ਜਲੰਧਰ (27-08-2021) : ਸਿਹਤ ਵਿਭਾਗ ਦੀਆਂ ਐਂਟੀ ਲਾਰਵਾ ਟੀਮਾਂ ਵਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਜਿਵੇਂ
ਬੀ.ਐਸ.ਐਨ.ਐਲ ਦਫ਼ਤਰ, ਆਲ ਇੰਡਿਆ ਰੇਡੀਓ ਸਟੇਸ਼ਨ, ਆਬਾਦਪੁਰਾ ਅਤੇ ਨਿਉ ਸੰਤੋਖਪੁਰਾ ਖੇਤਰਾਂ ਦਾ ਦੌਰਾ ਕਰਕੇ
ਜਾਂਚ ਕੀਤੀ ਗਈ। ਇਸ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ 151 ਘਰਾਂ ਵਿੱਚ ਪਾਣੀ ਦੇ ਖੜੇ ਸਰੋਤਾਂ ਦੀ ਜਾਂਚ ਕੀਤੀ
ਗਈ ਅਤੇ ਡੇਂਗੂ ਲਾਰਵੇ ਦੀ ਸ਼ਨਾਖਤ ਦੇ ਮੱਦੇਨਜਰ 60 ਕੂਲਰ, 245 ਨਾ ਵਰਤੋ ਯੋਗ ਵਸਤਾਂ ਅਤੇ 10 ਟਾਇਰ ਜਾਂਚੇ ਗਏ।
ਇਸ ਦੌਰਾਨ 5 ਥਾਂਵਾਂ 'ਤੇ ਡੇਂਗੂ ਦਾ ਲਾਰਵਾ ਵੀ ਪਾਇਆ ਗਿਆ ਜੋ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਮੌਕੇ ਤੇ ਨਸ਼ਟ
ਕਰਵਾ ਦਿੱਤਾ ਗਿਆ
ਸਿਵਲ ਸਰਜਨ ਜਲੰਧਰ ਡਾ. ਬਲਵੰਤ ਸਿੰਘ ਵਲੋਂ ਲੋਕਾਂ ਨੂੰ ਅਪੀਲ ਕਰਦੇ ਹੋਇਆਂ ਦੱਸਿਆ ਗਿਆ ਕਿ ਕੋਰੋਨਾ ਦੇ ਨਾਲ-ਨਾਲ
ਸਾਨੂੰ ਮੌਸਮੀ ਬਿਮਾਰਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ, ਇਸ ਲਈ ਆਪਣੇ ਘਰਾਂ ਅਤੇ ਆਲੇ-ਦੁਆਲੇ ਸਫਾਈ ਰਖੋ ਅਤੇ
ਸਰਕਾਰ ਵਲੋ ਚਲਾਏ ਗਏ ਡ੍ਰਾਈ-ਡੇ ਫ੍ਰਾਈਡੇ ਪ੍ਰੋਗਰਾਮ ਵਿੱਚ ਸਹਿਯੋਗ ਦੇਣ ਅਤੇ ਇਸ ਦਿਨ ਆਪਣੇ ਘਰਾਂ ਦੀਆਂ ਛੱਤਾ,
ਕੂਲਰਾਂ, ਗਮਲਿਆਂ ਅਤੇ ਹੋਰ ਥਾਂਵਾਂ ਉੱਤੇ ਪਾਣੀ ਦੇ ਸਰੋਤਾਂ ਦੀ ਸਾਫ-ਸਫਾਈ ਕਰਨ ਤਾਂ ਜੋ ਡੇਂਗੂ ਦਾ ਮੱਛਰ ਪੈਦਾ ਨਾ ਹੋ ਸਕੇ।
ਡਾ. ਬਲਵੰਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਅੱਜ ਜਾਂਚ ਦੌਰਾਨ ਵੱਖ-ਵੱਖ ਥਾਵਾਂ 'ਤੇ ਮੱਛਰਾਂ ਦੀ
ਰੋਕਥਾਮ ਲਈ 90 ਥਾਂਵਾਂ 'ਤੇ ਸਪਰੈ ਕੀਤਾ ਗਿਆ। ਇਸਦੇ ਨਾਲ ਹੀ ਡ੍ਰਾਈ-ਡੇ ਫ੍ਰਾਈਡੇ ਮੌਕੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ
ਆਮ ਲੋਕਾਂ ਨੂੰ ਸਚੇਤ ਕੀਤਾ ਗਿਆ। ਟੀਮ ਵਲੋਂ ਲੋਕਾਂ ਨੂੰ ਦੱਸਿਆ ਗਿਆ ਕਿ ਬਰਸਾਤ ਦੇ ਮੌਸਮ ਵਿੱਚ ਡਾਇਰੀਆ, ਹੈਜਾ ਅਤੇ
ਪੇਟ ਦੀਆਂ ਹੋਰ ਬੀਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ, ਇਸ ਲਈ ਇਨ੍ਹਾਂ ਬੀਮਾਰਿਆਂ ਤੋ ਬਚਾਓ ਲਈ ਘਰ ਦੇ ਬਣੇ ਭੋਜਨ ਨੂੰ
ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਜੋਨਲ ਐਂਟੀਮੋਲੋਜਿਸਟ ਸੁਮੀਤ ਜੱਸੜ ਜਿਲ੍ਹਾ ਐਂਟੀ ਲਾਰਵਾ ਟੀਮ, ਸਤਪਾਲ, ਵਿਕਾਸ ਭੱਟੀ,
ਪਵਨ ਕੁਮਾਰ, ਦਵਿੰਦਰ, ਰਵੀ, ਸੁਨੀਲ, ਡੇਵੀਡ ਮਸੀਹ, ਅਮਰਜੀਤ ਸਿੰਘ, ਵਿਕਾਸ, ਸਰਵਪ੍ਰੀਤ ਆਦਿ ਵਲੋਂ ਲੋਕਾਂ ਨੂੰ ਡੇਂਗੂ
ਬੁਖਾਰ ਪ੍ਰਤੀ ਜਾਗਰੂਕ ਕਰਦਿਆਂ ਦੱਸਿਆ ਗਿਆ ਕਿ ਡੇਂਗੂ ਮੱਛਰ ਦਾ ਲਾਰਵਾ ਸਾਫ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਇਹ
ਮੱਛਰ ਦਿਨ ਸਮੇਂ ਹੀ ਕੱਟਦਾ ਹੈ।