ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਦੀਆਂ ਹਦਾਇਤਾਂ ਅਨੁੰਸਾਰ ਮਾਣਯੋਗ ਪ੍ਰਿੰਸੀਪਲ

ਡਾ. ਜਗਰੂਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਅੱਜ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਨਵੀਂ ਸਿੱਖਿਆ
ਨੀਤੀ-2020 ਨੂੰ ਲਾਗੂ ਕਰਨ ਸਬੰਧੀ ਇੱਕ ਵੈਬੀਨਾਰ ਅਯੋਜਿਤ ਕੀਤਾ ਗਿਆ । ਪ੍ਰੋ. ਕਸ਼ਮੀਰ ਕੁਮਾਰ (
ਨੋਡਲ ਅਫ਼ੳਮਪ;ਸਰ ) ਦੀ ਯੋਗ ਅਗਵਾਈ ਵਿੱਚ ਇਸ ਦੀ ਅ੍ਰੰਭਤਾ ਕਰਵਾਈ ਗਈ। ਮੈਡਮ ਡਾ. ਸ਼ੀਨੂੰ ਨਈਅਰ ਜੀ ਨੇ
ਮੁੱਖ ਬੁਲਾਰੇ ਵਜੋਂ ਇਸ ਨਵੀਂ ਸਿੱਖਿਆ ਨੀਤੀ-2020 ਤੇ ਵੇਰਵੇ ਸਹਿਤ ਚਾਨਣਾਂ ਪਾਇਆ।ਇੰਜ.
ਅਰਵਿੰਦ ਦੱਤਾ ਜੀ ਨੇ ਕੋਆਰਡੀਨੇਟਰ ਦੀ ਭੁਮਿੰਕਾ ਨਿਭਾਈ।ਇਸ ਵਿੱਚ 340 ਵਿੱਦਿਆਰਥੀਆਂ ਅਤੇ 48
ਸਟਾਫ਼ੳਮਪ; ਮੈਬਰਾਂ ਨੇ ਹਿੱਸਾ ਲਿਆ ਅਤੇ ਬਹੁਤ ਸਾਰੇ ਹੋਰ ਲੋਕ ਪ੍ਰਭਾਵਿਤ ਹੋਏ।ਨੋਡਲ ਅਫ਼ੳਮਪ;ਸਰ ਅਨੁੰਸਾਰ
ਇਸ ਨਵੀਂ ਸਿੱਖਿਆ ਨੀਤੀ-2020 ਦਾ ਮੁੱਖ ਮੰਤਵ ਸਿੱਖਿਆ ਨੂ ਸੰੰਸਾਰ ਦੀ ਸੋਚ ਦੇ ਤ੍ਰਕਸੰਗਤ
ਕਰਨਾ ਅਤੇ ਨੋਜਵਾਨਾਂ ਨੂੰ ਰੋਜਗਾਰ ਦੇ ਕਾਬਿਲ ਬਨਾਉੇਣਾ ਹੈ ਤਾਂਕਿ ਸਾਡਾ ਦੇਸ਼ ਬੁਲੰਦੀਆਂ ਛੂਹ
ਸਕੇ।ਇਸ ਵੈਬੀਨਾਰ ਵਿਚ ਆਨਲਾਇਨ ਭਾਗੀਦਾਰਾਂ ਨੇ ਸੁਆਲਾਂ ਰਾਹੀਂ ਆਪਣੇ ਸ਼ੰਕੇ ਦੂਰ ਕੀਤੇ।ਇਸ
ਸਕੀਮ ਵਿੱਚ ਵਿੱਦਿਆ ਨੂੰ ਸੋਖੀ ਅਤੇ ਸੁਚੱਜੀ ਕੀਤਾ ਗਿਆ ਹੈ ਤਾਂਕਿ ਸਾਰੇ ਇਸ ਨੂੰ ਪ੍ਰਾਪਤ ਕਰਕੇ
ਰੋਜਗਾਰ ਦੇ ਕਾਬਿਲ ਬਣ ਸਕਣ ਅਤੇ ਆਪਣੇ ਜੀਵਨ ਨੂੰ ਸੁਚੱਜੇ ਢੰਗ ਨਾਲ ਜੀ ਸਕਣ।ਇਸ ਨਵੀ ਸਕੀਮ ਵਿਚ
ਬੱਚਿਆ ਦਾ ਦਿਮਾਗੀ ਬੋਝ ਘਟਾ ਕੇ ਖੇਡਾਂ ਅਤੇ ਹੋਰ ਸਭਿਆਚਾਰਕ ਗਤੀ ਵਿਧੀਆਂ ਨਾਲ ਜੋੜਿਆ ਗਿਆ
ਹੈ।ਪਿੰਡਾਂ ਦੇ ਲੋਕਾਂ ਨੂੰ ਇਸ ਨਵੀਂ ਸਿੱਖਿਆ ਨੀਤੀ ਪ੍ਰਤੀ ਜਾਗਰੂਕ ਕਰਨ ਲਈ ਕਾਲਜ ਨੇ ਆਪਣੇ ਪ੍ਰਸਾਰ
ਕੇਂਦਰਾਂ ਤੇ ਅੱਲਗ – ਅੱਲਗ ਪਿੰਡਾਂ ਨੁੂੰ ਵੀ ਵੈਬੀਨਾਰ ਨਾਲ ਜੋੜਿਆ।ਇਸ ਨੂੰ ਨੇਪਰੇ ਚੜਾਉਣ ਲਈ
ਮੈਡਮ ਨੇਹਾ ਅਤੇ ਸ਼੍ਰੀ ਅਖਿਲ ਭਾਟੀਆ ਜੀ ਦਾ ਖਾਸ ਯੋਗਦਾਨ ਰਿਹਾ। ਅੰਤ ਵਿੱਚ ਨੋਡਲ ਅਫ਼ੳਮਪ;ਸਰ ਨੇ ਸਾਰੇ
ਭਾਗੀਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਇਸ ਨੂੰ
ਅਜੋਕੇ ਸਮੇਂ ਦੀ ਲੋੜ ਦੱਸਦਿਆਂ ਪ੍ਰਬੰਧਕਾਂ ਦੀ ਪ੍ਰਸ਼ੰਸਾ ਕੀਤੀ।