ਲਾਇਲਪੁਰ ਖਾਲਸਾ ਕਾਲਜ   ਵਿਮਨ, ਜਲੰਧਰ ਵਿਖੇ ਪੋਸਟ ਗਰੈਜੂਏਟ ਫੈਸ਼ਨ ਡਿਜ਼ਾਇਨਿੰਗ ਅਤੇ ਫਾਈਨ
ਆਰਟਸ ਵਿਭਾਗ, ਗ੍ਰਹਿ ਵਿਭਾਗ ਦੀ ਸਾਂਝੀ ਭਾਗੇਦਾਰੀ ਨਾਲ ਦੀਵਾਲੀ ਪ੍ਰਦਰਸ਼ਨੀ ਲਗਾਈ। ਇਹ ਪ੍ਰਦਰਸ਼ਨੀ 01
ਨਵੰਬਰ 2021 ਕਾਲਜ ਦੇ ਬਾਹਰੀ ਖੇਤਰ ਸੜਕ ਕਿਨਾਰੇ ਲਗਾਈ ਗਈ ।ਇਹਨਾਂ ਵਿਭਾਗਾਂ ਦੇ ਵਿਦਿਆਰਥੀਆਂ
ਨੇ ਆਪਣੇ ਅਧਿਆਪਕਾਂ ਦੀ ਯੋਗ ਅਗਵਾਈ ਅਧੀਨ ਆਪਣੇ ਹੱਥਾ ਨਾਲ ਬਣਾਈਆਂ ਵਸਤੂਆਂ ਦੀ
ਪ੍ਰਦਰਸ਼ਨੀ ਕੀਤੀ। ਇਸ ਪ੍ਰਦਰਸ਼ਨੀ ਵਿਚ ਬੈੱਡ ਸੀਟਾਂ, ਸਿੰਗਾਰ ਸਮੱਗਰੀ, ਹੱਥਾ ਨਾਲ ਪੇਂਟ ਕੀਤੇ ਦੀਵੇ,
ਸੁਗੰਧਿਤ ਖੂਬਸੂਰਤ ਮੋਮਬੱਤੀਆਂ, ਪੇਂਟ ਕੀਤੇ ਬਰਤਨ, ਦਿਲਕਸ਼ ਪੇਟਿੰਗਜ਼ ਨਾਲ ਬਣਾਏ ਗਏ ਗਹਿਣੇ,
ਬੈਗ, ਹੱਥ ਨਾਲ ਪੇਂਟ ਕੀਤੇ ਲੇਡੀਜ਼ ਸੂਟ, ਦੁਪੱਟੇ ਅਤੇ ਕੱਪੜੇ ਆਦਿ ਸ਼ਾਮਿਲ ਸਨ। ਕਾਲਜ ਦੇ ਪ੍ਰਿੰਸੀਪਲ
ਡਾ. ਨਵਜੋਤ ਨੇ ਵਿਦਿਆਰਥੀਆਂ ਦੇ ਉਪਰਾਲੇ ਅਤੇ ਕਲਾ ਦੀ ਯੋਗਤਾ ਦੀ ਭਰਪੂਰ ਸ਼ਲਾਘਾ ਕੀਤੀ ਅਤੇ
ਵਿਦਿਆਰਥਣਾਂ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਅਜਿਹੇ ਉਪਰਾਲੇ ਉਹਨਾਂ ਵਿਚ ਉੱਦਮ ਦੀ
ਭਾਵਨਾ ਪੈਦਾ ਕਰਨ ਲਈ ਕੀਤੇ ਜਾਂਦੇ ਹਨ ਤਾਂ ਜੋ ਉਹਨਾਂ ਦਾ ਸਰਵਪੱਖੀ ਵਿਕਾਸ ਹੋਵੇ। ਇਸ ਸਫਲ
ਆਯੋਜਨ ਲਈ ਮੈਡਮ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਵਿਭਾਗ ਦੇ ਮੁਖੀਆਂ ਡਾ. ਰੁਪਾਲੀ ਰਾਜਧਾਨ (ਮੁਖੀ
ਫਾਈਨ ਆਰਟਸ ਵਿਭਾਗ ਅਤੇ ਸਹਾਇਕ ਪ੍ਰੋ. ਮੈਡਮ ਸਰਬਜੀਤ ਕੌਰ , ਮੈਡਮ ਕੁਲਦੀਪ ਕੌਰ (ਮੁਖੀ ਫੈਸ਼ਨ
ਡਿਜ਼ਾਇਨਿੰਗ ਵਿਭਾਗ) ਮੈਡਮ ਮਨਜੀਤ ਕੌਰ, ਮੈਡਮ ਆਤਮਾ ਸਿੰਘ (ਮੁਖੀ ਗ੍ਰਹਿ ਵਿਗਿਆਨ ਵਿਭਾਗ)
ਅਤੇ ਨਾਲ ਹੀ ਮੈਡਮ ਪਲਕਾ (ਸਹਾਇਕ ਪੋ੍ਰਫੈਸਰ ਕਾਸਮੋਟੋਲੋਜ਼ੀ ਵਿਭਾਗ ਦੀ ਪ੍ਰਸੰਸਾ ਕੀਤੀ ਅਤੇ ਕੀਤੇ
ਗਏ ਇਸ ਉਪਰਾਲੇ ਲਈ ਵਧਾਈ ਦਿੱਤੀ ।