ਜਲੰਧਰ: ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨੂੰ ਫੈਲਣ ਤੋਂ ਬਚਾਅ ਲਈ ਸਰਕਾਰ ਵੱਲੋਂ ਲੋਕਾਂ ਨੂੰ ਸਾਵਧਾਨ ਕਰਨ ਲਈ ਭਾਵੇਂ ਪੂਰੀ ਤਰ੍ਹਾਂ ਲਾਕ ਡਾਊਨ ਕਰਕੇ ਕਰਫ਼ਿਊ ਲਗਾਇਆ ਹੋਇਆ ਹੈ। ਪਰ ਇਸ ਦੇ ਬਾਵਜੂਦ ਵੀ ਲੋਕ ਪੁਲਿਸ ਪ੍ਰਸ਼ਾਸਨ ਦੀ ਪ੍ਰਵਾਹ ਕੀਤੇ ਬਗੈਰ ਖੁੱਲ੍ਹੇਆਮ ਵੱਡੀ ਤਾਦਾਦ ´ਚ ਨਵੀਂ ਸਬਜ਼ੀ ਮੰਡੀ ਮਕਸੂਦਾਂ ਵਿਖੇ ਸਬਜ਼ੀਆਂ ਖਰੀਦਣ ਲਈ ਪੁੱਜਣਾ ਸ਼ੁਰੂ ਹੋ ਗਏ। ਵੱਡੀ ਤਾਦਾਦ ´ਚ ਪੁਜੇ ਲੋਕਾਂ ਵੱਲੋਂ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਸਾਬਤ ਕਰ ਦਿੱਤਾ ਕਿ ਲੋਕਾਂ ਨੂੰ ਕਿਸੇ ਵੀ ਕਰਫਿਊ ਦੀ ਪ੍ਰਵਾਹ ਹੀ ਨਹੀਂ ਹੈ।ਇਕੱਤਰ ਭੀੜ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਵਾਰ ਵਾਰ ਆਪਣੇ ਘਰ ਨੂੰ ਵਾਪਸ ਜਾਣ ਦੀ ਬੇਨਤੀ ਕੀਤੀ ਜਾਂਦੀ ਰਹੀ।ਪਰ ਲੋਕ ਟੱਸ ਤੋਂ ਮੱਸ ਨਾ ਹੋਏ।ਜਿਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਸਬਜ਼ੀ ਮੰਡੀ ਦਾ ਗੇਟ ਬੰਦ ਕਰਵਾ ਦਿੱਤਾ ਗਿਆ।ਤੇ ਲੋਕ ਸਬਜ਼ੀਆਂ ਖਰੀਦਣ ਲਈ ਗੇਟ ਦੇ ਬਾਹਰ ਖੜ੍ਹੇ ਰਹੇ।ਜ਼ਿਕਰਯੋਗ ਹੈ ਕਿ ਕਰਫ਼ਿਊ ਦੌਰਾਨ ਲੋਕਾਂ ਦੀਆਂ ਬੇਹੱਦ ਜਰੂਰੀ ਲੋੜਾਂ ਨੂੰ ਪੂਰਾ ਕਰਨ ਦੀ ਵਚਨਬੱਧਤਾ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਮੁੱਚੇ ਜਲੰਧਰ ਸ਼ਹਿਰ ਨੂੰ ਵੱਖ-ਵੱਖ ਖੇਤਰਾਂ ਵਿੱਚ ਵੰਡ ਕੇ ਪਾਸ ਜਾਰੀ ਕਰਕੇ ਅਤੇ ਉਨਾਂ ਦੇ ਮੋਬਾਇਲ ਨੰਬਰ ਜਨਤਕ ਕਰਕੇ ਦੁਕਾਨਦਾਰਾਂ ਨੂੰ ਲੋਕਾਂ ਦੇ ਘਰਾਂ ਤੱਕ ਕਰਿਆਨਾ, ਸਬਜ਼ੀਆਂ ਅਤੇ ਦਵਾਈਆਂ ਪਹੁੰਚਾਉਣ ਲਈ ਲਗਾਇਆ ਗਿਆ ਹੈ।ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਕਿਹਾ ਸੀ ਕਿ ਇਹ ਪ੍ਰਕਿਰਿਆ ਜਿਥੇ ਲੋਕਾਂ ਦੀਆਂ ਜਰੂਰਤਾਂ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਨ ਵਿੱਚ ਮਦਦਗਾਰ ਸਾਬਿਤ ਹੋਵੇਗੀ ਅਜਿਹੀ ਭਿਆਨਕ ਬਿਮਾਰੀ ਨੂੰ ਰੋਕਣ ਲਈ ਕਰਫਿਊ ਲਗਾਉਣ ਦੇ ਬਾਵਜੂਦ ਵੀ ਜੇਕਰ ਪੁਲਿਸ ਪ੍ਰਸ਼ਾਸਨ ਦੇ ਡਰ ਤੋਂ ਬੇਖੌਫ ਲੋਕ ਘੁੰਮ ਕੇ ਅਜਿਹੇ ਹਾਲਾਤ ਬਣਾਉਂਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਕਿ ਭਾਰਤ ਦੇਸ਼ ਵੀ ਅਜਿਹੀ ਭਿਆਨਕ ਮਹਾਂਮਾਰੀ ਦੀ ਬਿਮਾਰੀ ਦੀ ਸਖ਼ਤ ਮਾਰ ਹੇਠ ਜਲਦ ਹੀ ਆ ਜਾਵੇਗਾ। ਪਾਸ ਹੋਲਡਰ ਰੇਹੜੀ ਵਿਕਰੇਤਾ ਲੋਕਾਂ ਕੋਲੋਂ ਵਸੂਲੇ ਮਨਮਰਜ਼ੀ ਦੇ ਮੁਲ । ਭਾਵੇਂ ਪ੍ਰਸ਼ਾਸਨ ਵੱਲੋਂ ਕਰੋਨਾ ਵਾਰਿਸ ਦੀ ਫੈਨਸ ਬੀਮਾਰੀ ਨੂੰ ਰੋਕਣ ਲਈ ਆਮ ਲੋਕਾਂ ਲਈ ਸਬਜ਼ੀ ਮੰਡੀ ਨੂੰ ਬੰਦ ਕਰਕੇ ਰੇਹੜੀ ਵਿਕਰੇਤਾਵਾਂ ਨੂੰ ਲੋਕਾਂ ਦੇ ਘਰ ਘਰ ਤੱਕ ਸਬਜ਼ੀਆਂ ਬਚਾਉਣ ਲਈ ਪਾਸ ਜਾਰੀ ਕੀਤੇ ਗਏ ਹਨ ਪਰ ਦੇਖਣ ਵਿੱਚ ਆਇਆ ਕਿ ਬਹੁਤਾਤ ਪਾਸ ਹੋਲਡਰ ਰੇਹੜੀ ਵਿਕਰੇਤਾ ਘਰ ਘਰ ਜਾ ਕੇ ਲੋਕਾਂ ਦੀਆਂ ਜੇਬਾਂ ਤੇ ਡਾਕਾ ਪਾ ਰਹੇ ਹਨ।ਮਹਿੰਗੇ ਭਾਅ ਕਰਕੇ ਲੋਕ ਗਲੇ ਸੜੇ ਫਲ ਚੁੱਗਦੇ ਰਹੇ ਪ੍ਰਸ਼ਾਸਨ ਵੱਲੋਂ ਭਾਵੇਂ ਲੋਕਾਂ ਨੂੰ ਘਰ ਘਰ ਸਬਜ਼ੀ ਪਹੁੰਚਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਘਰ ਘਰ ਪੁੱਜਣ ਵਾਲੇ ਰੇਹੜੀ ਵਿਕਰੇਤਾ ਆਪਣੀ ਮਨਮਰਜ਼ੀ ਦਾ ਭਾਅ ਲਗਾਉਣ ਕਰਕੇ ਮਜਬੂਰਨ ਨੂੰ ਬਹੁਤਾ ਮੱਧਮ ਵਰਗ ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਲੋਕ ਮਹਿੰਗੇ ਭਾਅ ਦਾ ਸਾਮਾਨ ਨਾ ਕਿ ਜ਼ਖਮ ਕਰਕੇ ਕਰਫਿਊ ਦੀ ਉਲੰਘਣਾ ਕਰਦੇ ਹੋਏ ਨਵੀਂ ਸਬਜ਼ੀ ਮੰਡੀ ਮਕਸੂਦਾਂ ਵਿੱਚ ਪੁੱਜ ਕੇ ਵਪਾਰੀਆਂ ਵੱਲੋਂ ਸੁੱਟੇ ਹੋਏ ਗਲੇ ਸੜੇ ਫਲਾਂ ਅਤੇ ਸਬਜ਼ੀਆਂ ਨੂੰ ਚੁੱਕਦੇ ਹੋਏ ਨਜ਼ਰ ਆਏ।ਇਸ ਸਬੰਧੀ ਜਦ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਤਕਰੀਬਨ ਰੋਜ਼ ਮਰਾ ਦੀ ਦਿਹਾੜੀ ਲਗਾ ਕੇ ਆਪਣੀ ਰੋਜ਼ੀ ਰੋਟੀ ਦਾ ਪ੍ਰਬੰਧ ਕਰਨ ਤੋਂ ਉਹ ਫਿਲਹਾਲ ਵਾਂਝੇ ਹੋ ਗਏ ਹਨ। ਤੇ ਗਲੀਆਂ ਵਿੱਚ ਪੁੱਜ ਰਹੇ ਰੇਹੜੀਆਂ ਚਾਲਕਾਂ ਵੱਲੋਂ ਮਹਿੰਗੇ ਭਾਅ ਦੀਆਂ ਸਬਜ਼ੀਆਂ ਉਨ੍ਹਾਂ ਨੂੰ ਵੇਚੀਆਂ ਜਾ ਰਹੀਆਂ ਹਨ। ਜਿਸ ਦੀ ਉਹ ਖਰੀਦ ਨਹੀਂ ਕਰ ਸਕਦੇ।ਇਸ ਲਈ ਮਜਬੂਰਨ ਉਨ੍ਹਾਂ ਨੂੰ ਵਪਾਰੀਆਂ ਵੱਲੋਂ ਨਾਕਾਰਾ ਕੀਤੇ ਗਲੇ ਸੜੇ ਫਲ ਅਤੇ ਸਬਜ਼ੀਆਂ ਆਦਿ ਇਕੱਤਰ ਕਰਕੇ ਆਪਣੇ ਪੇਟ ਦੀ ਭੁੱਖ ਮਿਟਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।ਕਰਫਿਊ ਪਾਸ ਬਣਵਾਉਣ ਵਾਲਿਆਂ ਦੀਆਂ ਲੱਗੀਆਂ ਲੰਬੀਆਂ ਲਾਈਨਾਂਭਾਵੇਂ ਕਿ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਤੋਂ ਬਚਣ ਲਈ ਘੱਟੋ ਘੱਟ ਇੱਕ ਦੂਜੇ ਤੋਂ1 ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ।ਪਰ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਦਿਆਂ ਹੋਇਆ ਲੋਕਾਂ ਵੱਲੋਂ ਵੱਡੀ ਤਾਦਾਦ ਵਿੱਚ ਨਵੀਂ ਸਬਜ਼ੀ ਮੰਡੀ ਮਕਸੂਦਾਂ ਦੇ ਗੇਟ ਨਜ਼ਦੀਕ ਕਰਫਿਊ ਪਾਸ ਬਣਵਾਉਣ ਲਈ ਲੱਮੀਆਂ ਲਾਈਨਾਂ ਬਣਾਈ ਰੱਖੀਆਂ। ਜਿਸ ਦੌਰਾ ਵਪਾਰੀ ਵੀ ਆਰਥਿਕ ਤੰਗੀ ਮਾਰ ਹੇਠਬਹੁਤਾਤ ਵਪਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਫਲ ਨਾ ਵਿਕਣ ਕਰਕੇ ਕਈ ਫਲ ਖਰਾਬ ਹੋਣ ਕਰਕੇ ਉਨ੍ਹਾਂ ਨੂੰ ਸੁੱਟਣੇ ਪੈ ਰਹੇ ਹਨ।ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਲੋਕ ਸਬਜ਼ੀ ਮੰਡੀ ਅੰਦਰੋਂ ਫਲ, ਸਬਜ਼ੀਆਂ ਖਰੀਦ ਕੇ ਲੈ ਜਾਂਦੇ ਸਨ ਪਰ ਹੁਣ ਲੋਕ ਸਬਜ਼ੀ ਮੰਡੀ ਅੰਦਰੋਂ ਫਲ ਅਤੇ ਸਬਜ਼ੀਆਂ ਖਰੀਦ ਨਹੀਂ ਸਕਦ ਜਿਸ ਕਰਕੇ ਉਨ੍ਹਾਂ ਵੱਲੋਂ ਖ਼ਰੀਦੇ ਹੋਏ ਫਲ ਆਦਿ ਖ਼ਰਾਬ ਹੋਣ ਦੌਰਾਨ ਉਨ੍ਹਾਂ ਨੂੰ ਵੱਡਾ ਘਾਟਾ ਪਿਆ ਹੈ।