ਜਲੰਧਰ: ਲਾਇਲਪੁਰ ਖਾਲਸਾ ਕਾਲਜ ਵਿਮਨ, ਜਲੰਧਰ ਵਿਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਖੇਡਾਂ ਵਿਚ
ਰੁਝਾਣ ਪੈਦਾ ਕਰਨ ਹਿੱਤ ਖੇਡ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੇ ਉਦਘਾਟਨ
ਸਮਾਰੋਹ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਸ੍ਰੀ ਮਹਿੰਦਰ ਸਿੰਘ ਕੇ. ਪੀ. (ਚੇਅਰਮੈਨ ਪੰਜਾਬ ਸਟੇਟ
ਬੋਰਡ ਆਫ਼ੳਮਪ; ਟੈਕਨੀਕਲ ਐੇਜੂੂਕੇਸ਼ਨ ਐਂਡ ਇੰਡਸਟ੍ਰੀਅਲ ਟ੍ਰੇਨਿੰਗ) ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਕਾਲਜ ਗਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ, ਜੁਆਇੰਟ ਸੈਕਟਰੀ ਸ. ਜਸਪਾਲ
ਸਿੰਘ ਵੜੈਚ, ਡਾ. ਸੁਖਬੀਰ ਸਿੰਘ ਵੜੈਚ ਵਿਸ਼ੇਸ ਤੌਰ ਤੇ ਮੌਜ਼ੂਦ ਰਹੇ। ਇਹਨਾਂ ਦੇ ਨਾਲ ਹੀ ਡਾ.
ਸੁਖਬੀਰ ਸਿੰਘ ਚੱਠਾ (ਡਾਇਰੈਟਰ ਅਕੈਡਮਿਕਸ), ਡਾ. ਐਸ. ਕੇ. ਸੂਦ (ਡਾਇਰੈਟਰ ਕੇ. ਸੀ. ਐਲ.
ਮੈਨੇਜਮੈਂਟ), ਸ. ਜਗਦੀਪ ਸਿੰਘ ਸ਼ੇਰਗਿੱਲ (ਮੈਂਬਰ ਮੈਨੇਜਿੰਗ ਕਮੇਟੀ ਕੇ. ਸੀ. ਐਲ. ਗੁਰੱਪ ਆਫ
ਇੰਸਟੀਚਿਊਟ ਸ. ਭੁਪਿੰਦਰ ਸਿੰਘ ਮਾਨ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ.
ਨਵਜੋਤ ਜੀ ਨੇ ਆਏ ਹੋਏ ਮਹਿਮਾਨਾ ਦਾ ਸੁਆਗਤ ਕਰਦਿਆਂ ਉਹਨਾਂ ਦੀ ਸ਼ਖਸ਼ੀਅਤ ਅਤੇ
ਪ੍ਰਾਪਤੀਆ ਤੋਂ ਜਾਣੂ ਕਰਵਾਇਆ। ਇਸਦੇ ਨਾਲ ਹੀ ਉਹਨਾਂ ਖੇਡ ਖੇਤਰ ਨਾਲ ਸੰਬੰਧਿਤ ਰਾਸ਼ਟਰੀ
ਅਤੇ ਅੰਤਰ ਰਾਸ਼ਟਰੀ ਪ੍ਰਾਪਤੀਆਂ ਭਰਪੂਰ ਰਿਪੋਰਟ ਪੇਸ਼ ਕੀਤੀ ਉਪਰੰਤ ਵੱਖ–ਵੱਖ ਹਾਊਸਾਂ ਵੱਲੋਂ
ਬੜੇ ਅਨੁਸ਼ਾਸਨ ਵਿਚ ਮਾਰਚ ਪਾਸਟ ਕਰਦਿਆ ਸਲਾਮੀ ਦਿੱਤੀ ਗਈ । ਪ੍ਰੋਗਰਾਮ ਦਾ ਉਦਘਾਟਨ ਕਰਨ
ਤੋਂ ਪਹਿਲਾ ਕਾਲਜ ਦਾ ਝੰਡਾ ਲਹਿਰਾਇਆ ਗਿਆ ਅਤੇ ਰਾਸ਼ਟਰੀ ਗਾਇਨ ਦਾ ਉਚਾਰਨ ਕੀਤਾ ਗਿਆ।
ਮੈਡਮ ਪ੍ਰਿੰਸੀਪਲ ਡਾ. ਨਵਜੋਤ ਨੇ ਸਮੂਹ ਇੱਕਤ੍ਰਤਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਖੇਡਾਂ ਜਿਥੇ
ਰੂਹਾਨੀ ਆਨੰਦ ਦਿੰਦੀਆਂ ਹਨ ਉਥੇ ਸਰੀਰਕ ਤੁੰਦਰਸਤੀ ਅਤੇ ਵਿਅਕਤੀਤੱਵ ਵਿਚ ਪ੍ਰਪੱਕਤਾ
ਲਿਆਉਣ ਵਿਚ ਵੀ ਸਹਾਈ ਹੁੰਦੀਆ ਹਨ। ਉਹਨਾਂ ਕਿਹਾ ਕਿ ਅੱਜ ਟੈਕਨਾਲੋਜ਼ੀ ਦੇ ਯੁੱਗ ਵਿਚ ਸਰੀਰਕ
ਖੇਡਾਂ ਦਾ ਮਹੱਤਵ ਹੋਰ ਵੀ ਵੱਧ ਗਿਆ ਹੈ ਇਸ ਮੌਕੇ ਤੇ ਪ੍ਰਿੰਸੀਪਲ ਮੈਡਮ ਨੇ ਰਾਸ਼ਟਰੀ ਅਤੇ
ਅੰਤਰਰਾਸ਼ਟਰੀ ਪੱਧਰ ਦੀਆਂ ਕਾਲਜ ਦੀਆ ਹਾਕੀ ਖਿਡਾਰਣਾ ਰਾਜਵੀਰ ਕੌਰ, ਰਸ਼ਨਪ੍ਰੀਤ ਕੌਰ ਅਤੇ ਗੁਰਜੀਤ
ਕੌਰ ਦੀ ਉਦਾਹਰਨਾਂ ਦਿੰਦੇ ਹੋਏ ਖੇਡ ਜਗਤ ਦੇ ਉੱਜਵਲ ਭਵਿੱਖ ਦੀਆਂ ਸੰਭਾਨਾਵਾਂ ਵੱਲ ਸੰਕੇਤ
ਕੀਤਾ ਅਤੇ ਵਿਦਿਆਰਥਣਾਂ ਨੂੰ ਇਹਨਾਂ ਤੋਂ ਪ੍ਰੇਰਣਾ ਲੇੈਣ ਲਈ  ਉਪਰੰਤ ਮੁੱਖ
ਮਹਿਮਾਨ ਸ਼੍ਰੀ ਮਹਿੰਦਰ ਸਿੰਘ ਕੇ. ਪੀ. ਜੀ ਨੇ ਸਾਰਿਆ ਨੂੰ ਖੇਡ ਦਿਵਸ ਦੀ ਵਧਾਈ ਦਿੱਤੀ ਅਤੇ
ਕਿਹਾ ਕਿ ਸਰਦਾਰਨੀ ਬਲਬੀਰ ਕੌਰ ਜੀ ਦੇ ਨਿਰਦੇਸ਼ਨ ਵਿਚ ਚੱਲ ਰਹੀਆਂ ਸੰਸਥਾਵਾਂ ਉੱਤੇ ਪੂਰੇ ਪੰਜਾਬ
ਨੁੂੰ ਮਾਣ ਹੈ। ਮਹਿਰੂਮ ਸਰਦਾਰ ਬਲਬੀਰ ਸਿੰਘ ਜੀ ਦੀ ਸ਼ਖਸ਼ੀਅਤ ਨੂੰ ਯਾਦ ਕਰਦਿਆਂ ਉਹਨਾਂ ਦਾ
ਖੇਡ ਜਗਤ ਪ੍ਰਤੀ ਰੁਝਾਣ ਅਤੇ ਯੋਗਦਾਨ ਬਾਰੇ ਦੱਸਿਆ। ਉਹਨਾਂ ਮੋਜ਼ੂਦਾ ਸਮੇਂ ਵਿਚ ਕਾਲਜ ਦੇ
ਵਾਤਾਵਰਣ, ਅਨੁਸ਼ਾਸਨ ਅਤੇ ਸਾਂਭ ਸੰਭਾਲ ਦੀ ਪ੍ਰਸੰਸਾ ਕੀਤੀ ਉਹਨਾ ਕਿਹਾ ਕਿ ਖੇਡਾਂ ਸਾਨੂੰ
ਅਗਾਂਹ ਵਧਣ ਦੀ ਸਿੱਖਿਆ ਦਿੰਦੀਆਂ ਹਨ ਜਿਸ ਤੋਂ ਹਰੇਕ ਵਿਦਿਆਰਥੀ ਨੂੰ ਪ੍ਰੇਰਨਾ ਲ਼ੈਣੀ
ਚਾਹੀਦੀ ਹੈ। ਇਸ ਸਮਾਰੋਹ ਵਿਚ ਸੌ ਮੀਟਰ ਦੌੜ, ਸਪੂਨ ਰੇਸ, ਥ੍ਰੀ ਲੈੱਗ ਰੇਸ, ਸੈਕ ਰੇਸ, ਰੱਸਾ
ਕੱਸੀ, ਮਿਊਜ਼ੀਕਲ ਚੇਅਰ (ਟiਚਿੰਗ ਅਤੇ ਨਾਨ ਟੀਚਿੰਗ) ਪ੍ਰਤੀਯੋਗਤਾ ਕਰਵਾਈਆਂ ਗਈਆ। ਇਸ

ਪ੍ਰੋਗਰਾਮ ਦੇ ਸਮਾਪਨ ਸਮਾਰੋਹ ਸਮੇਂ ਮੁੱਖ ਮਹਿਮਾਨ ਦੇ ਰੁੂਪ ਵਿਚ ਸ. ਫੋਜ਼ਾ ਸਿੰਘ (ਬ੍ਰਿਟਿਸ਼
ਸਿੱਖ ਸੈਨਟੇਨੇਬਿਅਨ ਮੈਰਾਥਨ ਰੱਨਰ) ਨੇ ਸ਼ਿਰਕਤ ਕੀਤੀ। ਉਹਨਾ ਨੇ ਖੇਡਾਂ ਵਿਚ ਭਾਗ ਲੇੈਣ ਵਾਲੀਆਂ
ਵਿਦਿਆਰਥਣਾਂ ਦੀ ਉੱਚੀ ਸੋਚ ਲਈ ਪ੍ਰਸੰਸਾ ਕੀਤੀ ਅਤੇ ਭਵਿੱਖ ਵਿਚ ਸਫਲ ਹੋਣ ਦੀਆਂ
ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਸਮਾਰੋਹ ਵਿਚ ਖੇਡੀਆ ਗਈਆ ਖੇਡਾਂ ਵਿਚ 100 ਮੀਟਰ ਰੇਸ
ਵਿੱਚੋਂ ਪਹਿਲਾ ਸਥਾਨ ਨਵਰੀਤ ਨੇ ਦੂਜਾ ਸਥਾਨ ਪ੍ਰਾਚੀ ਅਤੇ ਤੀਜਾ ਸਥਾਨ ਮੁਸਕਾਨ ਨੇ ਹਾਸਲ
ਕੀਤਾ। ਇਸੇ ਤਰ੍ਹਾਂ ਸਪੁਨ ਰੇਸ ਵਿਚ ਪਹਿਲਾ ਸਥਾਨ ਅਰਸ਼ਪ੍ਰੀਤ, ਦੂਜਾ ਸਥਾਨ ਰਵਰੀਤ ਅਤੇ ਤੀਜਾ ਸਥਾਨ
ਸੁਖਪ੍ਰੀਤ ਨੇ ਹਾਸਲ ਕੀਤਾ। ਥ੍ਰੀ ਲੈੱਗ ਰੇਸ ਵਿਚ ਪਹਿਲਾ ਸਥਾਨ ਸੰਗੀਤਾ ਅਤੇ ਕਾਜਲ ਦੂਜਾ ਸਥਾਨ
ਅੰਕਿਤਾ ਰਾਜ ਅਤੇ ਅੰਕਿਤਾ ਸ਼ਰਮਾ, ਤੀਜਾ ਸਥਾਨ ਏਕਜੋਤ ਅਤੇ ਸੋਨਾਲੀ ਅਤੇ ਗੁਰਸਿਮਰਨ ਦੇ ਨਾਲ
ਸਾਰਧਾ ਨੇ ਕੋਨਸੋਲੇਸ਼ਨ ਸਥਾਨ ਤੇ ਜਿੱਤ ਪ੍ਰਾਪਤ ਕੀਤੀ । ਸੈਕ ਰੇਸ ਵਿਚ ਪਹਿਲਾ ਸਥਾਨ ਵੰਦਨਾ, ਦੂਜਾ
ਸਥਾਨ ਨਵਰੀਤ ਅਤੇ ਤੀਜਾ ਸਥਾਨ ਮੁਸਕਾਨ ਨੇ ਪ੍ਰਾਪਤ ਕੀਤਾ। ਟੱਗ ਆਫ਼ੳਮਪ; ਵਾਰ ਵਿਚ ਸੰਤਰੀ ਹਾਊਸ
ਜੇਤੂ ਰਿਹਾ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਸਮਾਰੋਹ ਦੇ ਸਮਾਪਨ ਦੌਰਾਨ ਹਰਵਿੰਦਰ
ਸਿੰਘ ਵੀ ਮੋਜ਼ੂਦ ਰਹੇ । ਸੰਸਥਾ ਦੀ ਟੀਮ ਦੇ ਕੋਚ ਓਲੰਪੀਅਨ ਸ. ਵਰਿੰਦਰ ਸਿੰਘ ਅਤੇ ਸਰਦਾਰ ਕੁਲਬੀਰ
ਸਿੰਘ ਜੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ “ਸਲਾਨਾ ਖੇਡ ਦਿਵਸ” ਦੇ ਸਮਾਰੋਹ ਦੋਰਾਨ ਮਾਰਚ
ਪਾਸਟ ਵਿਚ ਗਰੀਨ ਹਾਊਸ ਨੇ ਬੈਸਟ ਮਾਰਚ ਪਾਸਟ ਟਰਾਫੀ ਅਤੇ ਓਵਰਆਲ ਟਰਾਫੀ ਜਿੱਤ ਕੇ ਆਪਣੀ
ਸਰਵਪੱਖੀ ਯੋਗਤਾ ਦਾ ਪ੍ਰਗਟਾਵਾ ਕੀਤਾ। ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਸਰੀਰਕ ਸਿੱਖਿਆ ਵਿਭਾਗ ਦੇ
ਮੁਖੀ ਸ਼੍ਰੀਮਤੀ ਸੰਗੀਤਾ ਸਰੀਨ ਅਤੇ ਅਸਿਸਟੈਂਟ ਪ੍ਰੋਫੈਸਰ ਮੈਡਮ ਪਰਮਿੰਦਰ ਕੌਰ ਦੀ ਇਸ ਸਫਲ
ਸਮਾਰੋਹ ਦੇ ਆਯੋਜਨ ਲਈ ਪ੍ਰਸੰਸ਼ਾ ਕੀਤੀ । ਇਸ ਪ੍ਰੋਗਰਾਮ ਵਿਚ ਮੈਡਮ ਸਵੀਟੀ ਮਾਨ, ਮੈਡਮ
ਹਰਪ੍ਰੀਤ ਕੌਰ ਅਤੇ ਮੈਡਮ ਕੁਲਦੀਪ ਕੌਰ ਨੇ ਸੁਚੱਜੇ ਢੰਗ ਨਾਲ ਮੰਚ ਦਾ ਸੰਚਾਲਨ ਕੀਤਾ। ਮੈਡਮ
ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਸਮਾਰੋਹ ਦੇ ਇੰਚਾਰਜ਼ ਡਾ. ਅਮਰਦੀਪ ਦਿਓਲ, ਮੈਡਮ ਸਿਮਰਜੀਤ ਕੌਰ ਅਤੇ
ਮੇੈਡਮ ਮਨਜਿੰਦਰ ਕੌਰ ਨੂੰ ਵਧਾਈ ਦਿੱਤੀ।