ਜਲੰਧਰ : ਥਾਣਾ ਮਕਸੂਦਾਂ ਦੇ ਬਾਹਰ ਖੜ੍ਹੇ ਵਾਹਨਾਂ ਨੂੰ ਲੱਗੀ ਅਗ । ਅੱਗ ਨੂੰ ਤਕਰੀਬਨ ਪੌਣੇ ਘੰਟੇ ਦੌਰਾਨ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ l ਦਸਿਆ ਜਾ ਰਿਹਾ ਹੈ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਨਾਲ ਲੱਗੀ ਹੈ। ।ਜ਼ਿਕਰਯੋਗ ਹੈ ਕਿ ਥਾਣਾ ਮਕਸੂਦਾਂ ਦੇ ਅੰਦਰ ਮਾਲ ਮੁਕੱਦਮੇ ਦੇ ਰੱਖਣ ਦਾ ਸਥਾਨ ਨਾ ਹੋਣ ਕਰਕੇ ਜ਼ਿਆਦਾਤਰ ਵਾਹਨ ਮਕਸੂਦਾਂ ਥਾਣੇ ਦੇ ਬਾਹਰ ਖੜੇ ਸੀ ।ਮੌਕੇ ਤੇ ਏ ਸੀ ਪੀ ਕ੍ਰਾਈਮ ਕੰਵਲਜੀਤ ਸਿੰਘ, ਥਾਣਾ ਡਵੀਜ਼ਨ 1 ਦੇ ਮੁਖੀ ਇੰਸਪੈਕਟਰ ਸੁਖਬੀਰ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ ।ਥਾਣਾ ਮਕਸੂਦਾਂ ਦੇ ਸਹਾਇਕ ਮੁਨਸ਼ੀ ਅਮਨਦੀਪ ਸਿੰਘ ਨੇ ਥਾਣੇ ਦੇ ਬਾਹਰ ਚੰਗਿਆੜੀਆਂ ਨਿਕਲਦੀਆਂ ਵੇਖਦੇ ਤੁਰੰਤ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਅਤੇ ਹੋਰ ਪੁਲਿਸ ਮੁਲਾਜ਼ਮਾਂ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ। ਪਰ ਅੱਗ ਨੂੰ ਬੁਜਾਇਆ ਨਾ ਜਾ ਸਕਿਆ ਅਤੇ ਫਾਇਰ ਬ੍ਰਿਗੇਡ ਦੇ ਪੁੱਜਣ ਤੱਕ ਅੱਗ ਦੇ ਭਾਂਬੜ ਮੱਚਣੇ ਸ਼ੁਰੂ ਹੋ ਗਏ ।
ਫਾਇਰ ਬਿ੍ਗੇਡ ਦੇ ਦੋ ਵਾਹਨਾਂ ਨੇ ਜਦੋਂ ਜਦ ਕਰਕੇ ਬੁਜਾਈ ਅੱਗ ਮੌਕੇ ਤੇ ਪੁੱਜੇ ਫਾਇਰ ਬ੍ਰਿਗੇਡ ਦੇ ਲੀਡਿੰਗ ਇੰਚਾਰਜ ਅਤੇ ਸ਼ਿਫਟ ਇੰਚਾਰਜ ਸੁਨੀਲ ਦੱਤ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੌਕੇ ਤੇ ਪੁੱਜ ਕੇ ਦੋ ਵਾਹਨਾਂ ਸਮੇਤ ਅੱਗ ਤੇ ਕਾਬੂ ਪਾਇਆ ।ਉਨ੍ਹਾਂ ਦੱਸਿਆ ਕਿ ਖੜ੍ਹੇ ਵਾਹਨ ਉੱਪਰੋਂ ਬਿਜਲੀ ਦੀਆਂ ਤਾਰਾਂ ਲੰਘ ਰਹੀਆਂ ਹਨ ।ਜੋ ਕਿ ਟੁੱਟ ਕੇ ਵਾਹਨਾਂ ਉੱਪਰ ਡਿੱਗ ਪਈਆਂ ।ਜਿਸ ਦੌਰਾਨ ਅੱਗ ਬੁਝਾਉਣ ਲਈ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ।