ਜਲੰਧਰ : ਤੇਰਾ ਤੇਰਾ ਹੱਟੀ ਵਲੋਂ 16 ਫਰਵਰੀ ਨੂੰ ਖ਼ੂਨਦਾਨ ਕੈਂਪ ( ਗੰਗਾ ਓਰਥੋ ਕੇਅਰ ਬਲੱਡ ਬੈੰਕ) ਦੇ ਡਾਕਟਰ ਸਹਿਬਾਨ ਅਤੇ ਟੀਮ ਵਲੋਂ 40 ਬਲੱਡ ਡੋਨੇਟਰ ਵੀਰ ਭੈਣਾਂ ਦੀ ਸਾਂਭ ਸੰਭਾਲ ਕੀਤੀ ਅਤੇ ਮੈਡੀਕਲ ਕੈਂਪ (ਆਕਸਫੋਰਡ ਹਸਪਤਾਲ ) ਦੇ ਡਾਕਟਰ ਮੇਜਰ ਪ੍ਰਮੋਦ ਮਹਿੰਦਰ ਅਤੇ ਟੀਮ ਨੇ ਤਕਰੀਬਨ 248 ਮਰੀਜਾਂ ਨੂੰ ਚੈਕ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ,ਤੇਰਾ ਤੇਰਾ ਹੱਟੀ ਪਰਿਵਾਰ ਵਲੋਂ ਡੋਨੇਟਰਾਂ ਨੂੰ ਗਾਜਰ ਜੂਸ ਅਤੇ ਫਲ ਫਰੂਟ ਦੀ ਖ਼ੁਰਾਕ ਦਿੱਤੀ ਗਈ,ਕੈਂਪ ਵਿੱਚ ਤੇਰਾ ਤੇਰਾ ਹੱਟੀ ਦੇ ਤਰਵਿੰਦਰ ਸਿੰਘ ਰਿੰਕੂ, ਸਰਬਜੀਤ ਸਿੰਘ ,ਗੁਰਦੀਪ ਸਿੰਘ ਕਾਰਵਾਂ,ਜਸਵਿੰਦਰ ਸਿੰਘ ਬਵੇਜਾ,ਜਤਿੰਦਰ ਸਿੰਘ ਕਪੂਰ, ਪਰਮਜੀਤ ਸਿੰਘ,ਅਸ਼ਵਨੀ ਮਦਾਨ,ਗੁਰਬਚਨ ਸਿੰਘ ਗੁਲਾਟੀ,ਸਾਹਿਬ ਸਿੰਘ,ਗੌਰਵ ਟਿੰਕੂ,ਵਰਿੰਦਰ ਸਿੰਘ,ਗੁਰਨਾਮ ਸਿੰਘ,ਜਸਵਿੰਦਰ ਸਿੰਘ ਪਨੇਸਰ,ਕਮਲ ਕੁਮਾਰ,ਗੁਰਪ੍ਰੀਤ ਸਿੰਘ,ਅਮਰਪ੍ਰੀਤ ਸਿੰਘ,ਮਨਦੀਪ ਸਿੰਘ,ਸੁਖਵੰਤ ਸਿੰਘ,ਸੰਜੀਵ ਸ਼ਰਮਾ,ਦਰਸ਼ਨ ਸਿੰਘ,ਮਨਦੀਪ ਕੌਰ,ਗੁਰਵਿੰਦਰ ਕੌਰ,ਸਵਨੀਤ ਕੌਰ,ਹਰਦੀਪ ਕੌਰ,ਅਮਰਜੀਤ ਕੌਰ ਅਤੇ ਹੱਟੀ ਦੇ ਸਾਰੇ ਸੇਵਾਦਾਰਾਂ ਨੇ ਹਿਸਾ ਲਿਆ। ਤੇਰਾ ਤੇਰਾ ਹੱਟੀ ਵਲੋਂ ਗੁਰੂ ਕਾ ਲੰਗਰ ਵਰਤਾਇਆ ਗਿਆ।