ਜਲੰਧਰ :
ਜ਼ਿਲ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ• ਦੇ ਸਾਰੇ 898 ਪਿੰਡਾਂ ਨੂੰ ਪੂਰੀ ਤਰ ਸਵੱਛ ਕਰਨ ਦੇ ਮੰਤਵ ਨਾਲ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਇਕ ਲੱਖ ਲੀਟਰ ਸੋਡੀਅਮ ਹਾਈਪੋਕਲੋਰਾਈਟ ਦਵਾਈ ਦਾ ਛਿੜਕਾਅ ਕਰਕੇ ਚਾਰ ਗੇੜ ਮੁਕੰਮਲ ਕੀਤੇ ਜਾ ਚੁੱਕੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰੀ ਇਕਬਾਲਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਜ਼ਿਲ• ਦੇ ਸਾਰੇ ਪਿੰਡਾ ਨੂੰ ਰੋਗਾਣੂ ਮੁਕਤ ਕਰਨ ਲਈ ਦਵਾਈ ਛਿੜਕਾਉਣ ਸਬੰਧੀ ਮੁਹਿੰਮ ਪੂਰੇ ਜੋਰਾਂ ਨਾਲ ਚੱਲ ਰਹੀ ਹੈ। ਉਨ• ਕਿਹਾ ਕਿ ਵਿਭਾਗ ਦੀਆ ਟੀਮਾਂ ਵਲੋਂ ਜ਼ਿਲ ਦੇ 2.16 ਲੱਖ ਘਰਾਂ ਨੂੰ ਸਵੱਛ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਉਨ• ਦੱਸਿਆ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ ਦੇ ਸਾਰੇ 898 ਪਿੰਡਾਂ ਵਿੱਚ ਦਵਾਈ ਦੇ ਛਿੜਕਾਅ ਸਬੰਧੀ ਮੁਹਿੰਮ ਚਲਾਈ ਗਈ ਹੈ।
ਉਨ• ਦੱਸਿਆ ਕਿ ਵਿਭਾਗ ਵਲੋਂ ਇਕ ਲੱਖ ਲੀਟਰ ਸੋਡੀਅਮ ਹਾਈਪੋਕਲੋਰਾਈ ਦਵਾਈ ਵਿੱਚ 10 ਗੁਣਾਂ ਪਾਣੀ ਮਿਲਾ ਕੇ ਦਵਾਈ ਦਾ ਛਿੜਕਾਅ ਕੀਤਾ ਜਾ ਚੁੱਕਾ ਹੈ। ਉਨ• ਦੱਸਿਆ ਕਿ ਇਸ ਕੰਮ ਨੂੰ ਸਫ਼ਲਤਾ ਪੂਰਵਕ ਮੁਕੰਮਲ ਕਰਨ ਲਈ ਵਿਭਾਗ ਵਲੋਂ 1760 ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ• ਦੱਸਿਆ ਕਿ ਉਨਾਂ ਵਲੋਂ ਖੁਦ ਇਸ ਵਿਸੇਸ਼ ਮੁਹਿੰਮ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਇਸ ਮੁਹਿੰਮ ਨੂੰ ਨਿਰਧਾਰਿਤ ਸਮੇਂ ਵਿੱਚ ਜਲਦ ਮੁਕੰਮਲ ਕਰ ਲਿਆ ਜਾਵੇਗਾ।