ਜਲੰਧਰ :  ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਿਚ ਸਿਹਤ ਸੰਭਾਲ ਸੰਬੰਧੀ ਵਿਚਾਰ ਚਰਚਾ ਦਾ ਆਯੋਜਨ
ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਡਾ। ਮਲਕੀਤ ਸਿੰਘ (ਵੱਡੇ ਸਮਾਜ ਸੇਵੀ) ਨੇ ਵਿਸ਼ੇਸ਼ ਤੋਰਤੇ ਸ਼ਿਰਕਤ ਕੀਤੀ। ਉਹਨਾਂ
ਇਕੱਤ੍ਰਤਾ  ਹੁੰਦਿਆਂ ਕਿਹਾ ਨੌਜਵਾਨ ਕੁੜੀਆਂ ਅੱਜ ਸਮਾਜ ਵਰਤਾਰੇ ਕਾਰਨ ਅਨੇਕਾ ਮਾਨਸਿਕ ਤੇ
ਸ਼ਰੀਰਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਹੈ। ਇਹਨਾਂ ਨੌਜਵਾਨਾਂ ਨੂੰ ਚਿੰਤਾਵਾਂ ਗ੍ਰਸਤ ਮਾਨਸਿਕਤਾ ਤੋਂ

ਨਿਜਾਤ ਕਰਨਾ ਅੱਜ ਡਾਕਟਰਾਂ ਲਈ ਵੱਡੀ ਚੁਣੌਤੀ ਹੈ। ਉਹਨਾਂ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਮਨੁੱਖਤਾ
ਦੀ ਸੇਵਾ ਕਰਨ ਵਿਚ ਜੁੱਟੇ ਹੋਏ ਹਨ। ਉਹਨਾਂ ਕਾਲਜ ਦੀਆਂ ਵਿਦਿਆਰਥਣਾਂ ਨਾਲ ਵਿਚਾਰ ਚਰਚਾ ਕਰਦਿਆਂ ਬਹੁਤ
ਸਾਰੀਆਂ ਮਾਨਸਿਕ ਤੇ ਸਰੀਰਿਕ ਸਮੱਸਿਆਵਾਂ ਦੇ ਹੱਲ ਦੱਸੇ। ਵਿਦਿਆਰਥਣਾਂ ਨੂੰ ਮੁਫ਼ਤ ਦਵਾਈ ਵੰਡੀ ਅਤੇ
ਭਵਿੱਖ ਵਿਚ ਵੀ ਸਿਹਤ ਸੰਭਾਲ ਸੰਬੰਧੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਵਾਅਦਾ ਕੀਤਾ। ਇਸ ਕਾਲਜ ਦੇ
ਪ੍ਰਿੰਸੀਪਲ ਡਾ ਨਵਜੋਤ ਜੀ ਨੇ ਸ ਮਲਕੀਤ ਸਿੰਘ ਦਾ ਤਹਿ ਦਿਲ ਧੰਨਵਾਦ ਕੀਤਾ ਅਤੇ ਕਿਹਾ ਕਿ ਸਮਾਜ ਵਿਚ ਅਜਿਹੀਆਂ
ਦਇਆਵਾਨ, ਨਿਮਰਤਾ ਧਾਰਕ, ਸੱਚੀਆਂ ਸੁੱਚੀਆਂ ਕਲਿਆਣਕਾਰੀ ਸ਼ਖਸੀਅਤਾਂ ਦਾ ਹਸਣਾ ਸੁਭਾਗਾ ਹੈ ਜਿਨ੍ਹਾਂ ਦੇ
ਕਰ ਕਰਨਾਂ ਕਰਕੇ ਸੁਚੱਜਾ ਅਤੇ ਸਿਹਤਮੰਦ ਵਾਤਾਵਰਣ ਵਿਚ ਆਉਦਾ ਹੈ ਅਤੇ ਆਦਰਸ਼ ਮਾਰਗ
ਸਥਾਪਿਤ ਹੁੰਦੇ ਹਨ। ਮੈਡਮ ਨੇ ਕਿਹਾ ਕਿ ਇਹ ਗੱਲ ਪ੍ਰਸੰਸਾ ਯੋਗ ਹੈ ਕਿ ਡਾ। ਮਲਕੀਤ ਸਿੰਘ  ਆਪਣੇ ਕਿੱਤੇ
ਨਾਲ ਸੰਬੰਧਿਤ ਵਿਸ਼ੇਸ਼ ਤੋਰ ਤੇ ਭਾਰੀ ਮਾਤਰਾ ਵਿਚ ਮੁਫ਼ਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਉਹਨਾਂ ਨੇ ਕਾਲਜ ਨੂੰ
ਵੀ ਲੋੜਮੰਡ ਵਿਦਿਆਰਥਣਾਂ ਦੀ ਸਹਾਇਤਾ ਲਈ ਵੱਡੀ ਮਾਤਰਾ ਵਿਚ ਰਾਸ਼ੀ ਭੇਟ ਕੀਤੀ।