ਅਜਨਾਲਾ : ਇਤਿਹਾਸਕ ਜਲਿਆਂਵਾਲੇ ਬਾਗ ਨੂੰ ਕੇਂਦਰ ਸਰਕਾਰ ਵਲੋਂ ਦੋ ਮਹੀਨਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਨਵੀਨੀਕਰਨ ਦੇ ਚੱਲਦਿਆਂ ਬਾਗ 15 ਫਰਵਰੀ ਤੋਂ ਲੈ ਕੇ 12 ਅਪ੍ਰੈਲ ਤੱਕ ਲਈ ਬੰਦ ਰਹੇਗਾ ਅਤੇ ਇਸ ਦੌਰਾਨ ਕਿਸੇ ਵੀ ਸੈਲਾਨੀ ਨੂੰ ਬਾਗ ‘ਚ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਬਾਗ ਨੂੰ ਬੰਦ ਕਰਨ ਸੰਬੰਧੀ ਇਤਿਹਾਸਕ ਗਲੀ ਦੇ ਬਾਹਰ ਇੱਕ ਨੋਟਿਸ ਵੀ ਲਗਾ ਦਿੱਤਾ ਗਿਆ ਹੈ।