ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਦੇ ਐਨ. ਸੀ. ਸੀ. ਵਿਭਾਗ ਦੁਆਰਾ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਅਤੇ ਕਰਨਲ
ਜਸਬੀਰ ਸਿੰਘ (ਕਮਾਂਡਿੰਗ ਅਫਸਰ ਸੈਕਿੰਡ ਪੰਜਾਬ ਗਰਲਜ਼ ਬਟਾਲੀਅਨ ਐਨ. ਸੀ. ਸੀ. ਜਲੰਧਰ ਦੇ ਦਿਸ਼ਾ ਨਿਰਦੇਸ਼ਾ ਹੇਠ
“ਸਵੱਛਤਾ ਪਖਵਾੜਾ ਦਾ ਆਯੋਜਨ ਕੀਤਾ ਗਿਆ ਜਿਸਦੇ ਅੰਤਰਗਤ ਐਨ.ਸੀ.ਸੀ. ਕੈਡਿੱਟਸ ਨੇ ਪਲਾਨਿੰੰਗ ਕਰਦਿਆਂ ਕਾਲਜ
ਦੇ ਨੁਕਰਾਂ ਕੋਣਿਆਂ ਦੀ ਸਫਾਈ ਕੀਤੀ ਇਸ ਅਵਸਰ ਤੇ ਪ੍ਰਿੰਸੀਪਲ ਮੈਡਮ ਨੇ ਕਿਹਾ ਕਿ “ਸਵੱਛਤਾ ਪਖਵਾੜਾ” ਯੋਜਨਾ ਇਕ
ਐਸਾ ਟੀਚਾ ਬਣ ਚੁੱਕੀ ਹੈ। ਜਿਸਨੂੰ ਪੂਰਾ ਕਰਨ ਲਈ ਅਸੀਂ ਸਭ ਵਚਨਬੱਧ ਹਾਂ ਅਤੇ ਸਵੱਛਤਾ ਪਖਵਾੜੇ ਦਾ ਆਰੰਭ ਵੀ
ਇਸੇ ਉਦੇਸ਼ ਦੀ ਪੂਰਤੀ ਲਈ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸਮਰਪਿਤ ਕਰਦੇ ਹੋਏ 2 ਅਕਤੂਬਰ ਨੂੰ ਕੀਤਾ ਗਿਆ
ਤਾਂ ਕਿ ਉਹਨਾਂ ਦਾ “ਸਵੱਛ ਭਾਰਤ” ਦਾ ਸਪਨਾ ਪੂਰਾ ਕੀਤਾ ਜਾ ਸਕੇ। ਪ੍ਰਿੰਸੀਪਲ ਮੈਡਮ ਡਾ. ਨਵਜੋਤ ਅਤੇ ਕਰਨਲ ਜਸਬੀਰ
ਸਿੰਘ ਨੇ ਕਾਲਜ ਦੇ ਐਨ.ਸੀ.ਸੀ. ਅਫਸਰ ਲੈਫਟੀਨੈਂਟ ਡਾ. ਰੂਪਾਲੀ ਰਾਜਧਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹਨਾਂ ਅਤੇ
ਐਨ. ਸੀ. ਸੀ ਕੈਡਿੱਟਸ ਦੁਆਰਾ ਕੀਤਾ ਗਿਆ ਇਹ ਉਪਰਾਲਾ ਪ੍ਰਸੰਸਾਦਾਇਕ ਹੈ ਜੋ ਸਮਾਜ ਵਿਚ ਸਾਫ ਸਫਾਈ ਨੂੰ ਲੈ
ਕੇ ਜਾਗਰੂਕਤਾ ਫੈਲਾਉਂਦਾ ਹੈ।