ਜਲੰਧਰ: ਗਲੋਬਲ ਮੀਡਿਆ ਅਕੈਡਮੀ ਦੁਆਰਾ ਪੰਜਵੀ ਦੋ ਦਿਨਾਂ ਵਿਸ਼ਵ ਪੰਜਾਬੀ ਮੀਡਿਆ ਕਾਨਫਰੰਸ ਸਿਟੀ ਇੰਸਟੀਟਿਊਟ ਸ਼ਾਹਪੁਰ ,ਜਲੰਧਰ ਵਿਖੇ 16-17 ਜਨਵਰੀ ਨੂੰ ਕਾਰਵਾਈ ਜਾ ਰਹੀ ਹੈ ਕਾਨਫਰੰਸ ਦੇ ਸੰਬੰਧ ਵਿਚ ਜਾਣਕਾਰੀ ਚੇਅਰਮੈਨ ਪ੍ਰੋਫੈਸਰ ਕੁਲਬੀਰ ਸਿੰਘ ,ਉੱਪ ਚੇਅਰਮੈਨ ਸ਼੍ਰੀ ਸਤਨਾਮ ਸਿੰਘ ਮਾਣਕ ਅਤੇ ਸਕੱਤਰ ਸ਼੍ਰੀ ਦੀਪਕ ਦਸਿਆ ਕਿ ਇਸ ਵਾਰ 6-7 ਮੁਲਕਾਂ ਉੱਘੀਆਂ ਮੀਡਿਆ ਸ਼ਮੂਲੀਅਤ ਲਈ ਪਹੁੰਚ ਰਹੀਆਂ ਹਨ ਕਾਨਫਰੰਸ ਦਾ ਉਦਘਾਟਨ ਅੰਤਰਰਾਸਟਰੀ ਪ੍ਰਸਿੱਧੀ ਦੇ ਮਾਲਕ ਅਰਥਸ਼ਾਸਤਰੀ ਅਤੇ ਸੈਂਟਰਲ ਯੂਨੀਵਰਸਿਟੀ ਪੰਜਾਬ ਦੇ ਚਾਂਸਲਰ ਡਾ ਸਰਦਾਰਾ ਸਿੰਘ ਕਰਨਗੇ | ਇਸ ਦੋ ਦਿਨਾਂ ਕਾਨਫਰੰਸ ਦੌਰਾਨ ਚਾਰ ਸੈਸ਼ਨ ਹੋਣਗੇ ਦਿਨਾਂ ਵਿਚ ਅਜੋਕੀ ਸਤਿਥੀ ਤੇ ਸੰਭਾਣਾਵਾਂ ਪੰਜਾਬੀ ਫ਼ਿਲਮ ਤੇ ਸੰਗੀਤ ਦਸ਼ਾ ਤੇ ਦਿਸ਼ਾ ਅਤੇ ਸੋਸ਼ਲ ਮੀਡਿਆ ਸਤਿਥੀ ਤੇ ਸੰਭਾਣਾਵਾਂ ਵਿਸ਼ਿਆਂ ਅਤੇ ਪੈਨਲ ਡਿਸਕਸ਼ਨ ਹੋਵੇਗੀ ਜਿਸ ਵਿਚ ਦਿੱਲੀ ,ਚੰਡੀਗੜ੍ਹ ,ਪੰਜਾਬ ਅਤੇ ਵੱਖ ਵੱਖ ਦੇਸ਼ਾ ਦੀਆ ਉੱਘੀਆਂ ਸ਼ਖਸੀਅਤਾਂ ਹਿਸਾ ਲੈਣ ਗਈਆਂ ਵਿਸ਼ਵ ਪੰਜਾਬੀ ਮੀਡਿਆ ਕਾਨਫਰੰਸ ਦੇ ਚੇਅਰਮੈਨ ਪ੍ਰੋ.ਕੁਲਬੀਰ ਸਿੰਘ ਨੇ ਕਿਹਾ ਕੀ ਅਮਰੀਕਾ ,ਕੈਨੇਡਾ ,ਇੰਗਲੈਂਡ ,ਆਸਟ੍ਰੇਲੀਆ ,ਨਿਊਜ਼ਲੈਂਡ ,ਇਟਲੀ,ਹੋਂਗਕੌਂਗ ਆਦਿ ਮੁਲਕਾਂ ਤੋਂ ਬਹੁਤ ਸਾਰੀਆ ਮੀਡਿਆ ਸ਼ਖਸੀਅਤਾਂ ਪੰਜਾਬ ਪਹੁੰਚ ਚੁਕੀਆਂ ਹਨ ਉਹਨਾਂ ਅੱਗੇ ਦਸਿਆ ਕੀ ਵਿਸ਼ਵ ਪੰਜਾਬੀ ਮੀਡਿਆ ਕਾਨਫਰੰਸ ਵਿਚ ਪੇਸ਼ ਵੀਚਾਰਾ ਅਤੇ ਵੀਚਾਰ ਵਿਟਾਂਦਰੇ ਨੂੰ ਪੁਸਤਕ ਰੂਪ ਵਿਚ ਸਾਂਭਣ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ |