ਜਲੰਧਰ ਮਿਤੀ 24-09-21 ਬੀਤੇ ਕੁੱਝ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਤੋਂ ਬਾਅਦ ਥਾਂ-ਥਾਂ
ਤੇ ਪਾਣੀ ਭਰਨ ਕਾਰਨ ਡੇਂਗ¨ ਮੱਛਰ ਦੇ ਪੈਦਾ ਹੋਣ ਦਾ ਖਤਰਾ ਵਧ ਗਿਆ ਹੈ। ਅਜਿਹੀ ਸਥਿਤੀ ਵਿੱਚ,
ਸਿਹਤ ਵਿਭਾਗ ਵਲੋਂੇ ਡੇਂਗ¨ ਨੂੰ ਰੋਕਣ ਲਈ ਗਤੀਵਿਧੀਆਂ ਜਾਰੀ ਹਨ। ਬੁਖਾਰ ਤੋਂ ਪੀੜਤ ਵਿਅਕਤੀ ਦੇ ਖ¨ਨ
ਦੇ ਨਮ¨ਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜਦੋਂ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਮੱਛਰਾਂ ਦੇ
ਪੈਦਾ ਹੋਣ ਵਾਲੇ ਸਥਾਨਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ।ਡੇਂਗੂ ਦੇ ਸੀਜ਼ਨ ਨੂੰ ਮੁੱਖ ਰੱਖਦਿਆ
ਸਿਵਲ ਸਰਜਨ ਜਲੰਧਰ ਡਾ. ਬਲਵੰਤ ਸਿੰਘ ਵਲੋਂ ਜ਼ਿਲੇ੍ਹ ਦੇ ਸਮੂਹ ਐਸ.ਐਮ.ਓਜ਼ ਨੂੰ ਹਦਾਇਤ ਕੀਤੀ ਕਿ
ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰਨ ਲਈ ਆਪਣੇ-ਆਪਣੇ ਖੇਤਰ ਫ਼#39;ਚ ਮੁਹਿੰਮ ਚਲਾਈ ਜਾਵੇ।ਜਿਸ
ਤਹਿਤ ਪੰਚਾਇਤਾਂ ਅਤੇ ਮਿਉਂਸੀਪਲ ਕੌਂਸਲਰ ਨਾਲ ਮੀਟਿੰਗਾਂ ਕਰ ਲੋਕਾਂ ਸਾਫ-ਸਫਾਈ ਅਤੇ ਡੇਂਗੂ
ਪ੍ਰਤੀ ਜਾਗਰੂਕ ਕੀਤਾ ਜਾਵੇ।
ਸਿਵਲ ਸਰਜਨ ਵਲੋਂੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੁੱਕਰਵਾਰ ਨੂੰ ਐਂਟੀ ਲਾਰਵਾ ਟੀਮਾਂ ਦੁਆਰਾ
ਜਲੰਧਰ ਸ਼ਹਿਰ ਦੇ ਡਿਵੀਜ਼ਨ ਨੰਬਰ-2 ਪਟੇਲ ਚੌਂਕ, ਬਸਤੀ ਦਾਨਿਸ਼ਮੰਦਾ, ਗੋਪਾਲ ਨਗਰ, ਨਿਊ ਗੋਬਿੰਦ
ਨਗਰ, ਸੋਡਲ ਨਗਰ, ਬਸਤੀ ਸ਼ੇਖ, ਜੱਟਪੁਰਾ ਮੁਹੱਲਾ ਨੀਲਾ ਮਹਿਲ ਖੇਤਰਾਂ ਫ਼#39;ਚ ਦੌਰਾ ਕੀਤਾ ਗਿਆ। ਟੀਮਾਂ
ਵਲੋਂ ਡੇਂਗੂ ਲਾਰਵੇ ਦੀ ਭਾਲ ਨੂੰ ਲੈ ਕੇ 193 ਘਰਾਂ ਦੀ ਜਾਂਚ ਕੀਤੀ। ਟੀਮ ਨੂੰ ਜਾਂਚ ਦੌਰਾਨ 3 ਜਗ੍ਹਾ
ਲਾਰਵਾ ਮਿਲਿਆ ਜਿਸ ਨੂੰ ਨਸ਼ਟ ਕਰ ਦਿੱਤਾ ਗਿਆ।ਡਿਵੀਜ਼ਨ ਨੰਬਰ-2 ਪੁਲਿਸ ਸਟੇਸ਼ਨ ਵਿੱਚ ਟੀਮ ਵਲੋਂ ਮੱਛਰ
ਦੀ ਰੋਕਥਾਮ ਲਈ ਸਪਰੇਅ ਕੀਤੀ ਗਈ।ਇਸ ਮੌਕੇ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਜਾਗਰੂਕਤਾ
ਪੋਸਟਰ ਅਤੇ ਪੰਫਲੈੱਟ ਵੀ ਵੰਡੇ ਗਏ।