ਤਲਵੰਡੀ ਸਾਬ : ਸੀਂਗੋ ਮੰਡੀ  ਸਬ ਡਵੀਜ਼ਨ ਤਲਵੰਡੀ ਸਾਬੋ ਵਿਖੇ ਚਿੱਟੇ ਦੀ ਲੱਤ ਨੇ ਇਕ ਹੋਰ ਘਰ ਦਾ ਚਿਰਾਗ਼ ਬੁਝਾ ਦਿੱਤਾ ਹੈ। ਕਾਫੀ ਸਮੇਂ ਤੋਂ ਨਸ਼ੇ ਦਾ ਆਦੀ ਤਲਵੰਡੀ ਸਾਬੋ ਚੱਠਾ ਮੁਹੱਲੇ ਦੇ ਨੌਜਵਾਨ ਮਿਸਤਰੀ ਮਨਿੰਦਰ ਸਿੰਘ (24) ਦੀ ਨਸੇ ਦੀ ਓਵਰਡੋਜ ਲੈਣ ਨਾਲ ਮੌਤ ਹੋ ਗਈ। ਨੌਜਵਾਨ ਮਨਿੰਦਰ ਸਿੰਘ ਨੂੰ ਨਸ਼ੇ ਨੇ ਆਪਣੀ ਗ੍ਰਿਫ਼ਤ ‘ਚ ਇਸ ਤਰਾਂ ਲਿਆ ਕਿ ਆਖ਼ਰ ਨਸ਼ੇ ਨੇ ਉਸ ਦੀ ਜਾਨ ਲੈ ਲਈ।