗੀ।