29 ਅਪੈ੍ਲ 2020 (ਗੁਰਦੀਪ ਸਿੰਘ ਹੋਠੀ)
ਬਾਗ ਅਲੀ ਜੋ ਕਿ ਕੋਰੋਨਾ ਨਾਲ ਪੀੜਤ ਹੋ ਗਿਆ ਸੀ ਅੱਜ ਉਹ ਪੂਰੀ ਤਰ੍ਹਾਂ ਠੀਕ ਹੋ ਕੇ ਘਰ ਵਾਪਿਸ ਅਾ ਗਿਆ ਹੈ l ਐਮ.ਐਲ.ਏ ਕਰਤਾਰਪੁਰ ਸੁਰਿੰਦਰ ਚੌਧਰੀ ਨੇ ਬਾਗ ਅਲੀ ਨੂੰ ਫੋਨ ਤੇ ਮੁਬਾਰਕਾਂ ਦਿੱਤੀਆਂਂ l ਜਿਸ ਦਾ ਸਵਾਗਤ ਤਲਵੰਡੀ ਭੀਲਾਂ ਦੇ ਸਾਰੇ ਲੋਕਾਂ ਅਤੇ ਪੰਚਾਇਤ ਦੁਅਾਰਾ ਫੁੱਲਾਂ ਨਾਲ ਕੀਤਾ ਗਿਆ l ਜਿਸ ਵਿੱਚ ਗੁਰਮੁੱਖ ਸਿੰਘ ਸਾਬਕਾ ਸਰਪੰਚ, ਮੁਖਤਿਆਰ ਸਿੰਘ ਨਿੱਜਰ, ਹਰਜਿੰਦਰ ਸਿੰਘ ਲੰਬੜਦਾਰ ਮੈਂਬਰ ਪੰਚਾਇਤ, ਮੰਗਲ ਸਿੰਘ ਨਿੱਜਰ, ਮਨਜੀਤ ਸਿੰਘ ਮੰਨਾਂ ਪ੍ਰਧਾਨ ਯੂਥ ਕਾਂਗਰਸ, ਜਗਜੀਤ ਸਿੰਘ ਸਾਬਕਾ ਸਰਪੰਚ, ਰਾਜਵਿੰਦਰ ਕੌਰ ਏ.ਐਨ.ਐਮ ਜਿਲਾਂ ਪ੍ਰਧਾਨ ਕਰਤਾਰਪੁਰ, ਹਰਦੀਪ ਸਿੰਘ ਮੁੱਖ ਸਿਪਾਹੀ ਸ਼ਾਮਲ ਹਨ l ਅੱਜ ਬਾਗ ਅਲੀ ਦੇ ਘਰ ਅਾੳੁੁਣ ਕਾਰਨ ਸਾਰੇ ਬਹੁਤ ਖੁਸ਼ ਹਨ l ਮਨਦੀਪ ਸਿੰਘ ਮੰਨਾਂ ਨੇ ਦੱਸਿਆ ਕਿ ਅਸੀਂ ਸਾਰੇ ਗੁਜਰ ਭਾਈਚਾਰੇ ਨੂੰ ਲੋੜ ਮੁਤਾਬਿਕ ਰਾਸ਼ਨ ਵੰਡਿਆ ਅਤੇ ਨਾਲ ਹੀ ਮੈਂ ਸਾਰੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਲਾਕਡਾੳੂਨ ਦਾ ਪਾਲਣ ਕੀਤਾ l