ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਚ ਐੈਨ.ਐਸ.ਐਸ ਅਤੇ ਰੈੱਡ ਰਿਬਨ
ਸੁਸਾਇਟੀ ਵੱਲੋਂ ਵਿਸ਼ਵ ਏਡਜ਼ ਦਿਵਸ’ ਤੇ ਵਿਦਿਆਰਥਣਾਂ ਨੂੰ ਏਡਜ਼ ਤੋਂ ਜਾਗਰੂਕ ਕਰਦਿਆਂ
ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਸੈਮੀਨਾਰ ਵਿਚ ਮੁੱਖ ਬੁਲਾਰੇ ਦੇ ਰੂਪ ਵਿਚ
ਸਮਾਜ ਸੇਵੀ ਪ੍ਰਸਿੱਧ ਹਸਤੀ ਸ਼੍ਰੀਮਾਨ ਸੁਖੀ ਬਾਠ ਨੇ ਵਿਸ਼ੇਸ ਤੌਰ ਤੇ ਸਿਰਕਤ ਕੀਤੀ। ਇਸ
ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਸੁਖੀ ਬਾਠ ਜੀ ਦਾ ਸਵਾਗਤ ਕਰਦਿਆਂ
ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਅਜਿਹੇ ਨਿਸ਼ਚਿਤ ਮਹੱਤਵਪੂਰਨ ਦਿਵਸਾਂ ਤੇ
ਵਿਦਿਆਰਥਣਾਂ ਦੀ ਇਕਤ੍ਰੱਤਾ ਵਿਚ ਵਿਚਾਰ ਚਰਚਾ ਕਰਕੇ ਸਮੱਸਿਆਗਤ ਭਿਆਨਕ ਮੁੱਦਿਆਂ
ਸੰਬੰਧੀ ਜਾਗਰੂਕਤਾ ਪੈਦਾ ਕਰਨੀ ਅਤਿ ਜਰੂਰੀ ਹੈ । ਉਨ੍ਹਾਂ ਕਿਹਾ ਕਿ ਏਡਜ਼ ਅਜਿਹੀ ਬਿਮਾਰੀ
ਹੈ ਜਿਸ ਤੋਂ ਬਚਾਅ ਲਈ ਵਿਦਿਆਰਥਣਾ ਦੀ ਜੀਵਨ ਸ਼ੈਲੀ ਵਿਚ ਨੈਤਿਕਤਾ ਅਤੇ ਸੰਜਮ ਹੋਣੀ ਜਰੂਰੀ
ਹੈ ਉਹਨਾਂ ਕਿਹਾ ਕਿ ਇਹ ਸੰਸਥਾ ਹਮੇਸ਼ਾਂ ਵਿਦਿਆਰਥਣਾਂ ਦੇ ਸਿਹਤਮੰਦ ਤੇ ਖੁਸ਼ਹਾਲ
ਜੀਵਨ ਤੇ ਸਮਾਜਿਕ ਭਲਾਈ ਲਈ ਕਲਿਆਣਕਾਰੀ ਸੋਚ ਉਸਾਰਨ ਲਈ ਵਚਨਬੱਧ ਹੈ । ਉਹਨਾਂ ਪਹਿਲਾ
ਦੀ ਤਰ੍ਹਾਂ ਅੱਜ ਵੀ ਵਿਦਿਆਰਥਣਾਂ ਨੂੰ ਏਡਜ਼ ਮੁਕਤ ਸਮਾਜ ਸਿਰਜਨ ਵਿਚ ਵਿਸ਼ੇਸ਼ ਯੋਗਦਾਨ
ਪਾਉਣ ਲਈ ਪ੍ਰੇਰਿਆ। ਇਸ ਲਾਇਲਾਜ਼ ਬਿਮਾਰੀ ਸੰਬੰਧੀ ਡੂੰਘੇ ਪੱਧਰ ਤੇ ਜਾਣਕਾਰੀ ਰੱਖਣ
ਵਾਲੇ ਗੰਭੀਰ ਚਿੰਤਕ ਸ਼੍ਰੀਮਾਨ ਸੁਖੀ ਬਾਠ ਨੇ ਵਿਦਿਆਰਥਣਾਂ ਨੂੰ ਏਡਜ਼ ਦੇ ਸਰੂਪ,
ਕਾਰਨਾਂ ਅਤੇ ਨਤੀਜਿਆਂ ਬਾਰੇ ਬੜੀ ਬਰੀਕੀ ਨਾਲ ਜਾਣਕਾਰੀ ਦਿੱਤੀ । ਉਹਨਾਂ ਵਿਦਿਆਰਥਣਾ
ਨੂੰ ਸਰੀਰਕ ਕੁਦਰਤੀ ਅਤੇ ਮੈਡੀਕਲ ਜਰੂਰਤਾ ਨੂੰ ਪੂਰਾ ਕਰਦਿਆਂ ਵਿਸ਼ੇਸ ਸਾਵਧਾਨੀ
ਅਖਤਿਆਰ ਕਰਨ ਲਈ ਜਾਗਰੂਕ ਕੀਤਾ ਜਿਨ੍ਹਾਂ ਦੀ ਲਾਪ੍ਰਵਾਹੀ ਕਾਰਨ ਇਹ ਬਿਮਾਰੀ ਜੜ੍ਹ ਫੜਦੀ
ਹੈ ਉਹਨਾਂ ਇਸਦੇ ਲੱਛਣਾ ਦੀ ਪਛਾਣ ਰੱਖਣ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਇਸ
ਬਿਮਾਰੀ ਨਾਲ ਜੂਝ ਰਹੇ ਲੌਕਾਂ ਦੀ ਨਿਾਰਸ਼ਾ ਨੂੰ ਘਟਾਉਣ ਲਈ ਮਾਨਵੀ ਤੇ ਹਮਦਰਦੀ ਭਰਿਆ
ਵਤੀਰਾ ਅਪਣਾਉਣ ਲਈ ਪ੍ਰੇਰਿਆ।