ਜਲੰਧਰ: ਕਰੋਨਾ ਵਾਇਰਸ ਦਾ ਕਹਿਰ ਥੰਮ ਨਹੀਂ ਰਿਹਾ ਪੰਜਾਬ ਅੰਦਰ ਸੂਬਾ ਸਰਕਾਰ ਵਲੋਂ 14 ਅਪ੍ਰੈਲ ਤੱਕ ਕਰਫਿਊ ਲਗਾ ਦਿੱਤਾ ਗਿਆ। ਕਰਫਿਊ ਕਾਰਨ ਦਿਹਾੜੀ-ਦਾਰ ਅਤੇ ਫੈਕਟਰੀਆਂ ਚ ਕੰਮ ਕਰਨ ਵਾਲੇ ਮਜਦੂਰਾਂ ਦਾ ਚੂਲਾਂ ਚਲਾਉਣ ਲਈ ਸਮਾਜ ਸੇਵੀ ਅਤੇ ਸ਼ਿਵ ਸੈਨਾ ਦੇ ਜ਼ਿਲਾ ਪ੍ਰਧਾਨ ਸੁਭਾਸ਼ ਗੋਰਿਆਂ ਅਤੇ ਉਨ੍ਹਾਂ ਦੀ ਟੀਮ ਨੇ ਅੱਜ ਤੀਸਰੇ ਦਿਨ ਵੀ ਰਾਸ਼ਨ ਕੁਛ ਜਰੂਰਤਮੰਦ ਲੋਕਾਂ ਤੱਕ ਪਹੁੰਚਾਣ ਦਾ ਅਪਰਾਲਾ ਕੀਤਾ।ਇਸ ਮੌਕੇ ਸ਼ਿਵ ਸੈਨਾ ਦੇ ਜ਼ਿਲਾ ਸੰਗਠਨ ਮੰਤਰੀ ਦੀਪਕ ਧਵਨ,ਸਰਦਾਰ ਬਲਵਿੰਦਰ ਸਿੰਘ,ਹਰਸ਼ਿਤ ਗੋਰਿਆਂ,ਕਾਂਤਾ ਭਗਤ,ਸੁਮਨ ਭਗਤ,ਰੇਨੂੰ ਬਾਲਾ ਤੋਂ ਇਲਾਵਾ ਸਹਿਯੋਗ ਦੇਣ ਵਾਲੇ ਡਾ ਰਾਜਕੁਮਾਰ ਜਰੇਵਾਲ ਵੀ ਮਜੂਦ ਸਨ।