ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਵਿਚ “ਕੈਂਪਸ ਵਿਚ ਆਟੋਮੇਸ਼ਨ ਸ਼ਾਫਟ ਵੇਅਰ ਸੰਬੰੰਧੀ
ਵਿਚਾਰ–ਚਰਚਾ ਦਾ ਆਯੋਜਨ ਕੀਤਾ ਗਿਆ। ਇਸ ਸੰਵਾਦ ਦਾ ਆਯੋਜਨ ਨਵੀਂ ਟੈਕਨਾਲੋਜ਼ੀ ਦੀ ਸਹਾਇਤਾ
ਰਾਂਹੀਂ ਕਾਲਜ ਦੇ ਸਮੂਹ ਕਾਰਜ਼ਾਂ ਨੂੰ ਆਸਾਨ, ਸਪੱਸ਼ਟ, ਤਰਤੀਬਾਰ ਅਤੇ ਹਰੇਕ ਦੀ ਪਹੁੰਚ ਵਿਚ
ਲਿਆਉਣ ਹਿੱਤ ਕੀਤਾ ਗਿਆ। ਇਸ ਮੌਕੇ ਮੁੱਖ ਬੁਲਾਰੇ ਦੇ ਰੂਪ ਵਿਚ ਸ. ਮਨਮੋਹਨ ਸਿੰਘ ਬੰਗਾ
(ਡਾਇਰੈਕਟਰ ਕੰਟੈਂਪ੍ਰੇਰੀ ਸਾਫਟਵੇਅਰ ਸਰਵਿਸਿਜ਼ ਪ੍ਰਾਈਵੇਟ ਲਿਮਟਿਡ, ਮੋਹਾਲੀ) ਵਿਸ਼ੇਸ ਤੌਰ ਤੇ
ਪਹੁੰਚੇ । ਉਹਨਾਂ ਨੇ ਇਸ ਸਾਫਟਵੇਅਰ ਦੀਆਂ ਯੋਗਤਾਵਾਂ ਤੋਂ ਅਧਿਆਪਕਾਂ ਅਤੇ ਆਫਿਸ ਸਟਾਫ
ਨੂੰ ਜਾਣੂ ਕਰਵਾਇਆ । ਇਸ ਵਿਚ ਕਾਲਜ ਦੀਆਂ ਜਰੂਰਤਾ ਦੇ ਹਿਸਾਬ ਨਾਲ ਕਈ ਸੋਡਿਊਲਜ਼ ਜਿਵੇਂ
ਲਾਇਬ੍ਰੇਰੀ ,ਤਨਖਾਹਾਂ ,ਕਰੀਦੋ-ਫਰੋਖਤ ,ਹੋਸਟਲ ਪ੍ਰਬੰਧ ,ਟ੍ਰਾਂਸਪੋਰਟ ਤੇ ਫੀਸ ਨਿਯਮ ਪ੍ਰਬੰਧ ਬਾਰੇ
ਜਾਣਕਾਰੀ ਦਿੱਤੀ । ਉਹਨਾਂ ਨੇ ਇਹਨਾਂ ਸਡਿਊਲਜ਼ ਦੀ ਵਿਵਹਾਰਕ ਵਰਤੋਂ ਬਾਰੇ ਵੀ ਸਟਾਫ ਮੈਂਬਰਜ਼ ਨੂੰ
ਜਾਣਕਾਰੀ ਦਿੱਤੀ ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਦਾ. ਨਵਜੋਤ ਨੇ ਕੰਪਿਊਟਰ ਵਿਭਾਗ ਦੇ ਮੁਖੀ ਡਾ.
ਰਮਨਪ੍ਰੀਤ ਕੋਹਲੀ ਦੀ ਇਸ ਵਰਕਸ਼ਾਪ ਦੇ ਆਯੋਜਨ ਲਈ ਪ੍ਰਸ਼ੰਸਾ ਕੀਤੀ।