ਫਗਵਾੜਾ 17 ਮਈ (ਸ਼ਿਵ ਕੋੜਾ) ਦਰਬਾਰ ਬਾਬਾ ਬੁੱਢਣ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਹੁਸ਼ਿਆਰਪੁਰ ਰੋਡ ਬਾਈਪਾਸ ਨੇੜੇ ਹਾਜੀਪੁਰ ਵਿਖੇ 23 ਤੇ 24 ਮਈ ਨੂੰ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਪਰਦੀਪ ਮੁਹੰਮਦਨੇ ਦੱਸਿਆ ਕਿ ਮੇਲੇ ਦਾ ਸ਼ੁਭ ਆਰੰਭ 23 ਮਈ ਦਿਨ ਮੰਗਲਵਾਰ ਨੂੰ ਦੁਪਿਹਰ 2 ਵਜੇ ਚਰਾਗ਼ ਰੋਸ਼ਨ ਕਰਕੇ ਕੀਤਾ ਜਾਵੇਗਾ। ਉਪਰੰਤ 3 ਵਜੇ ਝੰਡੇ ਦੀ ਰਸਮ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਹੋਵੇਗੀ। ਸ਼ਾਮ 4 ਵਜੇ ਇਸ਼ੂ ਨੱਕਾਲ ਐਂਡ ਪਾਰਟੀ ਨਕਲਾਂ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ। ਦੂਸਰੇ ਦਿਨ ਬੁੱਧਵਾਰ 24 ਮਈ ਨੂੰ ਧਾਰਮਿਕ ਤੇ ਸੱਭਿਆਚਾਰਕ ਸਟੇਜ ਸਜਾਈ ਜਾਵੇਗੀ। ਜਿਸ ਵਿਚ ਇੰਟਰਨੈਸ਼ਨਲ ਗਾਇਕ ਦੁਰਗਾ ਰੰਗੀਲਾ ਅਤੇ ਹੋਰ ਗਾਇਕ ਕਲਾਕਾਰ ਭਰਪੂਰ ਹਾਜਰੀ ਲਗਵਾਉਣਗੇ। ਠੰਡੇ ਮਿੱਠੇ ਜਲ ਦੀ ਛਬੀਲ ਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਜਾਵੇਗੀ। ਉਹਨਾਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੂੰ ਇਸ ਸਲਾਨਾ ਜੋੜ ਮੇਲੇ ਵਿਚ ਸ਼ਾਮਲ ਹੋ ਕੇ ਬਾਬਾ ਦੀ ਦਾ ਅਸ਼ੀਰਵਾਦ ਲੈਣ ਦੀ ਅਪੀਲ ਕੀਤੀ ਹੈ।