ਜਲੰਧਰ : ਨਾਰੀ ਸ਼ਸ਼ਕਤੀਕਰਣ ਦੀ ਪ੍ਰਤੀਕ ਵਿਰਾਸਤੀ ਸੰਸਥਾ ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਵਿਚ ਕੋਮਾਤਰੀ ਮਹਿਲਾ
ਹਿੰਸਾ ਰੋਕੂ ਦਿਵਸ ਮਨਾਇਆ ਗਿਆ। ਇਸ ਦਿਵਸ ਨੂੰ ਮਨਾਉਂਦਿਆਂ ਕਾਲਜ ਵਿਚ ਸੈਮੀਨਾਰ ਦਾ ਆਯੋਜਨ ਕੀਤਾ
ਗਿਆ ਜਿਸ ਵਿਚ ਮੁੱਖ ਬੁਲਾਰੇ ਦੇ ਰੂਪ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਮੌਜੂਦ ਰਹੇ। ਉਪਰੰਤ ਵਿਦਿਆਰਥਣਾਂ ਅਤੇ
ਅਧਿਆਪਕਾਂ ਦੇ ਸਮੂਹ ਵਿਚ ਔਰਤਾਂ ਦੇ ਨਾਲ ਹੋ ਰਹੇ ਹਿੰਸਕ ਵਿਵਹਾਰ ਖਿਲਾਫ ਨਿਡਰ ਤੇ ਅਟੱਲ ਖੜਨ ਲਈ ਪ੍ਰੇਰਿਤ ਕਰਦਿਆ
ਸਹੁੰ ਚੁੱਕੀ ਗਈ। ਇਸ ਮੋਕੇ ਉਹਨਾਂ ਕਿਹਾ ਕਿ ਔਰਤਾਂ ਖਿਲਾਫ ਹਿੰਸਾ ਮਨੁੱਖੀ ਅਧਿਕਾਰਾਂ ਦਾ ਹਨਨ ਹੈ ਤੇ
ਅਸੀਂ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਔਰਤਾਂ ਨਾਲ ਹੁੰਦੇ ਭੇਦ–ਭਾਵ ਦੇ ਕੱਟੜ ਵਿਰੋਧੀ ਹਾਂ। ਉਹਨਾਂ ਸਰਕਾਰ ਤੇ
ਸਮਾਜ ਸੇਵੀ ਸੰਸਥਾਵਾਂ ਨੂੰ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਅੱਗੇ ਆਉਣ ਦੀ ਅਪੀਲ ਕੀਤੀ ਉਹਨਾਂ
ਵਿਦਿਆਰਥੀਆਂ ਨੂੰ ਕਿਹਾ ਕਿ ਵਿੱਦਿਆ ਪ੍ਰਾਪਤੀ ਇਕ ਅਜਿਹਾ ਅਧਿਕਾਰ ਹੈ ਜੋ ਤੁਹਾਨੂੰ ਹੋਰ ਸਾਰੇ ਹੱਕ ਪ੍ਰਾਪਤ
ਕਰਨ ਦੇ ਕਾਬਲ ਬਣਾਉਂਦਾ ਹੈ, ਪੜ੍ਹ ਲਿਖ ਕੇ ਹੀ ਤੁਸੀ ਅਧਿਕਾਰਾਂ ਦੀ ਉਲੰਘਣਾ ਦੇ ਖਿਲਾਫ ਆਪਣੀ ਅਵਾਜ ਬੁਲੰਦ ਕਰ
ਸਕਦੇ ਹੋ ।
ਉਹਨਾਂ ਇਹ ਵੀ ਸਪਸ਼ੱਟ ਕੀਤਾ ਕਿ ਨਫਰਤ ਦੇ ਨਾਲ ਹਿੰਸਾਤਮਕ ਵਿਵਹਾਰ ਇਨਸਾਨੀਅਤ ਨੂੰ ਸਰਮਸਾਰ ਕਰਨ ਵਾਲਾ ਹੈ,
ਜਿਸਨੁੰ ਮਾਨਵੀ ਅਧਿਕਾਰਾਂ ਦੀ ਅਵੇਹਲਨਾ ਕੀਤੀ ਹੈ। ਪੂਰੀ ਦੁਨੀਆਂ ਵਿਚ ਐਸੀਆ ਘਟਨਾਵਾਂ ਮੂਕ ਹੋ ਕੇ ਸਹੀਆਂ ਜਾ
ਰਹੀਆਂ ਹਨ ਜਿਸਦੀ ਮੈਡਮ ਨੇ ਅਨੇਕਾਂ ਉਦਾਹਰਨਾਂ ਦਿੱਤੀਆਂ ।