ਜਲੰਧਰ : ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਖਤਮ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਸ ਦੇ ਉਲਟ ਨੌਜਵਾਨ ਅਜੇ ਵੀ ਵਧੇਰੇ ਮਾਤਰਾ ´ਚ ਨਸ਼ੇ ਦਾ ਕਾਰੋਬਾਰ ਖੁੱਲ੍ਹੇ ਆਮ ਚੱਲ ਰਿਹਾ ਹੈ। ਅਤੇ ਨੌਜਵਾਨ ਨਸ਼ੇ ਦਾ ਸੇਵਨ ਕਰਕੇ ਆਪਣੀਆਂ ਅਣਮੁੱਲੀਆਂ ਜ਼ਿੰਦਗੀਆਂ ਖਰਾਬ ਕਰ ਰਹੇ ਹਨ।ਅਤੇ ਬਹੁਤਾਤ ਨੌਜਵਾਨ ਨਸ਼ੇ ਦਾ ਸੇਵਨ ਕਰਨ ਨਾਲ ਮੌਤ ਦੇ ਮੂੰਹ ´ਚ ਚਲੇ ਜਾਂਦੇ ਹਨ। ਜਿਸ ਦੀ ਤਾਜ਼ਾ ਮਿਸਾਲ ਉਸ ਵੇਲੇ ਮਿਲੀ ਜਦ ਜਲੰਧਰ ਅੰਮ੍ਰਿਤਸਰ ਮਾਰਗ ਤੇ ਪੈਂਦੇ ਜ਼ਿੰਦਾ ਰੋਡ ਤੇ ਸਥਿਤ ਖਾਲੀ ਪਲਾਟ ਵਿੱਚ ਉੱਗੀਆਂ ਝਾੜੀਆਂ ਵਿੱਚੋਂ ਨਸ਼ੇ ਦੀ ਸਮੱਗਰੀ ਸਮੇਤ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਮਿ੍ਤਕ ਨੌਜਵਾਨ ਦੀ ਪਛਾਣ ਰਣਜੀਤ ਸਿੰਘ ਸੋਨੂੰ ਪੁੱਤਰ ਸੋਨੂੰ ਪੁੱਤਰ ਸੂਬੇਦਾਰ ਜਗੀਰ ਸਿੰਘ ਵਾਸੀ ਜਿੰਦਾ ਰੋਡ ਨਿਊ ਰਵਿਦਾਸ ਨਗਰ ਮਕਸੂਦਾਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿੱਦਾਂ ਰੋਡ ਸੂਰਤ ਨਗਰ ´ਚ ਇਲੈਕਟਰਾਨਿਕਸ ਦੇ ਸਮਾਨ ਦੀ ਰਿਪੇਅਰ ਦੀ ਦੁਕਾਨ ਚਲਾਉਂਦਾ ਨੌਜਵਾਨ ਬੀਤੇ ਦਿਨ ਤੋਂ ਲਾਪਤਾ ਸੀ। ਮਿ੍ਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੀਤੇ ਦਿਨ ਤੋਂ ਜਦ ਉਹ ਘਰ ਨਾ ਆਇਆ ਤਾਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਤਾਂ ਜਦ ਦੁਪਹਿਰ ਤੱਕ ਉਸ ਦਾ ਕੁਝ ਪਤਾ ਨਾ ਲੱਗਾ ਤਾਂ ਉਨ੍ਹਾਂ ਵੱਲੋਂ ਲਾਪਤਾ ਦੀ ਸੂਚਨਾ ਪੁਲਿਸ ਥਾਣੇ ਨੂੰ ਦਿੱਤੀ ਗਈ। ਇਸੇ ਦੌਰਾਨ ਹੀ ਮਿ੍ਤਕ ਨੌਜਵਾਨ ਦੇ ਪਰਿਵਾਰਿਕ ਮੈਂਬਰ ਅਤੇ ਸੱਜਣ ਮਿੱਤਰ ਉਸਨੂੰ ਆਸ ਪਾਸ ਲੱਭਦੇ ਰਹੇ। ਤਾਂ ਦੇਰ ਸ਼ਾਮ ਉਸ ਦੀ ਲਾਸ਼ ਜਿੰਦਾ ਰੋਡ ਦੇ ਨਜ਼ਦੀਕ ਖ਼ਾਲੀ ਪਲਾਟ ਵਿਚ ਉੱਗੀਆਂ ਝਾੜੀਆਂ ਵਿੱਚੋਂ ਮਿਲੀ।ਜਿਸ ਦੀ ਮਿ੍ਤਕ ਦੇਹ ਦੇ ਨਜ਼ਦੀਕ ਨਸ਼ੇ ਦੀ ਸਮੱਗਰੀ ਵੀ ਪਈ ਹੋਈ ਸੀ। ਝਾੜੀਆਂ ´ਚੋਂ ਲਾਸ਼ ਮਿਲਣ ਦੌਰਾਨ ਵਾਰਸਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਥਾਣਾ ਡਵੀਜ਼ਨ 1 ਦੇ ਥਾਣੇਦਾਰ ਰਾਕੇਸ਼ ਕੁਮਾਰ ਸਮੇਤ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਪੁੱਜ ਕੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ। ਥਾਣਾ ਮੁਖੀ ਦਾ ਕਹਿਣਾ ਹੈ ਕਿ ਮਿ੍ਤਕ ਵਿਅਕਤੀ ਦੇ ਪੋਸਟਮਾਰਟਮ ਉਪਰੰਤ ਹੀ ਕੁਝ ਕਿਹਾ ਜਾ ਸਕਦਾ ਹੈ। ਆਸਪਾਸ ਦੇ ਲੋਕਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦਾ ਸੇਵਨ ਕਰਨ ਸਬੰਧੀ ਜਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਸੀ ਤਾਂ ਉਨ੍ਹਾਂ ਵੱਲੋਂ ਉਸ ਨੂੰ ਦੋ ਵਾਰ ਨਸ਼ਾ ਛਡਾਊ ਕੇਂਦਰ ਵਿੱਚ ਭਰਤੀ ਕਰਵਾ ਗਿਆ ਸੀ। ਪਰ ਉਸ ਉਪਰੰਤ ਉਸਨੇ ਫਿਰ ਨਸ਼ੇ ਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ ਸੀ। ਨੌਜਵਾਨ ਦੀ ਲਾਸ਼ ਮਿਲਣ ਦੌਰਾਨ ਇਲਾਕੇ ਵਿੱਚ ਮਾਤਮ ਛਾ ਗਿਆ।