ਜਲੰਧਰ: ਲ਼ਾਇਲਪੁਰ ਖ਼ਾਲਸਾ ਕਾਲਜ ਵਿਮਨ, ਜਲੰਧਰ ਵਿਚ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ “ਅੰਤਰਰਾਸ਼ਟਰੀ ਮਾਂ–ਬੋਲੀ
ਦਿਵਸ” ਨੂੰ ਮਨਾਉਂਦਿਆਂ ਹਫਤਾਭਰ ਲੜੀਵਾਰ ਚੱਲ ਰਹੀਆਂ ਵਿਭਿੰਨ ਗਤੀਵਿਧੀਆਂ ਦਾ ਅੱਜ ਸਮਾਪਨ ਕੀਤਾ ਗਿਆ।
ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ਪ੍ਰਿੰਸੀਪਲ ਡਾ. ਨਵਜੋਤ ਜੀ ਵਿਚ ਪਹੁੰਚੇ । ਪੰਜਾਬੀ ਵਿਭਾਗ ਦੇ ਮੁਖੀ ਡਾ. ਅਕਾਲ
ਅੰਮ੍ਰਿਤ ਕੌਰ ਜੀ ਨੇ ਉਨ੍ਹਾ ਦਾ ਨਿੱਘਾ ਸੁਆਗਤ ਕੀਤਾ। ਮੈਡਮ ਪ੍ਰਿੰਸੀਪਲ ਨੇ ਸਮੂਹ ਇੱਕਤ੍ਰਤਾ ਨੁੰ
ਸੰਬੋਧਨ ਕਰਦਿਆ ਅੰਤਰ ਰਾਸ਼ਟਰੀ ਪੱਧਰ ਤੇ “ਮਾਂ ਬੋਲੀ ਦਿਵਸ ਨੁੰ ਮਨਾਉਣ ਦੀ ਮਹੱਤਤਾ ਦੱਸੀ। ਉਹਨਾਂ ਕਿਹਾ ਕਿ
ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਜੋ ਕਿ ਅਮੀਰ ਸ਼ਬਦਾਵਲੀ ਦਾ ਭੰਡਾਰ ਹੈ ਤੇ ਮਾਣ ਕਰਨਾ ਚਾਹੀਦਾ ਹੈ ਜਿਸ
ਰਾਹੀਂ ਅਸੀ ਆਪਣੇ ਮਨ ਦੇ ਭਾਵਾਂ ਤੇ ਬੋਧਿਕ ਵਿਚਾਰਾਂ ਦਾ ਪ੍ਰਗਟਾਵਾਂ ਕਰਦੇ ਹਾਂ। ਉਹਨਾਂ ਕਿਹਾ ਕਿ ਪੰਜਾਬੀਆਂ
ਦੀ ਜੇਕਰ ਵਿਲੱਖਣ ਪਛਾਣ ਹੈ ਤਾਂ ਉਹ ਪੰਜਾਬੀ ਬੋਲੀ ਕਰਕੇ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਭਾਸ਼ਾ ਹੁਣ ਸਿਰਫ਼ੳਮਪ;
ਪੰਜਾਬ ਸੂਬੇ ਦੀ ਭਾਸ਼ਾ ਨਹੀਂ ਰਹੀ, ਸਗੋ ਅੰਤਰ ਰਾਸ਼ਟਰੀ ਪੱਧਰ ਤੇ ਵਿਸਥਾਰ ਕਰ ਚੁੱਕੀ ਹੈ ਅਤੇ ਬਹੁਤ ਸਾਰੇ ਖੇਤਰਾਂ
ਵਿਚ ਕਿੱਤਾ ਮੁਖੀ ਸਰੂਪ ਅਖਤਿਆਰ ਕਰਕੇ ਆਮਦਨ ਦੇ ਸਾਧਨ ਵਜੋਂ ਮਹੱਤਤਾ ਰੱਖਦੀ ਹੈ। ਉਹਨਾ ਕਿਹਾ ਕਿ
ਆਧੁਨਿਕ ਪੀੜ੍ਹੀ ਨੁੂੰ ਇਸ ਹੋ ਰਹੇ ਪ੍ਰਤੱਖ ਅਤੇ ਅਪ੍ਰਤੱਖ ਹਮਲਿਆਂ ਤੋਂ ਜਾਣੂ ਕਰਾਉਣਾ ਅਤਿ ਜਰੂਰੀ ਹੈ।
ਉਹਨਾਂ ਸ਼ਪੱਸਟ ਕੀਤਾ ਕਿ ਵਿਸ਼ਵੀਕਰਨ ਦੇ ਇਸ ਦੌਰ ਵਿਚ ਕਾਰਪੋਰੇਟ ਘਰਾਣੇ ਸਾਨੁੰ ਇਸਦੇ ਸ਼ਬਦ ਸੰਸਾਰ ਨਾਲੋ ਤੋੜ
ਰਹੇ ਹਨ। ਮਾਂ ਬੋਲੀ ਦੀ ਰਾਖੀ ਵੀ ਮਾਤਰ ਭੂਮੀ ਵਾਂਗ ਹੀ ਕਰਨੀ ਚਾਹੀਦੀ ਹੈ। ਉਹਨਾਂ ਵਿਦਿਆਰਥੀਆਂ ਨੂੰ ਵੱਧ
ਤੋਂ ਵੱਧ ਪੰਜਾਬੀ ਦੀਆਂ ਸਾਹਿਤਿਕ ਪੁਸਤਕਾਂ ਪੜਨ ਲਈ ਪ੍ਰੇਰਿਆ।
ਵਿਦਿਆਰਥਣਾਂ ਨੂੰ ਪੰਜਾਬੀ ਬੋਲੀ ਅਤੇ ਸਾਹਿਤ ਨਾਲ ਜੋੜੀ ਰੱਖਣ ਲਈ ਵਿਭਿੰਨ ਪ੍ਰਕਾਰ ਦੀਆਂ ਪ੍ਰਤਿਯੋਗਤਾਵਾਂ ਦਾ
ਆਯੋਜਨ ਕੀਤਾ ਗਿਆ ਵਿਸ਼ੇਸ਼ ਤੌਰ ਤੇ ਕਾਵਿ ਉਚਾਰਨ, ਸਲੋਗਨ ਲੇਖਨ, ਸ਼ੁੱਧ ਸ਼ਬਦ ਜੋੜ ਅਤੇ ਸੁੰਦਰ ਲਿਖਾਈ
ਮੁਕਾਬਲਿਆਂ ਵਿਚ ਵਿਦਿਆਰਥਣਾਂ ਨੇ ਵੱਧ ਚੜ ਕੇ ਹਿੱਸਾ ਲਿਆ। ਕਾਵਿ ਉਚਾਰਨ ਮੁਕਾਬਲੇ ਵਿਚ ਜਸਪ੍ਰੀਤ ਕੋਰ ਨੇ
ਪਹਿਲਾ, ਸੁਖਬੀਰ ਕੌਰ ਨੇ ਦੂਸਰਾ ਅਤੇ ਅਨੁਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਸਲੋਗਨ ਲੇਖਣ ਮੁਕਾਬਲੇ ਵਿਚ
ਜਸਪ੍ਰੀਤ ਕੌਰ ਤੇ ਸੁਨੀਤਾ ਗਿੱਲ ਨੇ ਪਹਿਲਾ ਅਤੇ ਰੀਨਾ ਨੇ ਦੁਜਾ, ਬਲਜੀਤ ਸੋਨੀਆਂ ਅਤੇ ਜਸਲੀਨ ਕੌਰ ਨੇ ਤੀਸਰਾ ਸਥਾਨ
ਹਾਸਲ ਕੀਤਾ । ਅਰਚਨਾ ਦੇਵੀ ਅਤੇ ਸੁਖਬੀਰ ਨੇ ਪ੍ਰਸੰਸਕਾਂ ਵਜੋਂ ਜੇਤੂ ਰਹੀਆਂ। ਸ਼ੁੱਧ ਸ਼ਬਦ ਜੋਤ ਤੇ ਸੁੰਦਰ ਲਿਖਾਈ
ਪ੍ਰਤੀਯੋਗਤਾ ਵਿਚ ਪ੍ਰਭਦੀਪ ਕੌਰ ਨੇ ਪਹਿਲਾ, ਸੁਖਬੀਰ ਕੌਰ ਨੇ ਦੂਸਰਾ, ਮਨਜਿੰਦਰ ਕੌਰ ਨੇ ਤੀਸਰਾ ਸਥਾਨ ਪਰਾਪਤ
ਕੀਤਾ ਅਤੇ ਪ੍ਰਿਆ ਨੇ ਪ੍ਰਸੰਸਕ ਵਜੋ ਜਿੱਤ ਪ੍ਰਾਪਤ ਕੀਤੀ। ਇਥੇ ਵਿਦਿਆਰਥਣਾਂ ਨੇ ਮਾਂ ਬੋਲੀ ਨਾਲ ਆਪਣੇ ਲਗਾਵ
ਅਤੇ ਕਲਾ ਯੋਗਤਾ ਦਾ ਪ੍ਰਗਟਾਵਾਂ ਕੀਤਾ । ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਨੇ ਵਿਭਾਗ ਦੇ ਮੁਖੀ ਡਾ.
ਅਕਾਲ ਅੰਮ੍ਰਿਤ ਕੌਰ ਅਤੇ ਵਿਭਾਗ ਦੇ ਬਾਕੀ ਸਟਾਫ ਨੂੰ ਪ੍ਰਸਤੁਤ ਪ੍ਰੋਗਰਾਮ ਦੀ ਸਫ਼ੳਮਪ;ਲਤਾ ਲਈ ਵਧਾਈ ਦਿੱਤੀ ਅਤੇ
ਭਰਪੂਰ ਸ਼ਲਾਘਾ ਕੀਤੀ।