
ਜਲੰਧਰ:ਨਾਮਵਰ ਗੈਂਗਸਟਰ ਹਰਵਿੰਦਰ ਸਿੰਘ ਬਿੰਦੂ ਅਲੀਚੱਕ ਦੀ ਭੇਤਭਰੇ ਹਾਲਾਤ ਵਿੱਚ ਮੌਤ ਹੋ ਗਈ ਹੈ। ਉਸਦੀ ਲਾਸ਼ ਭੇਤਭਰੇ ਹਾਲਾਤ ਵਿੱਚ ਉਸਦੀ ਆਪਣੀ ਕਾਰ ਵਿੱਚ ਹੀ ਮਿਲੀ ਹੈ।ਭਾਵੇਂ ਅਜੇ ਮੌਤ ਦਾ ਕਾਰਨ ਸਪਸ਼ਟ ਨਹੀਂ ਹੈ ਪਰ ਮੌਕੇ ’ਤੇ ਮੌਜੂਦ ਲੋਕਾਂ ਵਿੱਚ ਇਹ ਚਰਚਾ ਹੈ ਕਿ ਬਿੰਦੂ ਦੀ ਮੌਤ ਨਸ਼ੇ ਦੀ ਉਵਰਡੋਜ਼ ਕਾਰਨ ਹੋਈ ਹੈ।ਜ਼ਿਕਰਯੋਗ ਹੈ ਕਿ ਬਿੰਦੂ ਅਲੀਚੱਕ ਉਹ ਗੈਂਗਸਟਰ ਹੈ ਜਿਸਦੇ ਪਿਤਾ ਦਾ ਕੁਝ ਲੋਕਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਉਸਨੇ ਬਦਲਾ ਲੈਣ ਲਈ ਉਨ੍ਹਾਂ ਕਾਤਲਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।ਇਸ ਮਾਮਲੇ ਵਿੱਚ ਬਿੰਦੂ ਦੇ ਫ਼ੜੇ ਜਾਣ ’ਤੇ ਇਕ ਅਹਿਮ ਖ਼ੁਲਾਸਾ ਹੋਇਆ ਸੀ। ਪੁਲਿਸ ਵੱਲੋਂ ਬਿੰਦੂ ਨੂੰ ਫ਼ੜੇ ਜਾਣ ’ਤੇ ਕੀਤੇ ਗਏ ਪੱਤਰਕਾਰ ਸੰਮੇਲਨ ਦੌਰਾਨ ਬਿੰਦੂ ਅਲੀ ਚੱਕ ਨੇ ਦੱਸਿਆ ਸੀ ਕਿ ਉਸਨੇ ਆਪਣੇ ਡੌਲੇ ’ਤੇ ਆਪਣੇ ਪਿਤਾ ਦੀ ਤਸਵੀਰ ਖ਼ੁਣਵਾਈ ਸੀ ਅਤੇ ਫ਼ਿਰ ਗੈਂਗਸਟਰ ਬਣ ਕੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਕਾਤਲਾਂ ਨੂੰ ਪਾਰ ਬੁਲਾ ਦਿੱਤਾ ਸੀ।