ਜਲੰਧਰ : ਤੇਰਾ ਤੇਰਾ ਹੱਟੀ ਵਿਖੇ ਅੱਜ ਸੁਖਮਨੀ ਸਾਹਿਬ ਦਾ ਪਾਠ ਉਪਰੰਤ ਅਰਦਾਸ,ਗੁਰੂ ਕਾ ਲੰਗਰ ਵਰਤਾਇਆ ਗਿਆ,ਅਤੇ ਚਾਹ ਬਿਸਕੁਟ, ਰਸ ਦਾ ਲੰਗਰ ਸਾਰਾ ਦਿਨ ਚੱਲਿਆ।ਸੰਗਤ ਦੇ ਸਹਿਯੋਗ ਨਾਲ ਚੱਲ ਰਹੀ ਤੇਰਾ ਤੇਰਾ ਹੱਟੀ ਨੇ ਅੱਜ (ਚਾਵਲ,ਖੰਡ,ਦਾਲ, ਛੋਲੇ,ਨਿਊਟਰੀ) ਆਦਿ ਰਾਸ਼ਨ ਸਮਗਰੀ 13 ਰੁਪਏ ਪੈਕਟ ਦੇ ਹਿਸਾਬ ਨਾਲ 4 ਪੈਕਟ 50₹ ਵਿੱਚ ਦਿੱਤੇ, ਅਤੇ ਹੱਟੀ ਆਪਣੇ ਸੇਵਾ ਕਾਰਜਾਂ ਚ ਵਾਧਾ ਕਰਦੇ ਹੋਏ ਅੱਜ ਹੋਮਯੋਪੈਥਿਕ ਇਲਾਜ(ਡਾਕਟਰ ਸੀਮਾ ਅਰੋੜਾ) ਦੀ ਸ਼ੁਰੁਆਤ ਅਤੇ ਲੜਕੀਆਂ ਲਈ ਆਤਮ ਸੁਰਕਸ਼ਾ ਵਾਸਤੇ ਮੁਫ਼ਤ ਜੂਡੋ ਕਰਾਟੇ ਕੈਂਪ( ਕੋਚ ਵਰਿੰਦਰ ਕੁਮਾਰ) ਜੋ ਹਰ ਐਤਵਾਰ 11 ਤੋਂ 2 ਵਜੇ ਤੱਕ ਦੀ ਸ਼ੁਰੂਆਤ ਕੀਤੀ।ਤੇਰਾ ਤੇਰਾ ਹੱਟੀ ਘਰਾਂ ਚੋ ਪੁਰਾਣਾ ਸਮਾਨ ਲਿਆ ਕੇ ਉਨ੍ਹਾਂ ਦੀ ਮੁਰੰਮਤ ਕਰਾਕੇ ਲੋੜਵੰਦ ਪਰਿਵਾਰਾਂ ਨੂੰ ਹਰ ਸਮਾਨ ਸਿਰਫ 13 ਰੁਪਏ ਵਿੱਚ ਦੇ ਰਿਹਾ ਹੈ,ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ, ਸਰਬਜੀਤ ਸਿੰਘ ਟਾਈਗਰ,ਗੁਰਦੀਪ ਸਿੰਘ ਕਾਰਵਾਂ,ਜਸਵਿੰਦਰ ਸਿੰਘ ਬਵੇਜਾ,ਜਤਿੰਦਰ ਸਿੰਘ ਕਪੂਰ, ਪਰਮਜੀਤ ਸਿੰਘ, ਅਮਨਦੀਪ ਸਿੰਘ, ਸਾਹਿਬ ਸਿੰਘ,ਮਨਦੀਪ ਸਿੰਘ,ਵਰਿੰਦਰ ਸਿੰਘ,ਗੁਰਨਾਮ ਸਿੰਘ,ਜਸਵਿੰਦਰ ਸਿੰਘ ਪਨੇਸਰ,ਕਮਲ ਕੁਮਾਰ,ਗੁਰਪ੍ਰੀਤ ਸਿੰਘ ਖੁਰਾਣਾ,ਅਸ਼ਵਨੀ ਮਦਾਨ,ਮਨਦੀਪ ਕੌਰ,ਗੁਰਵਿੰਦਰ ਕੌਰ,ਸਵਨੀਤ ਕੌਰ,ਅਮਰਜੀਤ ਕੌਰ ਅਤੇ ਹੱਟੀ ਦੇ ਸਾਰੇ ਸੇਵਾਦਾਰਾਂ ਨੇ ਹਿਸਾ ਲਿਆ।