ਜਲੰਧਰ ਮਿਤੀ 17-09-21 ਬਰਸਾਤ ਦੇ ਮੌਸਮ ਦੇ ਚੱਲਦਿਆਂ ਡੇਂਗੂ ਦੇ ਮੱਛਰ ਦਾ ਵੱਧਣਾ
ਸੁਭਾਵਿਕ ਹੈ ਅਤੇ ਹੀ ਡੇਂਗੂ ਬੁਖਾਰ ਫੈਲਣ ਦਾ ਖਦਸ਼ਾ ਵੀ ਵੱਧ ਜਾਂਦਾ ਹੈ।ਇਸ ਨੂੰ
ਦੇਖਦੇ ਹੋਏ ਸਿਵਲ ਸਰਜਨ ਜਲੰਧਰ ਡਾ. ਬਲਵੰਤ ਸਿੰਘ ਵਲੋਂ ਸਬੰਧਿਤ ਅਧਿਕਾਰੀਆਂ ਅਤੇ
ਕਰਮਚਾਰੀਆਂ ਨੂੰ ਇਸ ਦੀ ਰੋਕਥਾਮ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।
ਉਨਾਂ ਕਿਹਾ ਕਿ ਜਿੱਥੇ ਵੀ ਡੇਂਗੂ ਦਾ ਲਾਰਵਾ ਪਾਇਆ ਜਾਂਦਾ ਉਸ ਨੂੰ ਮੌਕੇ ਤੇ ਨਸ਼ਟ
ਕੀਤਾ ਜਾਵੇ ਅਤੇ ਟੈਮੀਫਾਸ ਦਵਾਈ ਦੀ ਸਪਰੇ ਕੀਤੀ ਜਾਵੇ।
ਸਿਵਲ ਸਰਜਨ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੀਆਂ ਡਂੇਗੂ ਲਾਰਵਾ ਸਰਵੀਲਂੇਸ
ਟੀਮਾਂ ਦਾ ਸਹਿਯੋਗ ਕਰਨ ਤੇ ਉਨ੍ਹਾਂ ਵਲੋਂ ਦੱਸੀਆਂ ਸਾਵਧਾਨੀਆਂ ਨੂੰ ਅਮਲ ਵਿੱਚ
ਲਿਆਉਣ। ਉਨ੍ਹਾਂ ਕਿਹਾ ਕਿ ਆਪਣੇ ਘਰਾਂ ਦੇ ਆਲੇ ਦੁਆਲੇ ਸਾਫ ਸਫਾਈ ਰੱਖਣ ਦੇ ਨਾਲ-
ਨਾਲ ਪਾਣੀ ਨੂੰ ਜਮ੍ਹਾ ਨਾ ਹੋਣ ਦਿੱਤਾ ਜਾਵੇ।ਘਰਾਂ ਦੀਆਂ ਛੱਤਾਂ ਤੇ ਪਏ ਗਮਲੇ, ਟਾਇਰ
ਅਤੇ ਹੋਰ ਵਾਧੂ ਸਮਾਨ ਵਿੱਚ ਪਾਣੀ ਨਾ ਖੜਾ ਹੋਣ ਦਿਉ । ਘਰਾਂ ਅਤੇ ਦਫਤਰਾਂ ਆਦਿ
ਸਾਥਨਾਂਤੇ ਲੱਗੇ ਕੂਲਰਾਂ ਅਤੇ ਫਰਿੱਜਾਂ ਦੇ ਪਿੱਛੇ ਪਾਣੀ ਦੀ ਨਿਕਾਸੀ ਵਾਲੀ ਟ੍ਰੇਆਂ ਨੂੰ ਹਰ
ਹਫਤੇ ਇੱਕ ਵਾਰ ਜਰੂਰ ਸੁਕਾਇਆਂ ਜਾਵੇ ਕਿੳਂੁ ਜੋ ਇਨ੍ਹਾਂ ਜਗ੍ਹਾ ਫ਼#39;ਤੇ ਵੀ ਡੇਂਗੂ ਮੱਛਰ
ਪੈਦਾ ਹੋਣ ਦੀ ਸੰਭਾਵਨਾ ਹੁੰਦੀ ਹੈ। ਅਜਿਹਾ ਕਰਨ ਨਾਲ ਅਸੀ ਡੇਂਗੂ ਦੇ ਫੈਲਾਵ ਨੂੰ ਰੋਕ
ਸਕਦੇ ਹਾਂ।
ਜ਼ਿਲ੍ਹਾ ਅਪੀਡਿਮੋਲੋਜਸਟ ਡਾ. ਅਦਿੱਤਆ ਪਾਲ ਨੇ ਪੰਜਾਬ ਰੋਡਵੇਜ਼ ਵਰਕਸਾਪ-2 ਦਾ ਦੌਰਾ ਕਰਨ
ਦੌਰਾਨ ਦੱਸਿਆ ਕਿ ਮੀਂਹ ਮੋਸਮ ਵਿੱਚ ਤੇਜæੀ ਨਾਲ ਵਧ ਰਹੇ ਮੱਛਰਾਂ ਦੇ ਖਾਤਮੇ ਲਈ ਸਿਹਤ
ਵਿਭਾਗ ਵਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਸਿਹਤ ਕਰਮਚਾਰੀ ਘਰ-ਘਰ ਜਾ ਕੇ ਸਾਫ਼ੳਮਪ;
ਪਾਣੀ ਜਮ੍ਹਾ ਹੋਣ ਵਾਲੇ ਸਥਾਨਾਂ ;ਤੇ ਡੇਂਗ¨ ਦੇ ਲਾਰਵੇ ਦੀ ਭਾਲ ਕਰਦੇ ਅਤੇ ਉਸ ਨੂੰ ਨਸ਼ਟ ਕਰ
ਰਹੇ ਹਨ।ਉਨ੍ਹਾਂ ਦੱਸਿਆ ਕਿ ਟੀਮਾਂ ਵਲੋਂ ਅੱਜ ਮੁਹੱਲਾ ਕਰਾਰ ਖਾਂ, ਸ਼ਿਵ ਨਗਰ, ਸੋਡਲ ਨਗਰ,
ਪੰਜਾਬ ਰੋਡਵੇਜ਼ ਵਰਕਸ਼ਾਪ-2 ਖੇਤਰਾਂ ਦੀ ਚੈੱਕਿੰਗ ਕੀਤੀ।ਮੁੱਹਲਾ ਕਰਾਰ ਖਾਂ ਅਤੇ ਪੰਜਾਬ
ਰੋਡਵੇਜ਼ ਵਰਕਸਾਪ-2 ਵਿਖੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਜਾਂਚ ਦੌਰਾਨ ਡੇਂਗੂ ਲਾਰਵਾ
ਮਿਲਿਆ ਜਿਸ ਨੂੰ ਮੌਕੇ ਤੇ ਨਸ਼ਟ ਕਰ ਦਿੱਤਾ ਗਿਆ।ਉਨ੍ਹਾਂ ਦੱਸਿਆ ਕਿ ਐਂਟੀ ਲਾਰਵਾ ਟੀਮਾਂ
ਵਲੋਂ 93 ਘਰਾਂ ਫ਼#39;ਚ ਟੈਮੀਫਾਸ ਦਵਾਈ ਦੀ ਸਪਰੇ ਕੀਤੀ ਗਈ।