ਜਲੰਧਰ : ਜ਼ਿਲ੍ਹਾ ਖੁਰਾਕ ਸਪਲਾਈ ਜਲੰਧਰ ਦੇ ਏ ਐੱਫ ਐੱਸ ਓ ਰਾਜ ਕੁਮਾਰ ਆਹੂਜਾ ਅਤੇ ਏ ਐੱਫ ਐੱਸ ਓ ਨਕੋਦਰ ਵਨੀਤ ਕੁਮਾਰ ਸ਼ਰਮਾ ਵੱਲੋਂ ਸਾਂਝੇ ਤੌਰ ਤੇ ਪਿਆਜ਼ਾਂ ਦੇ ਵਾਧੂ ਸਟਾਕ ਦੀ ਰੋਕਥਾਮ ਲਈ ਨਵੀਂ ਸਬਜ਼ੀ ਮੰਡੀ ਮਕਸੂਦਾਂ ´ਚ ਛਾਪੇਮਾਰੀ ਕੀਤੀ ਗਈ । ਏ ਐੱਫ ਐੱਸ ਓ ਰਾਜ ਕੁਮਾਰ ਅਤੇ ਏ ਐੱਫ ਐੱਸ ਓ ਵਨੀਤ ਕੁਮਾਰ ਸ਼ਰਮਾ ਨੇ ਦੱਸਿਆ ਹੈ ਕਿ ਨਵੀਂ ਸਬਜ਼ੀ ਮੰਡੀ ਮਕਸੂਦਾਂ ਵਿੱਚ 11 ਆੜ੍ਹਤੀਆਂ ਦੇ ਸਟਾਕ ਚੈੱਕ ਕੀਤੇ ਗਏ ।ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਗਏ ਸਟਾਕ ਅਨੁਸਾਰ ਹੀ ਸਟਾਕ ਪਾਇਆ ਗਿਆ ਹੈ ।ਕਿਸੇ ਵੀ ਵਪਾਰੀ ਕੋਲੋਂ ਅਜੇ ਤੱਕ ਵੱਧ ਸਟਾਕ ਨਹੀਂ ਮਿਲਿਆ ।ਉਨ੍ਹਾਂ ਦਸਿਆ ਕਿ ਪਿਛਲੇ ਦਿਨੀਂ ਸਰਕਾਰ ਵੱਲੋਂ ਸਟਾਕ ਘਟਾ ਕੇ ਨਿਰਧਾਰਤ ਕੀਤੇ ਗਏ ਸਟਾਕ ਨੂੰ ਲਗਾਤਾਰ ਚੈੱਕ ਕਰਨ ਦੀ ਕਾਰਵਾਈ ਲਗਾਤਾਰ ਜਾਰੀ ਹੈ।