ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਵਿਚ ਅੱਜ ਤਿੰਨ ਰੋਜ਼ਾ ਪ੍ਰਤੀਭਾ ਖੋਜ਼ ਮੁਕਾਬਲਾ
ਗਤੀਵਿਧੀਆਂ ਦਾ ਸਮਾਪਨ ਹੋਇਆ। ਇਸ ਲੜੀਵਾਰ ਸਮਾਗਮ ਦਾ ਆਯੋਜਨ ਵਿਦਿਆਰਥੀਆਂ ਦਾ
ਵੱਖ-ਵੱਖ ਖੇਤਰਾਂ ਵਿਚ ਰੁਝਾਨ ਅਤੇ ਪ੍ਰਤੀਭਾ ਨੂੰ ਪਰਖਣ ਹਿੱਤ ਕੀਤਾ ਗਿਆ। ਇਸ ਆਯੋਜਨ ਵਿਚ
ਪਹਿਲੇ ਦਿਨ ਸਾਹਿਤਕ ਗਤੀਵਿਧੀਆਂ ਦੇ ਮੁਕਾਬਲੇ ਹੋਏ ਜਿਵੇਂ ਕਾਵਿਤਾ ਉਚਾਰਨ ਐਲੋਕਿਉਸ਼ਨ,
ਡੀਬੇਟ ਦੂਸਰੇ ਦਿਨ ਪ੍ਰਸ਼ਨੋਤਰੀ ਅਤੇ ਫਾਈਨ ਆਰਟਸ ਪ੍ਰਤੀਯੋਗਤਾਵਾਂ ਦਾ ਆਯੋਜਨ ਹੋਇਆ।
ਤੀਸਰੇ ਦਿਨ ਮਿਊਜ਼ਿਕ ਗਤੀਵਿਧੀਆਂ ਮੁਕਾਬਲੇ ਵਿਚ ਸ਼ਬਦ ਗਾਇਨ ਅਤੇ ਲੋਕ ਗੀਤ ਡਾ. ਰੁਪਿੰਦਰ ਕੌਰ
ਦੀ ਅਗਵਾਈ ਹੇਠ ਹੋਏ । ਇਸਦੇ ਨਾਲ ਹੀ ਗਿੱਧਾ , ਲੋਕ ਨਾਚ, ਸਕਿੱਟ ਅਤੇ ਮਮਿੱਕਰੀ ਗਤੀਵਿਧੀਆਂ ਵੀ
ਕਰਵਾਈਆਂ ਗਈਆਂ। ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਇਹਨਾਂ ਪ੍ਰਤੀਯੋਗਤਾਵਾਂ ਵਿਚ ਭਾਗ
ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਕਾਲਜ ਦੀਆਂ ਸਮੂਹ
ਵਿਦਿਆਰਥਣਾਂ ਲਈ ਪ੍ਰੇਰਨਾ ਸਰੋਤ ਕਿਹਾ। ਉਹਨਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਰਾਹੀ
ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ ਜਿਸ ਦੀ ਉਹਨਾਂ ਦੇ ਉਜਵੱਲ ਭਵਿੱਖ ਵਿਚ ਵਿਸ਼ੇਸ਼
ਮਹੱਤਤਾ ਹੂੰਦੀ ਹੈ। ਇਹਨਾਂ ਰਾਹੀਂ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ ਅਤੇ ਸ਼ਖਸੀਅਤ ਵਿਚ
ਨਿਖਾਰ ਵੱਧਦਾ ਹੈ ਇਸ ਮੌਕੇ ਮੈਡਮ ਪ੍ਰਿੰਸੀਪਲ ਨੇ ਡੀਨ ਯੂਥ ਵੈਲਫੇਅਰ ਐਕਟੀਵੀਜ਼ ਇੰਚਾਰਜ਼
ਡਾ. ਅਕਾਲ ਅੰਮ੍ਰਿਤ ਕੌਰ ਦੀ ਵਿਸ਼ੇਸ਼ ਸ਼ਲਾਘਾ ਕੀਤੀ। ਪ੍ਰੋਗਰਾਮ ਦੇ ਇਸ ਅੰਤਿਮ ਦਿਨ ਜੈਤੂ
ਵਿਦਿਆਰਥਣਾਂ ਨੂੰ ਸਨਮਾਨਿਆ ਗਿਆ ਅਤੇ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ
ਵਧਾਈ ਦਿੱਤੀ।