ਜਲੰਧਰ : ਦੁਆਬਾ ਕਾਲੇਜ ਦੇ ਇੰਟਰਨਲ ਕਵਾਲਟੀ ਅਸ਼ੋਰੇਂਸ ਸੇਲ- (ਆਈਕਯੂਏਸੀ) ਵਲੋਂ ਦੋ ਦਿਵਸੀ ਨੈਕ ਸੰਪੋਂਸਰਡ ਰਾਸ਼ਟਰੀ ਸੰਗੋਸ਼ਟੀ ਦਾ ਸ਼ੁਭਅਰੰਭ ਕੀਤਾ ਗਿਆ ਜਿਸ ਵਿਚ ਸ਼੍ਰੀ ਧਰੁਵ ਮਿਤਲ- ਕੋਸ਼ਾਧੱਕਸ਼-ਆਰਿਆ ਸਿਖਿਆ ਮੰਡਲ ਅਤੇ ਕਾਲਜ ਪ੍ਰਬੰਧਕੀ ਸਮਿਤੀ ਬਤੋਰ ਮੁਖ ਮਹਿਮਾਨ, ਡਾ. ਅਰਵਿੰਦ ਕੁਮਾਰ ਝਾ- ਡੀਨ-ਬੀਆਰ ਅਮਬੇਦਕਰ ਯੂਨੀਵਰਸਿਟੀ ਬਤੋਰ ਮੁਖ ਵਕਤਾ, ਡਾ. ਸੁਰੇਸ਼ ਸੇਠ- ਮੈਂਬਰ ਕਾਲਜ ਪ੍ਰਬੰਧਕੀ ਸਮਿਤੀ ਬਤੋਰ ਚੇਅਰਪਰਸਨ, ਡਾ. ਖੁਸ਼ਵਿੰਦਰ ਕੁਮਾਰ- ਪ੍ਰਿ . ਐਮਐਮ ਮੋਦੀ ਕਾਲਜ ਪਟਿਆਲਾ, ਡਾ. ਜਸਪਾਲ ਸਿੰਘ- ਜਮੂੰ ਯੂਨੀਵਰਸਿਟੀ ਅਤੇ ਡਾ. ਦਵਿੰਦਰ ਸਿੰਘ ਜੋਹਲ- ਸਾਈਕਾਲਜ਼ੀ ਵਿਭਾਗ- ਜੀਐਨਡੀਯੂ ਬਤੋਰ ਪਲੀਨਰੀ ਸਪੀਕਰ ਹਾਜ਼ਿਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਨਰੇਸ਼ ਕੁਮਾਰ ਧੀਮਾਨ, ਪ੍ਰੋ. ਸੰਦੀਪ ਚਾਹਲ- ਸੈਮੀਨਾਰ ਕਨਵੀਨਰ ਅਤੇ ਆਈਕਯੂਏਸੀ ਕਾਰਡੀਨੇਟਰ, ਪ੍ਰੋ. ਕੰਵਲਜੀਤ ਸਿੰਘ- ਸੀਨੀਅਰ ਮੈਂਬਰ ਆਈਕਯੂਏਸੀ, ਡਾ. ਅਵਿਨਾਸ਼ ਬਾਵਾ- ਅੋਰਗੇਨਾਇਸਿੰਘ ਸਕੱਟਰੀ, ਪ੍ਰਾਧਿਆਪਕਾਂ ਅਤੇ 115 ਵਿਦਿਆਰਥੀਆਂ ਨੇ ਕੀਤਾ। ਪਹਿਲੇ ਦਿਨ ਪੰਜਾਬ, ਮੱਧਪ੍ਰਦੇਸ਼ ਅਤੇ ਜੰਮੂ ਤੋਂ ਤਕਰੀਬਨ 37 ਪ੍ਰਾਧਿਆਪਕਾਂ ਨੇ ਆਪਣੇ ਰਿਸਰਚ ਪੇਪਰ ਪੇਸ਼ ਕੀਤੇ ਅਤੇ 50 ਡੈਲੀਗੇਟਾਂ ਨੇ ਭਾਗ ਲਿਆ। ਪ੍ਰਿ . ਡਾ. ਨਰੇਸ਼ ਕੁਮਾਰ ਧੀਮਾਨ ਨੇ ਕਾਲਜ ਦੇ ਆਈਕਯੂਏਸੀ ਟੀਮ ਨੂੰ ਅਜਿਹਾ ਗਿਆਨ ਅਤੇ ਸਾਰਥਕ ਸੈਮੀਨਾਰ ਰੈਲੇਵੇਂਟ ਥੀਮ ਅਤੇ ਸਹੀ ਮੋਕੇ ਤੇ ਇਸਦਾ ਸਫਲ ਅਯੋਜਨ ਕਰਨ ਦੇ ਲਈ ਵਧਾਈ ਦਿੰਦੇ ਹੋਏ ਹਾਜ਼ਿਰ ਸਾਰੇ ਵਕਤਾਵਾਂ ਅਤੇ ਡੈਲੀਗੇਟਾਂ ਦਾ ਸਵਾਗਤ ਕੀਤਾ। ਡਾ. ਅਰਵਿੰਦ ਕੁਮਾਰ ਝਾ ਨੇ ਸੈਮੀਨਾਰ ਦੀ ਥੀਮ ਤੇ ਪ੍ਰਕਾਸ਼ ਪਾਉਂਦੇ ਹੋਏ ਐਮਰਜਿੰਗ ਪੈਰਾਡਾਇਮ ਇਨ ਟੀਚਿੰਗ ਲਰਨਿੰਗ ਅਤੇ ਇਵੈਲੂਏਸ਼ਨ ਇਨ ਹਾਇਰ ਏਜੂਕੇਸ਼ਨ ਵਿਚ ਟੀਚਿੰਗ, ਲਰਨਿੰਗ ਅਤੇ ਇਵੈਲੂਏਸ਼ਨ ਦੇ ਸਤਰ ਵਿਚ ਭਾਰਤ ਵਿਚ ਹੋ ਰਹੇ ਸੁਧਾਰਾਂ ਅਤੇ ਬਿਹੇਵਿਅਰਿਜ਼ਮ, ਕਾਗਨੇਟਿਵਿਜ਼ਮ ਅਤੇ ਇੰਡਵਿਜੂਅਲ ਅਤੇ ਸੋਸ਼ਲ ਕਲਚਰ ਬੈਕਗਰਾਉਂਡ ਦੀ ਮਹਤਾ ਤੇ ਘੂੜੀ ਜਾਣਕਾਰੀ ਦਿਤੀ। ਡਾ. ਸੁਰੇਸ਼ ਸੇਠ ਨੇ ਵਰਤਮਾਨ ਸਿਖਿਆ ਤੰਤਰ ਵਿਚ ਆ ਰਹੀਆਂ ਕੰਮਿਆਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਸਿਖਿਆ ਦਾ ਪ੍ਰਮੁਖ ਉਦੇਸ਼ ਮਾਨਸਿਕ ਵਿਕਾਸ ਅਤੇ ਵਿਦਿਾਰਥੀਆਂ ਨੂੰ ਜੀਵਨ ਵਿਚ ਸਦਾ ਲਰਨਰ ਅਤੇ ਜਿਗਿਆਸੂ ਬਨੇ ਰਹਿਣ ਦੇ ਲਈ ਪ੍ਰੇਰਿਤ ਕੀਤਾ। ਡਾ. ਅਵਿਨਾਸ਼ ਬਾਵਾ ਨੇ ਉੱਚ ਸਿਖਿਆ ਦੇ ਖੇਤਰ ਵਿਚ ਕਰਵਾਈ ਜਾਣ ਵਾਲੀ ਵਿਭਿੰਨ ਸਾਰਥਕ ਇਨੋਵੇਸ਼ਨਸ ਦੀ ਚਰਚਾ ਕੀਤੀ ਜੋਕਿ ਇਸ ਰਾਸ਼ਟਰੀ ਸੈਮੀਨਾਰ ਦੇ ਥੀਮ ਨਾਲ ਮੇਲ ਖਾਂਦੀ ਹੈ। ਪ੍ਰੋ. ਸੰਦੀਪ ਚਾਹਲ ਨੇ ਕਿਹਾ ਕਿ ਵਰਤਮਾਨ ਦੌਰ ਵਿਚ ਨੈਕ ਜਦੋਂ ਵੀ ਕਿਸੀ ਉੱਚ ਸਿਖਿਆ ਕੇਂਦਰ ਵਿੱਚ ਮੂਲਾਂਕਣ ਕਰਨ ਦੇ ਲਈ ਪਹੁੰਚਦੀ ਹੈ ਤਾਂ ਉਸ ਵਿਚ ਬੇਸਟ ਪ੍ਰੇਕਟਿਸਿਜ਼ ਅਤੇ ਆਈਕਯੂਏਸੀ ਦਾ ਬਹੁਤ ਵਡਾ ਯੋਗਦਾਨ ਅਤੇ ਰੋਲ ਹੁੰਦਾ ਹੈ ਜਿਸਦੇ ਬਾਰੇ ਵਿਚ ਉਨ੍ਹਾਂ ਨੇ ਵਿਸਤਾਰਪੂਰਵਕ ਚਰਚਾ ਕੀਤੀ। ਪ੍ਰੋ. ਕੰਵਲਜੀਤ ਸਿੰਘ ਨੇ ਆਈਕਯੂਏਸੀ ਦੀ ਭੂਮਿਕਾ ਦੇ ਬਾਰੇ ਵਿਚ ਦਸਿਆ। ਡਾ. ਖੁਸ਼ਵਿੰਦਰ ਕੁਮਾਰ ਨੇ ਕੰਸਟਰਟੀਵਿਜ਼ਮ ਅਪਰੋਚ ਆਫ ਟੀਚਿੰਗ ਲਰਨਿੰਗ ਤੇ ਬੋਲਦੇ ਹੋਏ ਇਸ ਥਿਯੂਰੀ ਦਾ ਹਾਇਰ ਏਜੂਕੇਸ਼ਨ ਵਿਚ ਟੀਚਿੰਗ ਲਰਨਿੰਗ ਅਤੇ ਇਵੈਲਯੂਏਸ਼ਨ ਵਿਚ ਇਸਦੇ ਮਹਤਵ ਤੇ ਜਾਣਕਾਰੀ ਦਿਤੀ। ਡਾ. ਜਸਪਾਲ ਸਿੰਘ ਨੇ ਟੀਚਿੰਗ, ਲਰਨਿੰਗ ਵਿਚ ਇਨੋਵੇਟਿਵ ਵਿਚਰਾਂ ਨੂੰ ਮਹਤਵ ਦੇਣ ਤੇ ਬਲ ਦਿਤਾ ਅਤੇ ਉਨ੍ਹਾਂ ਨੇ ਆਪਣੇ ਜੀਵਨ ਦੇ ਪ੍ਰਾਧਿਆਪਨ ਦਿਆਂ ਤਿੰਨ ਕਾਲਾਂ- ਸਕੂਲ, ਕਾਲਜ ਅਤੇ ਯੂਨੀਵਰਸਿਟੀ ਟੀਚਿੰਗ ਵਿਚ ਜੋ ਬਦਲਾਵ ਅਤੇ ਜ਼ਰੂਰੀ ਤੋਰ-ਤਰੀਕੇ ਚਾਹਿਦੇ ਹਨ ਉਨ੍ਹਾਂ ਦਾ ਮੂਲਾਂਕਣ ਕਰਦੇ ਹੋਏ ਆਪਣੇ ਤਜੁਰਬੇ ਨੂੰ ਸਾਰਿਆਂ ਦੇ ਨਾਲ ਵੰਡਿਆ। ਡਾ. ਦਵਿੰਦਰ ਸਿੰਘ ਜੋਹਲ ਨੇ ਸਮਸਿਆਵਾਂ ਅਤੇ ਪਰੇਸ਼ਿਾਨਿਆਂ ਦਾ ਦਰਿੜਤਾਪੂਰਵਕ ਸਾਮਨਾ ਕਰਨ ਦੇ ਲਈ ਪ੍ਰੇਰਿਤ ਕੀਤਾ। ਪ੍ਰਿ . ਡਾ. ਨਰੇਸ਼ ਕੁਮਾਰ ਧੀਮਾਨ, ਪ੍ਰੋ. ਸੰਦੀਪ ਚਾਹਲ ਅਤੇ ਡਾ. ਅਵਿਨਾਸ਼ ਚੰਦਰ ਨੇ ਹਾਜ਼ਿਰ ਸਾਰੇ ਵਕਤਾਵਾਂ ਨੂੰ ਸਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਮੰਚ ਸੰਚਾਲਨ ਪ੍ਰੋ. ਪਿ੍ਰਯਾ ਅਤੇ ਪ੍ਰੋ. ਜੋਤੀ ਨੇ ਬਖੂਬੀ ਕੀਤਾ।