ਧਾਰੀਵਾਲ:  ਥਾਣਾ ਧਾਰੀਵਾਲ ਅਧੀਨ ਬੀਤੇ ਕੱਲ੍ਹ ਪਿੰਡ ਆਲੋਵਾਲ ਬਾਉਲੀ ਡੇਰਿਆਂ ਤੇ ਇੱਕ ਸਾਬਕਾ ਫ਼ੌਜੀ ਵੱਲੋਂ ਆਪਣੇ ਸਾਥੀਆਂ ਸਮੇਤ ਦੋ ਸਕੇ ਭਰਾਵਾਂ ਤੇ ਅੰਨ੍ਹਾਂਧੁੰਦ ਗੋਲੀਆਂ ਚਲਾ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਬੇਸ਼ੱਕ ਇਸ ਮਾਮਲੇ ‘ਚ ਪੁਲਿਸ ਨੇ ਕਾਰਵਾਈ ਕਰਦਿਆਂ ਮੁੱਖ ਦੋਸ਼ੀ ਅਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਨੌਜਵਾਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਹੋਣ ਉਪਰੰਤ ਜਦੋਂ ਲਾਸ਼ਾਂ ਪਿੰਡ ‘ਚ ਆਈਆਂ ਤਾਂ ਪਰਿਵਾਰਕ ਵਾਲਿਆਂ ਅਤੇ ਪਿੰਡ ਦੇ ਲੋਕਾਂ ਵੱਲੋਂ ਪੰਜਾਬ ਪੁਲਿਸ ਦੀ ਕਾਰਵਾਈ ‘ਤੇ ਸਵਾਲੀਆ ਚਿੰਨ੍ਹ ਖੜੇ ਕਰਦਿਆਂ ਪੁਲਿਸ ਦੀ ਕਾਰਵਾਈ ਤੋਂ ਅਸੰਤੁਸ਼ਟੀ ਜ਼ਾਹਿਰ ਕਰਦਿਆਂ ਅੱਜ ਨੈਸ਼ਨਲ ਹਾਈਵੇ ਤੇ ਨੌਜਵਾਨਾਂ ਦੀਆਂ ਲਾਸ਼ਾਂ ਰੱਖ ਕੇ ਪੁਲਿਸ ਖ਼ਿਲਾਫ਼ ਲਗਾਤਾਰ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਰਹਿੰਦੇ ਦੋਸ਼ੀਆਂ ਨੂੰ ਵੀ ਪੁਲਿਸ ਹਿਰਾਸਤ ‘ਚ ਲਵੇ ਅਤੇ ਉਹ ਫਿਰ ਆਪਣਾ ਧਰਨਾ ਚੁੱਕਣਗੇ ਅਤੇ ਨੌਜਵਾਨਾਂ ਦਾ ਸਸਕਾਰ ਕਰਨਗੇ।