ਜਲੰਧਰ : ਲ਼ਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਚ ਪੋਸਟ ਗ੍ਰੈਜੂਏਟ, ਪੰਜਾਬੀ ਵਿਭਾਗ ਵੱਲੋਂ ਪੰਜਾਬ ਕਲਾ
ਪਰਿਸ਼ਦ, ਚੰਡੀਗੜ੍ਹ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ
ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੰਮੇਲਨ ਵਿਚ ਇਕੀਵੀਂ ਸਦੀ ਵਿਚ ਗੁਰੂ
ਨਾਨਕ ਦਰਸ਼ਨ ਦੀ ਪ੍ਰਾਸੰਗਿਤਾ ਅਧਾਰਿਤ ਵਿਚਾਰ ਚਰਚਾ ਹੋਈ। ਇਸ ਮੌਕੇ ਕੇ. ਸੀ. ਐਲ. ਗਰੁੱਪ ਆਫ਼ੳਮਪ;
ਇੰਸੀਟੀਚਿਊਟਸ਼ਨ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਜੀ ਅਤੇ ਉਹਨਾਂ ਨਾਲ ਸ. ਜਸਪਾਲ ਸਿੰਘ
ਵੜੈਚ(ਜੁਆਇੰਟ ਸੈਕਟਰੀ ਕੇ.ਸੀ.ਐਸ. ਗਰੁੱਪ) ਜੀ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ। ਇਸ ਸੈਮੀਨਾਰ ਵਿਚ ਦੇਸ਼
ਦੇ ਵੱਖ-ਵੱਖ ਸੂਬਿਆਂ ਦੇ ਖੋਜ਼ ਅਦਾਰਿਆਂ ਅਤੇ ਵਿੱਦਿਅਕ ਸੰਸਥਾਵਾਂ ਤੋਂ ਵਿਦਵਾਨ ਹਸਤੀਆਂ ਨੇ
ਸ਼ਿਰਕਤ ਕੀਤੀ। ਜਿਨ੍ਹਾਂ ਵਿਚ ਪਦਮਸ਼੍ਰੀ ਡਾ. ਸੁਰਜੀਤ ਪਾਤਰ(ਚੇਅਰਮੈਨ, ਪੰਜਾਬ ਕਲਾ ਪਰਿਸ਼ਦ), ਡਾ. ਸਰਬਜਿੰਦਰ
ਸਿੰਘ (ਪ੍ਰੋਫੈਸਰ ਤੇ ਮੁਖੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ,
ਪਟਿਆਲਾ) ਡਾ. ਹਰਚੰਦ ਸਿੰਘ ਬੇਦੀ (ਸਾਬਕਾ ਡਾਇਰੈਕਟਰ, ਸੈਂਟਰ ਫਾਰ ਇਮੀਗਰੰਟ ਸਟੱਡੀਜ਼, ਗੁਰੁੂ ਨਾਨਕ
ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਡਾ. ਲਖਵਿੰਦਰ ਜੌਹਲ(ਸਕੱਤਰ ਜਨਰਲ, ਪੰਜਾਬ ਕਲਾ ਪਰਿਸ਼ਦ), ਸ਼੍ਰੀ ਸਤਨਾਮ
ਮਾਣਕ ਕਾਰਜਕਾਰੀ ਸੰਪਾਦਕ ਰੋਜ਼ਾਨਾ ਅਜੀਤ ਅਖਬਾਰ, ਡਾ. ਦਰਿਆ (ਐਸੋਸੀਏਟ ਪ੍ਰੋਫੈਸਰ, ਪੰਜਾਬੀ
ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੁੂਨਂੀਵਰਸਿਟੀ, ਅੰਮ੍ਰਿਤਸਰ), ਡਾ. ਤੇਜਿੰਦਰ ਵਿਰਲੀ(ਐਸੋਸੀਏਟ
ਪ੍ਰੋਫੇਸਰ ਡੀ.ਏ.ਵੀ ਕਾਲਜ ਨਕੌਦਰ, ਮੈਡਮ ਕੁਲਜੀਤ ਕੌਰ (ਐਸੋਸੀਏਟ ਪੋ੍ਰਫੈਸਰ ਐੇਚ. ਐਮ. ਵੀ. ਕਾਲਜ
ਜਲੰਧਰ) ਮੈਡਮ ਨਵਰੂਪ(ਐਸੋਸੀਏਟ ਪ੍ਰੋਫੈਸਰ ਐਚ.ਐਮ. ਵੀ. ਕਾਲਜ, ਜਲੰਧਰ) ਪ੍ਰੋ . ਜਸਪਾਲ ਸਿੰਘ
(ਪ੍ਰਿੰਸੀਪਲ ਨਕੋਦਰ ਕਾਲਜ), ਡਾ. ਹਰਜਿੰਦਰ ਸਿੰਘ ਅਟਵਾਲ , ਪੋ੍ਰ. ਸੁਖਦੇਵ ਸਿੰਘ ਨਾਗਰਾ, ਸ. ਸੁਖਪ੍ਰੀਤ
ਸਿੰਘ ਉਪੋਕੇ, ਸ਼੍ਰੀਮਾਨ ਪੁਨੀਤ ਸਹਿਗਲ, ਮੌਜ਼ੂਦ ਰਹੇ ।
ਸੈਮੀਨਾਰ ਦੇ ਉਦਘਾਟਨੀ ਸ਼ੈਸ਼ਨ ਦੌਰਾਨ ਸ਼ਬਦ ਕੀਰਤਨ ਉਪਰੰਤ ਕਾਲਜ ਦੀ ਪ੍ਰਧਾਨ ਸਰਦਾਰਨੀ
ਬਲਵੀਰ ਕੌਰ ਜੀ, ਕਾਲਜ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਆਏ ਹੋਏ ਮਹਿਮਾਨਾਂ ਨਾਲ ਸਮਾਂ ਰੋਸ਼ਨ ਕਰਕੇ
ਪ੍ਰੋਗਰਾਮ ਦਾ ਆਗ਼ਾਜ਼ ਕੀਤਾ। ਉਹਨਾਂ ਦਾ ਨਿੱਘਾ ਸਵਾਗਤ ਕਰਦਿਆਂ ਇਸ ਸ਼ੁੱਭ ਦਿਹਾੜੇ ਦੀ ਵਧਾਈ
ਦਿੱਤੀ ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਉਹ ਯੁੱਗ ਪੁਰਸ਼ ਤੇ ਇਨਕਲਾਬੀ ਗੁਰੁੂ ਸਨ ਜਿਨ੍ਹਾਂ ਵਿਸ਼ਵ
ਦੀ ਰਾਹ ਰੁਸ਼ਨਾਈ ਲਈ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਭਾਸ਼ਾ ਅਤੇ ਅੱਖਰ ਗਿਆਨ ਰਾਹੀਂ ਕੀਤਾ। ਸ਼ਬਦ
ਨੂੰ ਸਾਧਨ ਬਣਾਉਂਦਿਆਂ ਕੁੱਲ ਦੁਨੀਆਂ ਨੂੰ ਸਰਬਤ ਦਾ ਭਲਾ, ਨਿਮਰਤਾ, ਸਾਂਝੀਵਾਲਤਾ, ਅਮਨ-ਸ਼ਾਤੀ
ਤੇ ਬਰਾਬਰਤਾ ਦਾ ਸ਼ੰਦੇਸ਼ ਦਿੰਦਿਆਂ ਯੁੱਗ ਪਲਟਾਉੇ ਤਬਦੀਲੀਆਂ ਲਿਆਦੀਆਂ।ਇਸ ਮੌਕੇ ਪੰਜਾਬੀ
ਵਿਭਾਗ ਦੀ ਮੁਖੀ ਡਾ. ਅਕਾਲ ਅੰਮ੍ਰਿਤ ਕੌਰ ਨੇ ਸੈਮੀਨਾਰ ਬਾਰੇ ਜਾਣਕਾਰੀ ਰੇਖਾਂਕਿਤ ਕੀਤੀ। ਇਸ ਸਮਾਰੋਹ
ਦਾ ਉਦਘਾਟਨੀ ਭਾਸ਼ਣ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੇ ਦਿੱਤਾ ।ਉਨ੍ਹਾਂ ਸਾਹਿਤਿਕ ਅਤੇ ਵਿੱਦਿਅਕ
ਸੰਸਥਾਵਾਂ ਨੂੰ ਇਕੱਠੇ ਹੋ ਕੇ ਗਿਆਨ ਸੰਚਾਰ ਕਰਨ ਦਾ ਸੰਦੇਸ਼ ਦਿੱਤਾ। ਉਹਨਾਂ ਗੁਰੁ ਨਾਨਕ ਦੇਵ
ਜੀ ਦੀ ਸ਼ਖਸੀਅਤ ਅਤੇ ਵਿਚਾਰਧਾਰਾ ਦੀ ਵਿਲੱਖਣਤਾ ਨੂੰ ਪਰਿਭਾਸਤ ਕੀਤਾ ਅਤੇ ਉਹਨਾਂ ਦੇ ਅਨੱੂਠੇਪਣ,
ਨਾਨਕਤਾ ਕੁਦਰਤ ਪ੍ਰਤੀ ਸੰਵੇਦਨਸ਼ੀਲਤਾ, ਇਸਤਰੀ ਪੁਰਖ ਨਾਲ ਸਮਾਨਤਾ, ਮਾਨਵਤਾ ਨਾਲ ਪ੍ਰੇਮ ਦੀ
ਪ੍ਰਸੰਗਿਕਤਾ ਨੂੰ ਦਰਸਾਇਆ। ਇਸ ਮੌਕੇ ਪਾਤਰ ਜੀ ਨੇ ਵਿਸ਼ੇ ਨਾਲ ਸੰਬੰਧਿਤ ਖੂਬਸੂਰਤ ਨਜ਼ਮਾ ਵੀ
ਪੇਸ਼ ਕੀਤੀਆਂ। ਸੈਮੀਨਾਰ ਦੀ ਪ੍ਰਧਾਨਗੀ ਡਾ. ਐਸ.ਪੀ. ਸਿੰਘ ਦੁਆਰਾ ਕੀਤੀ ਗਈ ਇਸ ਮੌਕੇ ਉਹਨਾਂ
ਕਿਹਾ ਕਿ ਕਿਸੇ ਵੀ ਸਮਾਰੋਹ ਦਾ ਮੰਤਵ ਆਪਣੀ ਅੰਤਰੀਵਤਾ ਵਿਚ ਵੇਖਣਾ ਹੁੰਦਾ ਹੈ ਸਾਨੂੰ ਗੁਰੂ ਜੀ
ਦੀਆਂ ਸਿੱਖਿਆ ਦਾ ਅਨੁਕਰਣ ਕਰਦੇ ਹੋਏ ਆਪਣੇ ਜੀਵਨ ਵਿਚੇ ਧਾਰਨ ਕਰਨਾ ਚਾਹੀਦਾ ਹੈ ਤਾਂ ਕਿ ਨਵੇਂ
ਸਮਾਜ ਦੀ ਸਿਰਜਣਾ ਕਰ ਸਕੀਏ ਜਿਸ ਵਿਚ ਹਰ ਵਿਵਹਾਰ ਸਚਾਈ ਤੇ ਆਧਾਰਿਤ ਹੋਵੇ। ਮੁੱਖ ਮਹਿਮਾਨ ਵਜੋਂ
ਪਹੁੰਚੇ ਡਾ. ਹਰਚੰਦ ਸਿੰਘ ਬੇਦੀ ਨੇ ਆਪਣੇ ਵਿਚਾਰ ਪੇਸ਼ ਕਰਦਿਆ ਕਿਹਾ ਕਿ ਗੁਰੁ ਜੀ ਦੇ ਸ਼ਬਦਾਂ
ਨੇ ਹਜ਼ਾਰਾ ਸਾਲਾਂ ਦੀਆਂ ਰੂੜੀਵਾਦੀ ਪ੍ਰੰਪਰਾਵਾਂ ਨੂੰ ਵੰਗਾਰਿਆ ਜਿਸ ਵਿਚ ਔਰਤ ਨੂੰ
ਸ਼ੂਦਰ ਦਾ ਦਰਜਾ ਦਿੱਤਾ ਜਾਂਦਾ ਸੀ ਉਹਨਾਂ ਦੀ ਬਾਣੀ ਇਸਤਰੀ ਦੇ ਉਧਾਰ ਸਮਾਨਤਾ ਅਤੇ ਸਮਾਜਕ
ਅਧਿਕਾਰ ਦੇਣ ਦੇ ਪੱਖ ਨੂੰ ਦ੍ਰਿੜ ਕਰਦਾ ਹੈ।
ਇਸ ਮੌਕੇ ਡਾ. ਸਰਬਜਿੰਦਰ ਸਿੰਘ ਨੇ ਮੁੱਖ ਸੁਰ ਭਾਸ਼ਣ ਦਿੱਤਾ ਉਹਨਾਂ ਕਿਹਾ ਕਿ ਸਾਨੂੰ
ਗੁਰੁੂ ਨਾਨਕ ਦੇਵ ਜੀ ਦੇ ਦਰਸ਼ਨ ਦੀ ਵਿੰਭਿਨਤਾ ਨੂੰ ਦੇਖਣ ਦਾ ਯਤਨ ਕਰਨਾ ਚਾਹੀਦਾ ਹੈ।ਗੁਰੁ
ਜੀ ਨੇ ਆਪਣੇ ਸਮੇਂ ਦੇ ਅਸਮਾਜਿਕ ਤੱਤਾਂ ਦੇ ਵਿਰੁੱਧ ਆਵਾਜ਼ ਉਠਾਈ ਅਤੇ ਨਾਲ ਹੀ ਧਾਰਮਿਕ
ਏਕਤਾ ਦੇ ਮਹੱਤਵ ਨੂੰ ਪੇਸ਼ ਕੀਤਾ ਉਹਨਾਂ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਵਾਚਨ ਦੀ
ਪ੍ਰੇਰਨਾ ਦਿੱਤੀ ।
ਡਾ. ਲਖਵਿੰਦਰ ਜੌਹਲ (ਸਕੱਤਰ ਜਨਰਲ, ਪੰਜਾਬ ਕਲਾ ਪਰਿਸ਼ਦ) ਨੇ ਇਸ ਸੈਮੀਨਾਰ ਦੀ ਮੰਤਵ ਸਫਲਤਾ ਦੇ
ਉਪਰਾਲੇ ਲਈ ਸਮੂਹ ਗਠਨ ਦਾ ਧੰਨਵਾਦ ਕੀਤਾ ਅਤੇ ਉਹਨਾਂ ਗੁਰੂ ਨਾਨਕ ਬਾਣੀ ਨੂੰ ਅਨੁਭਵ
ਦਾ ਹਿੱਸਾ ਬਣਾਉਣ ਲਈ ਕਿਹਾ ਜੋ ਮਾਨਵਤਾ, ਸਾਝੀਵਾਲਤਾ ਅਤੇ ਬਰਾਬਰਤਾ ਦਾ ਸੁਨੇਹਾ ਦੇਣ
ਦੀ ਪਾ੍ਰਸੰਗਿਕਤਾ ਵਿਚ ਵਿਚਰਦੀ ਹੈ।
ਸੈਮੀਨਾਰ ਦੇ ਪਹਿਲੇ ਅਕਾਦਮਿਕ ਸ਼ੈਸ਼ਨ ਦੀ ਪ੍ਰਧਾਨਗੀ ਅਜੀਤ ਅਖਬਾਰ ਦੇ ਕਾਰਜਕਾਰੀ ਸੰਪਾਦਕ
ਸ੍ਰੀ ਸਤਨਾਮ ਮਾਣਕ ਦੁਆਰਾ ਕੀਤੀ ਗਈ। ਉਨਾਂ ਕਿਹਾ ਕਿ ਗੁਰੁੂ ਨਾਨਕ ਦੇਵ ਜੀ ਦੀ ਬਾਣੀ ਦੀ
ਪਾ੍ਰਸੰਗਿਕਤਾ ਨੂੰ ਇਤਿਹਾਸਕ ਵਿਕਾਸ ਪ੍ਰੀਕਿਆ ਆਧਾਰਿਤ ਪੇਸ਼ ਕੀਤਾ ।ਉਹਨਾਂ ਸਮਕਾਲੀ
ਸਮਾਜਿਕ ਆਰੀਥਕ ਰਾਜਨੀਤਿਕ, ਧਾਰਮਿਕ ਪ੍ਰਸਥਿਤੀਆਂ ਨੂੰ ਤੁਲਨਾਤਮਕ ਦ੍ਰਸ਼ਿਟੀ ਤੋਂ
ਉਘਾਰਿਆ ਉਹਨਾਂ ਗੁਰੁ ਜੀ ਵੱਲੋ ਮਾਤ ਭਾਸ਼ਾ ਅਤੇ ਮਾਤ ਭਾਸ਼ਾ ਵਿਚ ਦਿੱਤੀ ਬਾਣੀ ਨੂੰ
ਵੱਡਾ ਉੱਦਮ ਤੇ ਖਜ਼ਾਨਾ ਕਿਹਾ। ਵਿਸ਼ੇਸ ਪ੍ਰਵਕਤਾ ਦੇ ਰੂਪ ਵਿਚ ਪਹੁੰਚੇ ਡਾ. ਦਰਿਆ ਨੇ ਕਿਹਾ
ਕਿ ਗੁਰੁੂ ਜੀ ਦੀ ਬਾਣੀ ਅਤੇ ਵਿਚਾਰਧਾਰਾਂ ਨੂੰ ਲੋਕ ਭਲਾਈ ਪੱਖ ਤੋਂ ਪੇਸ਼ ਕੀਤਾ।
ਦੁਪਹਿਰ ਦੇ ਖਾਣੇ ਤੋਂ ਬਆਦ ਸੈਮੀਨਾਰ ਦੇ ਵਿਦਾਇਗੀ ਸ਼ੈਸ਼ਨ ਵਿਚ ਡਾ. ਤੇਜਿੰਦਰ ਵਿਰਲੀ ਵੱਲੋਂ
ਪ੍ਰਧਾਨਗੀ ਕੀਤੀ ਗਈ ਤੇ ਉਨ੍ਹਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਾਵੇ ਕਿਸੇ ਧਰਮ
ਨੂੰ ਮੰਨੀਏ ਚਾਹੇ ਨਾ ਮੰਨੀਏ ਗੁਰੂ ਨਾਨਕ ਦੇਵ ਜੀ ਦੀ ਬਾਣੀ ਜੀਵਨ ਜਾਂਚ ਸਿਖਾੳਂੁਦੀ ਹੈ।
ਸੈਮੀਨਾਰ ਦੌਰਾਨ ਪੰਜਾਹ ਤੋਂ ਵੱਧ ਪੇਪਰ ਪੜ੍ਹੇ ਗਏ। ਖੋਜ਼ ਪੱਤਰ ਪ੍ਰਸਤੁਤੀ ਵਿਚ ਕਾਲਜ ਦੀਆਂ
ਵਿਦਿਆਰਥਣਾਂ ਨੇ ਵੀ ਵੱਧ–ਚੜ੍ਹ ਕੇ ਭਾਗ ਲਿਆ। ਕਾਲਜ ਦੀ ਪ੍ਰਿੰਸੀਪਲ ਡਾ. ਨਵਜੋਤ ਨੇ ਸਮੂਹ
ਇੱਕਤਰੱਤਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਪੰਜਾਬੀ ਵਿਭਾਗ ਦੇ ਮੂਖੀ ਡਾ. ਅਕਾਲ
ਅੰਮ੍ਰਿਤ ਕੌਰ ਨੂੰ ਇਸ ਸੈਮੀਨਾਰ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਕਾਲਜ ਦੇ ਸਮੂਹ ਸਟਾਫ ਦੀ
ਮਿਹਨਤ ਦੀ ਸ਼ਲਾਘਾ ਕੀਤੀ।