ਨਕੋਦਰ  ( ਝਲਮਣ ਸਿੰਘ ) :ਥਾਣਾ ਸਿਟੀ ਨਕੋਦਰ ਦੇ ਐਸ.ਐਚ.ਓ. ਜਤਿੰਦਰ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਪਾਰਟੀ ਨੇ ਸ਼ੰਕਰ ਰੋਡ ਤੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਕਿਸੇ
ਮੁਖਬਰ ਨੇ ਇਤਲਾਹ ਦਿੱਤੀ ਕਿ ਵਿਜੈ ਕੁਮਾਰ ਪੁੱਤਰ ਸਰਦਾਰਾ ਰਾਮ ਵਾਸੀ ਪਿੰਡ ਮੁਜੱਫਰਪੁਰ ਆਪਣੇ ਘਰ ਵਿੱਚ ਡਰੰਮੀ ਦੇ ਵਿੱਚ ਸ਼ਰਾਬ ਕਸੀਦ ਕਰਨ ਲਈ ਲਾਹਣ ਤਿਆਰ ਕਰ ਰਿਹਾ ਹੈ, ਜੇਕਰ ਹੁਣੇ ਛਾਪਾ ਮਾਰਿਆ ਜਾਵੇ ਤਾਂ ਭਾਰੀ ਗਿਣਤੀ ਵਿੱਚ ਲਾਹਣ ਬਰਾਮਦ ਹੋ ਸਕਦੀ ਹੈ। ਮੁਖਬਰ ਦੀ ਇਤਲਾਹ ਤੇ ਪੁਲਿਸ ਪਾਰਟੀ ਨੇ ਛਾਪਾ ਮਾਰਿਆ ਤਾਂ ਦੋਸ਼ੀ ਵਿਜੈ ਕੁਮਾਰ ਦੇ ਘਰੋਂ 30 ਕਿਲੋ ਡਰੰਮੀ ਵਿੱਚੋਂ ਲਾਹਣ ਬਰਾਮਦ ਹੋਈ ਹੈ। ਦੋਸ਼ੀ ਨੂੰ ਕਾਬੂ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ