ਫਗਵਾੜਾ 5 ਮਈ (ਸ਼਼ਿਵ ਕੋੋੜਾ) ਵਿਧਾਨ ਸਭਾ ਹਲਕਾ ਭੁਲੱਥ ਦੇ ਅਧੀਨ ਕਸਬਾ ਢਿਲਵਾਂ ਵਿਖੇ ਜ਼ਿਲਾ ਕਪੂਰਥਲਾ ਯੂਥ ਕਾਂਗਰਸ ਪ੍ਰਧਾਨ ਸੌਰਵ ਖੁੱਲਰ ਵਲੋਂ ਕਾਰਜ ਸਾਧਕ ਅਫਸਰ ਚੰਦਰ ਮੋਹਨ ਭਾਟੀਆ ਅਤੇ ਨਗਰ ਪੰਚਾਇਤ ਪ੍ਰਧਾਨ ਕਿਰਨ ਕੁਮਾਰੀ ਦੀ ਦੇਖਰੇਖ ਹੇਠ  ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਵਾਰਡ ਨੰਬਰ 8 ਅਤੇ 11 ‘ਚ ਨਿਕਾਸੀ ਨਾਲੇ ਅਤੇ ਇੰਟਰਲਾਕ ਟਾਇਲਾਂ ਲਗਾਉਣ ਦੇ ਕੰਮਾਂ ਦਾ ਸ਼ੁੱਭ ਆਰੰਭ ਕਰਵਾਇਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਲ੍ਹਾ ਯੂਥ ਕਾਂਗਰਸ ਪ੍ਰਧਾਨ ਸੌਰਵ ਖੁੱਲਰ ਨੇ ਕਿਹਾ ਕਿ ਵਾਰਡ ਨੰ: 8 ਵਿਚ ਡਿਪਸ ਰੋਡ ਤੇ 9 ਲੱਖ ਰੁਪਏ ਦੀ ਲਾਗਤ ਨਾਲ ਨਿਕਾਸੀ ਨਾਲਾ ਬਨਾਉਣ ਤੋਂ ਇਲਾਵਾ ਸੜਕ ਦੇ ਕਿਨਾਰੇ ਇੰਟਰਲਾਕ ਟਾਇਲਾਂ ਲਗਾ ਕੇ ਪੱਕਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਾਰਡ ਨੰ 11 ਵਿਚ ਲੋਕਾਂ ਨੂੰ ਆਵਾਜਾਈ ਦੋਰਾਨ ਪੇਸ਼ ਆ ਰਹੀ ਮੁਸ਼ਕਿਲ ਨੂੰ ਧਿਆਨ ਵਿਚ ਰੱਖਦੇ ਹੋਏ ਪੁਰਾਣੀ ਤਹਿਸੀਲ ਰੋਡ ਤੇ 4.5 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ  ਟਾਇਲਾਂ ਲਗਾਈਆਂ ਜਾਣਗੀਆ। ਉਹਨਾ ਕਿਹਾ ਕਿ ਪੰਜਾਬ ਦੀ ਕੈਪਟਨ ਅਮਿੰਰਦਰ ਸਿੰਘ ਸਰਕਾਰ ਹਰ ਪੇਂਡੂ ਤੇ ਸ਼ਹਿਰੀ ਖੇਤਰ ਦੀ ਨੁਹਾਰ ਬਦਲਣ ਲਈ ਵ