ਫਗਵਾੜਾ 16 ਅਗਸਤ (ਸ਼ਿਵ ਕੋੜਾ) ਡਿਵਾਇਨ ਪਬਲਿਕ ਸਕੂਲ ਵਿਖੇ 75ਵੇਂ ਸੁਤੰਤਰਤਾ ਦਿਵਸ ਮੌਕੇ ਵਿਸ਼ੇਸ਼ ਸਮਾਗਮ ਦਾ ਆਯੋਜਨ ਸਕੂਲ ਪਿ੍ਰੰਸੀਪਲ  ਰੇਨੂ ਠਾਕੁਰ ਦੀ ਅਗਵਾਈ ਹੇਠ ਕੀਤਾ ਗਿਆ। ਜਿਸ ਵਿਚ ਸਕੂਲ ਦੇ ਡਾਇਰੈਕਟਰ ਪੰਕਜ ਕਪੂਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਹਨਾਂ ਨੇ ਤਿਰੰਗਾ ਝੰਡਾ ਲਹਿਰਾਉਣ ਉਪਰੰਤ ਮਾਰਚ ਪਾਸਟ ਦੀ ਸਲਾਮੀ ਲਈ। ਵਿਦਿਆਰਥੀਆਂ ਵਲੋਂ ਰਾਸ਼ਟਰ ਗਾਨ ਵੀ ਗਾਇਆ ਗਿਆ।  ਪੰਕਜ ਕਪੂਰ ਨੇ ਸਮੂਹ ਵਿਦਿਆਰਥੀਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਦੇਸ਼ ਨੂੰ ਆਜਾਦ ਕਰਾਉਣ ਲਈ ਹਜਾਰਾਂ ਦੀ ਸ਼ੂਰਵੀਰ ਯੌਧਿਆਂ ਨੇ ਆਪਣੀਆਂ ਜਿੰਦਗੀਆਂ ਕੁਰਬਾਨ ਕੀਤੀਆਂ ਅਤੇ ਜੇਲ੍ਹਾਂ ਕੱਟੀਆਂ। ਵਿਦਿਆਰਥੀਆਂ ਨੂੰ ਅਜਿਹੇ ਮਹਾਨ ਆਜਾਦੀ ਘੁਲਾਟੀਆਂ ਤੋਂ ਸੇਧ ਲੈਣਈ ਚਾਹੀਦੀ ਹੈ। ਸਕੂਲ ਪਿ੍ਰੰਸੀਪਲ ਰੇਨੂੰ ਠਾਕੁਰ ਨੇ ਦੱਸਿਆ ਕਿ ਭਾਰਤ ਦੀ ਗੁਲਾਮੀ ਦੀ ਮੁੱਖ ਵਜ੍ਹਾ ਇੱਥੋਂ ਦੇ ਰਿਆਸਤੀ ਰਾਜਿਆਂ ਦੀ ਆਪਸੀ ਫੁੱਟ ਸੀ। ਉਹਨਾਂ ਆਪਸ ਵਿਚ ਰਲਮਿਲ ਕੇ ਰਹਿਣ ਦਾ ਸੁਨੇਹਾ ਦਿੱਤਾ ਅਤੇ ਕਿਹਾ ਕਿ ਭਾਈਚਾਰਕ ਸਾਂਝ ਨੂੰ ਮਜਬੂਤ ਕਰਕੇ ਸਾਨੂੰ ਇਤਿਹਾਸ ਤੋਂ ਸਬਕ ਲੈਣਾ ਚਾਹੀਦਾ ਹੈ ਤਾਂ ਜੋ ਕੋਈ ਵਿਦੇਸ਼ੀ ਤਾਕਤ ਦੁਬਾਰਾ ਕੋਈ ਸਾਨੂੰ ਗੁਲਾਮ ਨਾ ਬਣਾ ਸਕੇ। ਸਕੂਲ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਨੇ ਦੇਸ਼ ਭਗਤੀ ਦੇ ਗੀਤ ਗਾ ਕੇ ਖੂਬ ਸਮਾਂ ਬੰਨਿ੍ਹਆ। ਇਸ ਮੌਕੇ ਡੀ.ਪੀ.ਈ. ਪਵਨ ਖੇੜਾ, ਡੀ.ਪੀ.ਈ. ਸੁਰਿੰਦਰ ਕੁਮਾਰ ਸਮੇਤ ਸਮੂਹ ਸਕੂਲ ਸਟਾਫ ਹਾਜਰ ਸੀ।